ਭਾਰਤ ਦੀ ਵਿਰਾਸਤ ਅਤੇ ਆਟੋਨਾਮਸ ਸੰਸਥਾ, ਕੰਨਿਆਂ ਮਹਾਂ ਵਿਦਿਆਲਾ , ਜਲੰਧਰ ਵਿਖੇ ਨੈਸ਼ਨਲ ਇੰਸਟੀਚਿਊਟ ਆਫ਼ ਟੈਕਨੀਕਲ ਟੀਚਰਜ਼ ਟ੍ਰੇਨਿੰਗ ਐਂਡ ਰਿਸਰਚ, ਚੰਡੀਗੜ੍ਹ ਦੁਆਰਾ ਉੱਨਤ ਭਾਰਤ ਅਭਿਆਨ ਦੇ ਤਹਿਤ ਮਨਿਸਟਰੀ ਆਫ਼ ਐਜੂਕੇਸ਼ਨ ਵੱਲੋਂ ਫੌਸਟਰਿੰਗ ਸੋਸ਼ਲ ਰਿਸਪਾਂਸੀਬਿਲਟੀ ਐਂਡ ਕਮਿਊਨਿਟੀ ਅੰਗੇਜਮੈਂਟ ਇਨ ਹਾਇਰ ਐਜੂਕੇਸ਼ਨ ਇੰਸਟੀਚਿਊਸ਼ਨਜ਼ ਇਨ ਇੰਡੀਆ ਵਿਸ਼ੇ ‘ਤੇ ਇਕ ਹਫ਼ਤੇ ਦਾ ਸ਼ਾਰਟ ਟਰਮ ਕੋਰਸ ਸਫਲਤਾਪੂਰਵਕ ਸੰਪੰਨ ਹੋਇਆ। ਪ੍ਰੋਗਰਾਮ ਦੇ ਸਮਾਪਤੀ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਸ੍ਰੀ ਉਮੇਸ਼ ਵਰਮਾ, ਜੁਆਇੰਟ ਰਜਿਸਟ੍ਰਾਰ, ਕਲਾਸ-I, ਪੀ.ਸੀ.ਐਸ. ਅਫ਼ਸਰ, ਫ਼ਿਰੋਜ਼ਪੁਰ ਅਤੇ ਡਾ. ਹੇਮੰਤ ਕੁਮਾਰ ਵਿਨਾਇਕ, ਕੋਰਸਕੁਆਰਡੀਨੇਟਰ ਨੇ ਵਿਸ਼ੇਸ਼ ਰੂਪ ਵਿੱਚ ਸ਼ਿਰਕਤ ਕੀਤੀ। ਵਿਦਿਆਲਾ ਪ੍ਰਿੰਸੀਪਲ ਪ੍ਰੋ. ਅਤਿਮਾ ਸ਼ਰਮਾ ਦਿਵੇਦੀ ਨੇ ਮਹਿਮਾਨਾਂ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਕੰਨਿਆ ਮਹਾਂ ਵਿਦਿਆਲਾ ਸਮਾਜਿਕ ਅਤੇ ਵਿਸ਼ੇਸ਼ ਰੂਪ ਵਿੱਚ ਔਰਤਾਂ ਦੇ ਸ਼ਕਤੀਕਰਨ ਦੇ ਉਦੇਸ਼ ਨੂੰ ਲੈ ਕੇ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਉੱਨਤ ਭਾਰਤ ਅਭਿਆਨ ਦੀ ਦਿਸ਼ਾ ਵਿੱਚ ਵੀ ਕੇ.ਐਮ.ਵੀ. ਸਮਾਜਿਕ ਵਿਕਾਸ ਦੀ ਪ੍ਰਕਿਰਿਆ ਵਿੱਚ ਆਪਣੀ ਭੂਮਿਕਾ ਮੋਹਰੀ ਤੌਰ ‘ਤੇ ਨਿਭਾਅ ਰਿਹਾ ਹੈ। ਪ੍ਰੋਗਰਾਮ ਵਿਚ ਵਿਸ਼ੇਸ਼ ਤੌਰ ‘ਤੇ ਹਾਜ਼ਰ ਉਮੇਸ਼ ਵਰਮਾ ਨੇ ਆਪਣੇ ਸੰਬੋਧਨ ਦੌਰਾਨ ਰੋਲ ਆਫ ਕੋਆਪਰੇਟਿਵ ਇਨ ਰੂਰਲ ਡਿਵੈਲਮੈਂਟ ‘ਤੇ ਵਿਚਾਰ ਸਪੱਸ਼ਟ ਕਰਦਿਆਂ ਕਿਹਾ ਕਿ ਕੋਆਪਰੇਟਿਵ ਸੈਕਟਰ ਸਮਾਜ ਦੀ ਰੀੜ੍ਹ ਦੀ ਹੱਡੀ ਹੈ ਜਿਸਦਾ ਮੁੱਖ ਮਕਸਦ ਸਮਾਜਿਕ ਅਤੇ ਆਰਥਿਕ ਵਿਕਾਸ ਹੈ । ਆਪਣੀ ਸ਼ੁਰੂਆਤ ਤੋਂ ਲੈ ਕੇ ਅੱਜ ਪੂਰੇ ਵਿਸ਼ਵ ਵਿੱਚ ਲਗਪਗ ਤਿੰਨ ਮਿਲੀਅਨ ਕੋਆਪਰੇਟਿਵ ਹਨ। ਕੋਆਪ੍ਰੇਟਿਵ ਸੋਸਾਇਟੀ ਗ੍ਰਾਮੀਣ ਖੇਤਰਾਂ ਵਿੱਚ ਆਪਣੀ ਅਹਿਮ ਭੂਮਿਕਾ ਨਿਭਾਉਂਦੇ ਹੋਏ ਕਿਸਾਨਾਂ ਨੂੰ ਬਹੁਤ ਘੱਟ ਵਿਆਜ ਦਰਾਂ ‘ਤੇ ਕਰਜ਼ ਦੇਣਾ ਅਤੇ ਉਨ੍ਹਾਂ ਨੂੰ ਹੋਰ ਖੇਤੀ ਸਬੰਧੀ ਚੀਜ਼ਾਂ ਮੁਹੱਈਆ ਕਰਵਾਉਂਦੇ ਹੋਏ ਉਨ੍ਹਾਂ ਦੇ ਜੀਵਨ ਨਾਲ ਜੁੜੀਆਂ ਹੋਰ ਸਮਾਜਿਕ ਆਰਥਿਕ ਜ਼ਰੂਰਤਾਂ ਨੂੰ ਪੂਰਾ ਕਰਨ ਵਿੱਚ ਵਚਨਬੱਧ ਹਨ। ਪ੍ਰੋਗਰਾਮ ਦੇ ਅੰਤਲੇ ਦਿਨ ਆਯੋਜਿਤ ਹੋਏ ਟੈਕਨੀਕਲ ਸੈਸ਼ਨ ਦੌਰਾਨ ਡਾ. ਵੀ.ਕੇ. ਕੌਲ ਰਿਟਾ: ਪ੍ਰੋ., ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਨੇ ਇੰਪਾਵਰਿੰਗ ਵਿਮੈਨ ਇਨ ਐਗਰੀਕਲਚਰ ਵਿਸ਼ੇ ‘ਤੇ ਚਰਚਾ ਕਰਦੇ ਹੋਏ ਕਿਹਾ ਕਿ ਜ਼ਮੀਨ ਜਾਇਦਾਦ ਮਰਦਾਂ ਦੇ ਹੱਥ ਵਿੱਚ ਰਹੀ ਹੈ ਪਰ ਹੁਣ ਸਮਾਂ ਬਦਲ ਗਿਆ ਹੈ ਅਤੇ ਔਰਤਾਂ ਵੀ ਇਸ ਖੇਤਰ ਵਿੱਚ ਵੱਧ-ਚੜ੍ਹ ਕੇ ਆਪਣੀ ਭਾਗੀਦਾਰੀ ਦੇ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਬਹੁਤ ਸਾਰੀਆਂ ਅਜਿਹੀਆਂ ਸੰਸਥਾਵਾਂ ਅਤੇ ਯੋਜਨਾਵਾਂ ਬਣਾਈਆਂ ਜਾ ਚੁੱਕੀਆਂ ਹਨ ਜੋ ਔਰਤਾਂ ਨੂੰ ਆਰਥਿਕ ਪੱਖੋਂ ਮਜ਼ਬੂਤ ਬਣਾਉਣ ਵਿੱਚ ਆਪਣਾ ਯੋਗਦਾਨ ਪਾ ਰਹੀਆਂ ਹਨ। ਸ੍ਰੀ ਹੇਮੰਤ ਕੁਮਾਰ ਵਿਨਾਇਕ ਨੇ ਇਸ ਮੌਕੇ ਤੇ ਸਟਰੈਂਥਨਿੰਗ ਐਨ.ਈ.ਪੀ. 2020 ਇੰਪਲੀਮੈਂਟੇਸ਼ਨ ਰਿਸਪਾਂਸੀਬਿਲਟੀ ਐਂਡ ਕਮਿਊਨਿਟੀ ਅੰਗੇਜਮੈਂਟ ਵਿਊਜ਼ ਐਂਡ ਸੁਜੈਸ਼ਨਜ਼ ਵਿਸ਼ੇ ‘ਤੇ ਵਿਸਥਾਰ ਸਹਿਤ ਆਪਣੇ ਵਿਚਾਰ ਪੇਸ਼ ਕੀਤੇ। ਵਰਨਣਯੋਗ ਹੈ ਕਿ ਬੇਹੱਦ ਸਫਲ ਰਹੇ ਇਸ ਪ੍ਰੋਗਰਾਮ ਦੇ ਪਹਿਲੇ ਦਿਨ ਉਦਘਾਟਨੀ ਸਮਾਰੋਹ ਵਿੱਚ ਜਸਪ੍ਰੀਤ ਸਿੰਘ, ਏ.ਡੀ.ਸੀ. ਰੂਰਲ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕਰਦੇ ਸਮਾਜਿਕ ਜ਼ਿੰਮੇਵਾਰੀ ਸਬੰਧੀ ਸਭ ਨੂੰ ਵਿਸਥਾਰ ਸਹਿਤ ਅਗਾਹ ਕੀਤਾ। ਪ੍ਰੋਗਰਾਮ ਦੇ ਦੂਸਰੇ ਦਿਨ ਆਯੋਜਿਤ ਹੋਏ ਵੱਖ-ਵੱਖ ਸੈਸ਼ਨਜ਼ ਵਿੱਚ  ਅੰਕਿਤ ਛਾਬਡ਼ਾ, ਕੋ-ਫਾਊਂਡਰ, ਸਾਂਝੀ ਸਿੱਖਿਆ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕਰਕੇ ਸਾਂਝੀ ਸਿੱਖਿਆ ਦੇ ਅੰਤਰਗਤ ਚੱਲ ਰਹੇ ਪ੍ਰੋਗਰਾਮਾਂ ਐਡਲਟ ਡਿਵੈਲਮੈਂਟ ਜੁਆਏ ਆਫ ਲਰਨਿੰਗ ਅਤੇ ਪੰਜਾਬ ਯੂਥ ਲੀਡਰਸ਼ਿਪ ਪ੍ਰੋਗਰਾਮਾਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ । ਇਸ ਤੋਂ ਇਲਾਵਾ ਇਸ ਹੀ ਦਿਨ ਸ਼ਿਵਨੰਦਾ ਦਾਸ, ਸੀ.ਈ.ਓ., ਟੈਕਨਾਲੋਜੀ ਬਿਜਨਸ ਇਨਕਿਊਬੇਟਰ, ਡਾ.ਬੀ.ਆਰ. ਅੰਬੇਦਕਰ ਨੇ ਐਗਰੀ ਸਟਾਰਟਅੱਪ ਅਤੇ ਗ੍ਰਾਮੀਣ ਕਾਰੋਬਾਰ ਦੇ ਵਿੱਚ ਇਸ ਦੀ ਭੂਮਿਕਾ ਬਾਰੇ ਵਿਸਥਾਰ ਸਹਿਤ ਗੱਲ ਕੀਤੀ। ਪ੍ਰੋਗਰਾਮ ਦੇ ਤੀਸਰੇ ਦਿਨ ਆਯੋਜਿਤ ਹੋਏ ਸੈਸ਼ਨਜ਼ ਦੇ ਵਿੱਚ ਸ੍ਰੀ ਸੁਰਜੀਤ ਲਾਲ ਸਹੋਤਾ ਨੇ ਰੂਰਲ ਸੈਲਫ਼ ਇੰਪਲਾਇਮੈਂਟ ਵਿਸ਼ੇ ‘ਤੇ ਸੰਬੋਧਿਤ ਹੁੰਦੇ ਹੋਏ ਪੇਂਡੂ ਪਿਛੋਕੜ ਦੇ ਵਿਦਿਆਰਥੀਆਂ ਨੂੰ ਕਰੀਅਰ ਨਾਲ ਜੋਡ਼ਨ ਦੀ ਵੱਖੋ-ਵੱਖਰੇ ਤਰੀਕਿਆਂ ‘ਤੇ ਵਿਚਾਰ ਸਾਂਝੇ ਕੀਤੇ। ਦੂਸਰੇ ਟੈਕਨੀਕਲ ਸੈਸ਼ਨ ਵਿਚ ਸ੍ਰੀਮਤੀ ਪਰਵੀਨ ਅਬਰੋਲ ਨੇ ਹੈਲਪਲਾਈਨ ਐਪ ਫਾਰ ਰੂਰਲ ਵਿਮੈੱਨ ਐਂਡ ਪੁਲੀਸ ਮਹਿਲਾ ਡੈਸਕ ਵਿਸ਼ੇ ‘ਤੇ ਵਿਚਾਰ ਚਰਚਾ ਕੀਤੀ ਅਤੇ ਨਾਲ ਹੀ ਤੀਸਰੇ ਸੈਸ਼ਨ ਦੌਰਾਨ ਹੇਮੰਤ ਕੁਮਾਰ ਵਿਨਾਇਕ ਨੇ ਐਪਰੀਸੀਏਸ਼ਨ ਆਫ ਰੂਰਲ ਸੁਸਾਇਟੀ ਅੰਡਰਸਟੈਂਡਿੰਗ ਰੂਰਲ ਐਂਡ ਲੋਕਲ ਇਕਾਨਮੀ ਐਂਡ ਲਾਈਵਲੀਹੁੱਡ: ਵਿਊ ਐਂਡ ਸੁਜੈਸ਼ਨਜ਼ ਵਿਸ਼ੇ ਦੇ ਨਾਲ ਪ੍ਰਤੀਭਾਗੀਆਂ ਦੇ ਰੂਬਰੂ ਹੋਏ। ਪ੍ਰੋਗਰਾਮ ਦੇ ਚੌਥੇ ਦਿਨ ਦਾ ਆਗਾਜ਼ ਡਾ. ਮੋਨਿਕਾ ਸ਼ਰਮਾ, ਡਾਇਰੈਕਟਰ, ਗਾਂਧੀਅਨ ਸਟੱਡੀਜ਼ ਸੈਂਟਰ, ਕੰਨਿਆ ਮਹਾਂ ਵਿਦਿਆਲਾ, ਜਲੰਧਰ ਦੀ ਇੰਪਾਵਰਿੰਗ ਰੂਰਲ ਵੁਮੈਨ ਥਰੂ ਗਾਂਧੀਅਨ ਸਟੱਡੀਜ਼ ਸੈਂਟਰ ਵਿਸ਼ੇ ‘ਤੇ ਚਰਚਾ ਕਰਦਿਆਂ ਹੋਇਆ ਜਿਸ ਦੌਰਾਨ ਉਨ੍ਹਾਂ ਨੇ ਇਸ ਸੈਂਟਰ ਦੇ ਅੰਤਰਗਤ ਕਰਵਾਏ ਜਾ ਰਹੇ ਫੈਸ਼ਨ ਡਿਜ਼ਾਈਨਿੰਗ, ਕਾਸਮੋਟੋਲੋਜੀ, ਬੇਸਿਕ ਕੰਪਿਊਟਰ ਟ੍ਰੇਨਿੰਗ ਆਦਿ ਜਿਹੇ ਕੋਰਸਾਂ ਦੁਆਰਾ ਸਮਾਜ ਦੇ ਪਛੜੇ ਹੋਏ ਇਲਾਕਿਆਂ ਦੀਆਂ ਮਹਿਲਾਵਾਂ ਨੂੰ ਸਸ਼ਕਤ ਬਣਾਉਣ ਵਿੱਚ ਪਾਈ ਜਾ ਰਹੀ ਭੂਮਿਕਾ ਬਾਰੇ ਗੱਲ ਕੀਤੀ। ਇਸ ਤੋਂ ਇਲਾਵਾ ਇਸ ਹੀ ਦਿਨ ਡਾ. ਪ੍ਰਦੀਪ ਅਰੋੜਾ, ਮੁਖੀ, ਡਿਪਾਰਟਮੈਂਟ ਆਫ ਆਰਟੀਫਿਸ਼ਲ ਇੰਟੈਲੀਜੈਂਸ ਐਂਡ ਡਾਟਾ ਸਾਇੰਸ ਨੇ ਏ.ਆਈ. ਬੇਸਡ ਸਮਾਰਟ ਪ੍ਰਿਸੀਸ਼ਨ ਐਗਰੀਕਲਚਰ ਫੌਰ ਸਸਟੇਨੇਬਲ ਇਨਵਾਇਰਨਮੈਂਟ ਵਿਸ਼ੇ ‘ਤੇ ਵਿਚਾਰ ਚਰਚਾ ਕੀਤੀ। ਇਸ ਤੋਂ ਇਲਾਵਾ ਇਸ ਦਿਨ ਆਯੋਜਿਤ ਹੋਏ ਦੂਸਰੇ ਸੈਸ਼ਨ ਵਿੱਚ ਮੈਡਮ ਰਮਨਪ੍ਰੀਤ ਕੌਰ, ਕੋਆਰਡੀਨੇਟਰ, ਐੱਨ.ਜੀ.ਓ. ਗਰੀਨ ਸਪੈਰੋ, ਜਲੰਧਰ ਨੇ ਸਵੱਛ ਭਾਰਤ ਮਿਸ਼ਨ ਦੇ ਅੰਤਰਗਤ ਮੇਰਾ ਕੂੜਾ ਮੇਰੀ ਜ਼ਿੰਮੇਵਾਰੀ ਵਿਸ਼ੇ ‘ਤੇ ਆਪਣੇ ਵਿਚਾਰ ਪੇਸ਼ ਕੀਤੇ। ਤੀਸਰੇ ਸੈਸ਼ਨ ਦੌਰਾਨ ਡਾ. ਹੇਮੰਤ ਕੁਮਾਰ ਵਿਨਾਇਕ ਨੇ ਪ੍ਰੋਗਰਾਮ ਵਿੱਚ ਸ਼ਾਮਲ ਡੈਲੀਗੇਟਸ ਨਾਲ ਉਨਤ ਭਾਰਤ ਅਭਿਆਨ ਦੇ ਤਹਿਤ ਉੱਚ ਸਿੱਖਿਆ ਨੂੰ ਸਮਾਜਿਕ ਧਰਾਤਲ ਨਾਲ ਜੁੜਨ ਸਬੰਧੀ ਵੀ ਗੱਲ ਕੀਤੀ। ਇਸ ਪ੍ਰੋਗਰਾਮ ਦੀ ਸਫ਼ਲਤਾਪੂਰਵਕ ਸੰਪੰਨਤਾ ਤੇ ਮੈਡਮ ਪ੍ਰਿੰਸੀਪਲ ਨੇ ਸਮੂਹ ਬੁਲਾਰਿਆਂ ਦੇ ਪ੍ਰਤੀ ਧੰਨਵਾਦ ਵਿਅਕਤ ਕਰਦੇ ਹੋਏ ਪ੍ਰੋਗਰਾਮ ਦੇ ਆਯੋਜਕ ਮੰਡਲ ਨੂੰ ਦਿਲੀ ਮੁਬਾਰਕਬਾਦ ਦਿੱਤੀ। ਇਸ ਪ੍ਰੋਗਰਾਮ ਦੀਆਂ ਵਿਭਿੰਨ ਗਤੀਵਿਧੀਆਂ ਤੇ ਆਧਾਰਿਤ ਰਿਪੋਰਟ ਡਾ. ਨਰਿੰਦਰਜੀਤ ਕੌਰ ਦੁਆਰਾ ਪਡ਼੍ਹੀ ਗਈ ।

 

 

 

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।