ਭਾਰਤ ਦੀ ਵਿਰਾਸਤ ਤੇ ਆਟੋਨਾਮਸ ਸੰਸਥਾ, ਕੰਨਿਆ ਮਹਾਂ ਵਿਦਿਆਲਾ, ਜਲੰਧਰ ਦੇ ਪੋਸਟ ਗਰੈਜੂਏਟ ਡਿਪਾਰਟਮੈਂਟ ਆਫ ਸਾਇਕੋਲੌਜੀ ਦੁਆਰਾ ਕੈਂਸਰ ਦੇ ਮਰੀਜ਼ਾਂ ਦੀਆਂ ਮਨੋਵਿਗਿਆਨਕ ਜ਼ਰੂਰਤਾਂ ਵਿਸ਼ੇ ‘ਤੇ ਇਕ ਆਨਲਾਈਨ ਇੰਟਰੈਕਟਿਵ ਸੈਸ਼ਨ ਦਾ ਆਯੋਜਨ ਕਰਵਾਇਆ ਗਿਆ। ਡਾ. ਅਨੁਭਾ ਭਰਥੌਰ ਆਨਕੋਲੋਜਿਸਟ ਅਤੇ ਹੇਮਾਟੋਲੋਜਿਸਟ, ਪਟੇਲ ਹਸਪਤਾਲ, ਜਲੰਧਰ ਨੇ ਇਸ ਸੈਸ਼ਨ ਵਿੱਚ ਬਤੌਰ ਸਰੋਤ ਬੁਲਾਰਾ ਸ਼ਿਰਕਤ ਕੀਤੀ। ਸੈਸ਼ਨ ਦੌਰਾਨ ਲਗਪਗ 70 ਪ੍ਰਤੀਭਾਗੀਆਂ ਨੂੰ ਸੰਬੋਧਿਤ ਹੁੰਦਿਆਂ ਹੋਇਆ ਡਾ.ਅਨੁਭਾ ਨੇ ਜਿੱਥੇ ਕੈਂਸਰ ਜਿਹੀ ਭਿਆਨਕ ਬਿਮਾਰੀ ਅਤੇ ਇਸ ਦੀਆਂ ਵਿਭਿੰਨ ਕਿਸਮਾਂ ਤੋਂ ਸਭ ਨੂੰ ਵਿਸਥਾਰ ਸਹਿਤ ਜਾਣੂ ਕਰਵਾਇਆ ਉੱਥੇ ਨਾਲ ਹੀ ਇਸ ਸਬੰਧੀ ਸਹੀ ਸਮੇਂ ‘ਤੇ ਉਚਿਤ ਇਲਾਜ ਬਾਰੇ ਵੀ ਜਾਣਕਾਰੀ ਦਿੱਤੀ। ਵਿਸ਼ੇ ਦੇ ਪ੍ਰਸੰਗ ਵਿੱਚ ਗੱਲ ਕਰਦੇ ਹੋਏ ਉਨ੍ਹਾਂ ਕਿਹਾ ਕਿ ਕੈਂਸਰ ਨਾਲ ਜੂਝ ਰਹੇ ਮਰੀਜ਼ਾਂ ਦਾ ਮਨੋਬਲ ਉੱਚਾ ਰੱਖਣਾ ਬੇਹੱਦ ਜ਼ਰੂਰੀ ਹੈ ਤਾਂ ਜੋ ਓਹ ਆਤਮ ਵਿਸ਼ਵਾਸ ਅਤੇ ਜੀਵਨ ਜਿਊਣ ਦੀ ਇੱਛਾ ਨੂੰ ਮੁੱਖ ਰੱਖਦੇ ਹੋਏ ਇਸ ਰੋਗ ਤੇ ਜਿੱਤ ਪ੍ਰਾਪਤ ਕਰ ਸਕਣ। ਇਸ ਦੇ ਨਾਲ ਹੀ ਉਨ੍ਹਾਂ ਨੇ ਅਜਿਹੇ ਮਰੀਜ਼ਾਂ ਨੂੰ ਸਾਰਥਕ ਸੋਚ ਦੇ ਧਾਰਨੀ ਬਣਨ ਦੀ ਵੀ ਅਪੀਲ ਕੀਤੀ। ਸੈਸ਼ਨ ਦੇ ਅੰਤ ਵਿਚ ਵਿਦਿਆਰਥੀਆਂ ਦੁਆਰਾ ਪੁੱਛੇ ਗਏ ਵੱਖ-ਵੱਖ ਸਵਾਲਾਂ ਦੇ ਜਵਾਬ ਵੀ ਸਰੋਤ ਬੁਲਾਰੇ ਵੱਲੋਂ ਬੇਹੱਦ ਸਰਲ ਢੰਗ ਨਾਲ ਦਿੱਤੇ ਗਏ। ਵਿਦਿਆਲਾ ਪ੍ਰਿੰਸੀਪਲ ਪ੍ਰੋ. ਅਤਿਮਾ ਸ਼ਰਮਾ ਦਿਵੇਦੀ ਨੇ ਇਸ ਮਹੱਤਵਪੂਰਨ ਜਾਣਕਾਰੀ ਦੇ ਲਈ ਸਰੋਤ ਬੁਲਾਰੇ ਪ੍ਰਤੀ ਧੰਨਵਾਦ ਵਿਅਕਤ ਕਰਦੇ ਹੋਏ ਇਸ ਸਫਲ ਆਯੋਜਨ ਦੇ ਲਈ ਸਾਇਕੋਲੌਜੀ ਵਿਭਾਗ ਦੁਆਰਾ ਕੀਤੇ ਗਏ ਯਤਨਾਂ ਦੀ ਸ਼ਲਾਘਾ ਕੀਤੀ।

 

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।