ਭਾਰਤ ਦੀ ਵਿਰਾਸਤ ਅਤੇ ਆਟੋਨਾਮਸ ਸੰਸਥਾ, ਕੰਨਿਆਂ ਮਹਾਂ ਵਿਦਿਆਲਾ, ਜਲੰਧਰ ਦੁਆਰਾ ਮਾਨਵ ਸੰਸਾਧਨ ਵਿਕਾਸ ਮੰਤਰਾਲਾ, ਭਾਰਤ ਸਰਕਾਰ ਦੁਆਰਾ ਆਯੋਜਿਤ ਏਕ ਭਾਰਤ ਸ੍ਰੇਸ਼ਠ ਭਾਰਤ ਦੇ ਅੰਤਰਗਤ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਦਰਸਾਉਣ ਦੇ ਮਕਸਦ ਨਾਲ ਵਿਭਿੰਨ ਗਤੀਵਿਧੀਆਂ ਦਾ ਆਯੋਜਨ ਕਰਵਾਇਆ ਗਿਆ। ਭਾਰਤ ਦੇ ਵਿਭਿੰਨ ਹਿੱਸਿਆਂ ਵਿੱਚ ਰਹਿਣ ਵਾਲੇ ਲੋਕਾਂ ਵਿਸ਼ੇਸ਼ ਤੌਰ ਤੇ ਪੰਜਾਬ ਅਤੇ ਆਂਧਰਾ ਪ੍ਰਦੇਸ਼ ਦੇ ਵਾਸੀਆਂ ਦੇ ਸੱਭਿਆਚਾਰ, ਵਿਰਾਸਤ, ਪਰੰਪਰਾਵਾਂ ਆਦਿ ਦੀ ਬਾਤ ਪਾਉਂਦੀਆਂ ਇਨ੍ਹਾਂ ਗਤੀਵਿਧੀਆਂ ਵਿਚ ਵਿਦਿਆਲਾ ਦੇ ਪੋਸਟ ਗ੍ਰੈਜੂਏਟ ਡਿਪਾਰਟਮੈਂਟ ਆਫ ਫਾਈਨ ਆਰਟਸ ਦੁਆਰਾ ਪੇਂਟਿੰਗ ਪ੍ਰੋਗਰਾਮ ਦਾ ਆਯੋਜਨ ਕਰਵਾਇਆ ਗਿਆ ਜਿਸ ਦੇ ਤਹਿਤ ਵਿਦਿਆਰਥਣਾਂ ਨੇ ਸੰਬੰਧਿਤ ਪ੍ਰਾਂਤਾਂ ਦੇ ਪ੍ਰਚੱਲਿਤ ਸਭਿਆਚਾਰ,ਕਲਾ,ਰਹਿਣ-ਸਹਿਣ ਪਹਿਰਾਵੇ,ਵਿਅੰਜਨ ਆਦਿ ਬੇਹੱਦ ਖੂਬਸੂਰਤੀ ਦੇ ਨਾਲ ਆਪਣੀਆਂ ਪੇਂਟਿੰਗਜ਼ ਰਾਹੀਂ ਪ੍ਰਦਰਸ਼ਿਤ ਕੀਤੇ ਤਾਂ ਜੋ ਹੋਰਨਾਂ ਵਿਦਿਆਰਥਣਾਂ ਵਿੱਚ ਆਪਸੀ ਪ੍ਰੇਮ ਪਿਆਰ ਅਤੇ ਮਿਲਵਰਤਨ ਦੇ ਭਾਵ ਪੈਦਾ ਕੀਤੇ ਜਾ ਸਕਣ। ਇਸ ਤੋਂ ਇਲਾਵਾ ਵਿਦਿਆਲਾ ਦੇ ਸੋਸ਼ਿਓਲੌਜੀ ਵਿਭਾਗ ਦੀਆਂ ਵਿਦਿਆਰਥਣਾਂ ਦੁਆਰਾ ਪੰਜਾਬ ਅਤੇ ਆਂਧਰਾ ਪ੍ਰਦੇਸ਼ ਨਾਲ ਸਬੰਧਿਤ ਵਿਭਿੰਨ ਨ੍ਰਿਤ ਸ਼ੈਲੀਆਂ ਨੂੰ ਵੀ ਬਾਖ਼ੂਬੀ ਮੰਚ ‘ਤੇ ਪ੍ਰਸਤੁਤ ਕੀਤਾ ਗਿਆ। ਵਿਦਿਆਲਾ ਪ੍ਰਿੰਸੀਪਲ ਪ੍ਰੋ. ਅਤਿਮਾ ਸ਼ਰਮਾ ਦਿਵੇਦੀ ਨੇ ਇਸ ਆਯੋਜਨ ਰਾਹੀਂ ਵਿਦਿਆਰਥਣਾਂ ਦੁਆਰਾ ਕੀਤੇ ਗਏ ਯਤਨਾਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਜਿੱਥੇ ਲੋਕ ਆਪਸੀ ਸਦਭਾਵਨਾ ਅਤੇ ਸਹਿਯੋਗ ਨੂੰ ਪ੍ਰਫੁੱਲਿਤ ਕਰਦੀਆਂ ਹਨ ਉਥੇ ਨਾਲ ਹੀ ਦੇਸ਼ ਦੀ ਏਕਤਾ ਨੂੰ ਵੀ ਮਜ਼ਬੂਤ ਕਰਨ ਵਿੱਚ ਸਹਾਇਕ ਸਾਬਿਤ ਹੁੰਦੀਆਂ ਹਨ। ਇਸ ਦੇ ਨਾਲ ਹੀ ਇਸ ਸਫਲ ਆਯੋਜਨ ਦੇ ਲਈ ਉਨ੍ਹਾਂ ਨੇ ਡਾ. ਗੁਰਜੋਤ ਕੌਰ,ਨੋਡਲ ਅਫਸਰ, ਸ੍ਰੀ ਯੋਗੇਸ਼ਵਰ ਹੰਸ, ਮੁਖੀ, ਫ਼ਾਈਨ ਆਰਟਸ ਵਿਭਾਗ ਅਤੇ ਮੈਡਮ ਗੀਤਿਕਾ ਸਿੰਘ ਵਲੋਂ ਵਿਦਿਆਰਥਣਾਂ ਨੂੰ ਪ੍ਰਦਾਨ ਕੀਤੇ ਗਏ ਉਚਿਤ ਮਾਰਗਦਰਸ਼ਨ ਦੀ ਵੀ ਪ੍ਰਸ਼ੰਸਾ ਕੀਤੀ ਸ਼ਲਾਘਾ ਕੀਤੀ।

 

 

 

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।