ਭਾਰਤ ਦੀ ਵਿਰਾਸਤ ਅਤੇ ਆਟੋਨਾਮਸ ਸੰਸਥਾ, ਕੰਨਿਆ ਮਹਾਂ ਵਿਦਿਆਲਾ, ਜਲੰਧਰ ਦੇ ਪੋਸਟ ਗ੍ਰੈਜੂਏਟ ਡਿਪਾਰਟਮੈਂਟ ਆਫ ਕੈਮਿਸਟਰੀ ਦੁਆਰਾ ਇੰਟਰਨੈਸ਼ਨਲ ਸੀਰੀਜ਼ (ਕੈਮਿਸਟਰੀ ਚੈਪਟਰ) ਦੇ ਅੰਤਰਗਤ ਡਿਵੈਲਪਿੰਗ ਰਿਸਰਚ ਐਥਿਕਸ ਫੋਰ ਦੀ ਬੈਟਰ ਫਿਊਚਰ ਵਿਸ਼ੇ ‘ਤੇ ਆਨਲਾਈਨ ਲਾਈਵ ਇੰਟਰੈਕਸ਼ਨ ਦਾ ਆਯੋਜਨ ਕਰਵਾਇਆ ਗਿਆ। ਮੈਡਮ ਰਿੱਧੀ ਸਲਹੋਤਰਾ, ਕੁਈਨਜ਼ ਯੂਨੀਵਰਸਿਟੀ, ਯੂ.ਕੇ. ਨੇ ਇਸ ਆਯੋਜਨ ਵਿਚ ਬਤੌਰ ਸਰੋਤ ਬੁਲਾਰਾ ਸ਼ਿਰਕਤ ਕੀਤੀ। 75 ਤੋਂ ਵੀ ਵੱਧ ਵਿਦਿਆਰਥਣਾਂ ਅਤੇ ਫੈਕਲਟੀ ਮੈਂਬਰਾਂ ਨੂੰ ਸੰਬੋਧਿਤ ਹੁੰਦੇ ਹੋਏ ਮੈਡਮ ਰਿੱਧੀ ਨੇ ਟਿਕਾਊ ਵਿਕਾਸ ਅਤੇ ਇਸ ਨੂੰ ਪ੍ਰਾਪਤ ਕਰਨ ਲਈ ਵੱਖ-ਵੱਖ ਟੀਚਿਆਂ ਉੱਤੇ ਵਿਚਾਰ ਚਰਚਾ ਕੀਤੀ ਅਤੇ ਨਾਲ ਹੀ ਕੈਮਿਸਟਰੀ, ਫਿਜ਼ਿਕਸ ਅਤੇ ਗਣਿਤ ਵਰਗੇ ਤਿੰਨ ਮਾਰਗਾਂ ‘ਤੇ ਜ਼ੋਰ ਦਿੱਤਾ ਜਿਨ੍ਹਾਂ ਵਿੱਚ ਵਿਦਿਆਰਥੀ ਅਨੇਕਾਂ ਮੌਕੇ ਪ੍ਰਾਪਤ ਕਰ ਸਕਦੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਵਿਗਿਆਨ ‘ਤੇ ਆਧਾਰਿਤ ਵੱਖ-ਵੱਖ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੀਆਂ ਕਾਨਫ਼ਰੰਸਾਂ ਅਤੇ ਵਿਗਿਆਨਕ ਮੁਹਿੰਮਾਂ ਵਿੱਚ ਵੱਧ ਤੋਂ ਵੱਧ ਹਿੱਸਾ ਲੈਣ ਦੇ ਲਈ ਪ੍ਰੇਰਿਤ ਕਰਦੇ ਹੋਏ ਅਮਰੀਕਾ, ਕੈਨੇਡਾ ਅਤੇ ਆਸਟ੍ਰੇਲੀਆ ਜਿਹੇ ਦੇਸ਼ਾਂ ਦੇ ਵਿੱਚ ਖੋਜ ਕਾਰਜਾਂ ਦੇ ਲਈ ਪ੍ਰੀਖਿਆ ਬਾਰੇ ਵੀ ਜਾਣਕਾਰੀ ਦਿੱਤੀ। ਇਸ ਤੋਂ ਇਲਾਵਾ ਇਸ ਪ੍ਰੋਗਰਾਮ ਦੌਰਾਨ ਆਯੋਜਿਤ ਹੋਏ ਵਰਚੁਅਲ ਦੌਰੇ ਵਿੱਚ ਵਿਦਿਆਰਥਣਾਂ ਨੇ ਕੁਈਨਜ਼ ਯੂਨੀਵਰਸਿਟੀ ਯੂ.ਕੇ. ਦੀਆਂ ਨੈਨੋਕੈਮਿਸਟਰੀ ਲੈਬ, ਔਰਗੈਨਿਕ ਸਿੰਥੈਟਿਕ ਲੈਬ ਅਤੇ ਕੈਮੀਕਲ ਇੰਜਨੀਅਰਿੰਗ ਲੈਬ ਜਿਹੀਆਂ ਰਿਸਰਚ ਲੈਬਾਰਟਰੀਜ਼ ਦਾ ਦੌਰਾ ਕੀਤਾ ਜਿੱਥੇ ਉਨ੍ਹਾਂ ਨੇ ਫ੍ਰਿਉਮਹੁਡ , ਰੋਟਾਵਾਪੋਰਸ, ਡੀਪਫਰੀਜ਼ਰ, ਯੁਵੀ ਚੈਂਬਰ ਆਦਿ ਬਾਰੇ ਜਾਣਕਾਰੀ ਹਾਸਿਲ ਕੀਤੀ। । ਇਸ ਤੋਂ ਇਲਾਵਾ ਵਿਦਿਆਰਥਣਾਂ ਨੇ ਨਿਊਕਲੀਅਰ ਮੈਗਨੈਟਿਕ ਰੈਜ਼ੋਨੈਂਸ ਲੈਬ ਦਾ ਵੀ ਦੌਰਾ ਕੀਤਾ ਜਿਥੇ ਉਨ੍ਹਾਂ ਨੇ 400 ਮੈਗਾਹਰਟਜ਼ ਅਤੇ 600 ਮੈਗਾਹਰਟਜ਼ ਫ੍ਰੀਕਵੈਂਸੀ ਵਾਲੇ ਦੋ ਐੱਨ.ਐੱਮ.ਆਰ. ਉਪਕਰਣਾਂ ਦੀ ਮਹੱਤਤਾ ਬਾਰੇ ਵੀ ਜਣਿਆ। ਵਿਦਿਆਲਾ ਪ੍ਰਿੰਸੀਪਲ ਪ੍ਰੋ ਅਤਿਮਾ ਸ਼ਰਮਾ ਦਿਵੇਦੀ ਨੇ ਡਾ. ਰਿਧੀ ਸਲਹੋਤਰਾ ਦੁਆਰਾ ਵਿਦਿਆਰਥਣਾਂ ਨੂੰ ਦਿੱਤੀ ਕਿ ਵਿਸ਼ੇ ਦੀ ਮਹੱਤਵਪੂਰਨ ਜਾਣਕਾਰੀ ਅਤੇ ਵਰਚੁਅਲ ਦੌਰਾ ਆਯੋਜਿਤ ਕਰਵਾਉਣ ਦੇ ਲਈ ਕੀਤੇ ਯਤਨਾਂ ਲਈ ਧੰਨਵਾਦ ਕਰਦਿਆਂ ਹੋਇਆਂ ਸਮੂਹ ਕੈਮਿਸਟਰੀ ਵਿਭਾਗ ਦੁਆਰਾ ਇਸ ਸਫਲ ਆਯੋਜਨ ਦੇ ਲਈ ਕੀਤੇ ਗਏ ਯਤਨਾਂ ਦੀ ਸ਼ਲਾਘਾ ਕੀਤੀ।

 

 

 

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।