ਭਾਰਤ ਦੀ ਵਿਰਾਸਤ ਅਤੇ ਆਟੋਨਾਮਸ ਸੰਸਥਾ, ਕੰਨਿਆ ਮਹਾਂ ਵਿਦਿਆਲਾ, ਜਲੰਧਰ ਦੇ ਪੋਸਟ ਗ੍ਰੈਜੂਏਟ ਡਿਪਾਰਟਮੈਂਟ ਆਫ ਮੈਥੇਮੈਟਿਕਸ ਦੁਆਰਾ ਵਾਤਾਵਰਣ ਵਿੱਚ ਗਣਿਤ ਦੀ ਵਰਤੋਂ ਅਤੇ ਮਹੱਤਵ ਨੂੰ ਦਰਸਾਉਣ ਦੇ ਮਕਸਦ ਦੇ ਨਾਲ ਮੈਥੇਮੈਟੀਕਲ ਗ੍ਰੀਨ ਪਾਰਕ ਬਣਾਇਆ ਗਿਆ। ਗਣਿਤ ਵਿਸ਼ੇ ਦੀ ਵਿਲੱਖਣਤਾ ਅਤੇ ਵਿਦਿਆਰਥਣਾਂ ਨੂੰ ਇਸ ਦੀਆਂ ਵਿਭਿੰਨ ਧਾਰਨਾਵਾਂ ਵਿਚ ਖੋਜ ਦੇ ਲਈ ਉਤਸ਼ਾਹਿਤ ਕਰਦੇ ਇਸ ਪਾਰਕ ਦਾ ਉਦਘਾਟਨ ਵਿਦਿਆਲਾ ਪ੍ਰਿੰਸੀਪਲ ਪ੍ਰੋ. ਅਤਿਮਾ ਸ਼ਰਮਾ ਦਿਵੇਦੀ ਦੁਆਰਾ ਕੀਤਾ ਗਿਆ। ਵਿਦਿਆਰਥਣਾਂ ਨੇ ਗਣਿਤ ‘ਤੇ ਆਧਾਰਿਤ ਵਿਚਾਰਾਂ ਜਿਵੇਂ:- ਗਣਿਤ ਪ੍ਰਤੀਕਾਂ ਅਤੇ ਅਕਾਰਾਂ, ਸਮੀਕਰਨਾਂ ਆਦਿ ਦੇ ਨਾਲ ਪਾਰਕ ਨੂੰ ਸਜਾਉਣ ਦੇ ਲਈ ਪੱਥਰ, ਪਾਣੀ ਦੀਆਂ ਬੋਤਲਾਂ ਅਤੇ ਹੋਰ ਬੇਲੋੜੇ ਸਾਮਾਨ ਨੂੰ ਵਰਤੋਂ ਵਿੱਚ ਲਿਆ ਕੇ ਆਪਣੀ ਪ੍ਰਤਿਭਾ ਦਾ ਬਾਖੂਬੀ ਮੰਚਨ ਕੀਤਾ। ਇਸ ਮੌਕੇ ‘ਤੇ ਵਿਦਿਆਰਥਣਾਂ ਦੁਆਰਾ ਚਾਰਟ ਅਤੇ ਰੰਗੋਲੀ ਵੀ ਪ੍ਰਦਰਸ਼ਿਤ ਕੀਤੇ ਗਏ ਜਿਨ੍ਹਾਂ ਵਿਚ ਉਨ੍ਹਾਂ ਨੇ ਪੌਣ ਚੱਕੀ ਤੋਂ ਊਰਜਾ ਉਤਪੰਨ ਕਰਨ ਦੀ ਪ੍ਰਕਿਰਿਆ ਦੇ ਨਾਲ-ਨਾਲ ਸੋਲਰ ਪੈਨਲਾਂ ਤੋਂ ਸੋਲਰ ਊਰਜਾ ਦਾ ਉਤਪਾਦਨ ਕਰਨ ਦੇ ਲਈ ਵਰਤੋਂ ਵਿੱਚ ਲਿਆਂਦੇ ਜਾਂਦੇ ਗਣਿਤ ਵੱਲ ਸਭ ਦਾ ਧਿਆਨ ਕੇਂਦਰਿਤ ਕੀਤਾ। ਇਸਦੇ ਨਾਲ ਹੀ ਵਿਦਿਆਰਥੀਆਂ ਨੇ ਹਾਈਪਰਬੋਲਾ, ਵਰਗਾਕਾਰ, ਰਿਕਟੈਂਗਲ ਟਰੈਪੇਜ਼ੀਅਮ, ਕਿਉਂਬੌਇਡ, ਕੋਨ, ਫ੍ਰਸਟਮ ਆਫ ਕੋਨ ਆਦਿ ਜਿਹੀਆਂ ਵਿਭਿੰਨ ਗਣਿਤ ਆਕ੍ਰਿਤੀਆਂ ਦੇ ਵਿੱਚ ਫਲਾਂ ਅਤੇ ਸਬਜ਼ੀਆਂ ਦੇ ਬੀਜਾਂ ਨੂੰ ਲਪੇਟ ਕੇ ਪੇਸ਼ ਕੀਤਾ। ਇਸ ਤੋਂ ਇਲਾਵਾ ਵਿਦਿਆਰਥਣਾਂ ਵਜਿੰਦਰ, ਮੁਸਕਾਨ, ਅਮਨ, ਬੀਨੂੰ ਆਦਿ ਦੁਆਰਾ ਜਿੱਥੇ ਵਾਤਾਵਰਣ ਨਾਲ ਸਬੰਧਿਤ ਬੇਹੱਦ ਪ੍ਰਭਾਵਸ਼ਾਲੀ ਢੰਗ ਨਾਲ ਕਵਿਤਾਵਾਂ ਪੇਸ਼ ਕੀਤੀਆਂ ਗਈਆਂ ਉੱਥੇ ਨਾਲ ਹੀ ਬੀ.ਐਸ.ਸੀ. ਆਨਰਜ਼ ਮੈਥੇਮੈਟਿਕਸ ਸਮੈਸਟਰ ਦੂਸਰਾ ਦੀਆਂ ਵਿਦਿਆਰਥਣਾਂ ਨੇ ਸਾਡੇ ਗ੍ਰਹਿਆਂ ਵਿੱਚ ਨਿਵੇਸ਼ ਵਿਸ਼ੇ ‘ਤੇ ਇਕ ਨ੍ਰਿਤ ਦੀ ਪੇਸ਼ਕਾਰੀ ਵੀ ਦਿੱਤੀ। ਵਿਦਿਆਲਾ ਪ੍ਰਿੰਸੀਪਲ ਪ੍ਰੋ. ਅਤਿਮਾ ਸ਼ਰਮਾ ਦਿਵੇਦੀ ਨੇ ਵਿਦਿਆਰਥਣਾਂ ਦੁਆਰਾ ਕੀਤੀ ਗਈ ਇਸ ਜੋਸ਼ ਭਰੀ ਪ੍ਰਸਤੂਤੀ ਦੇ ਲਈ ਉਨ੍ਹਾਂ ਨੂੰ ਮੁਬਾਰਕਬਾਦ ਦਿੰਦੇ ਹੋਏ ਉਤਸ਼ਾਹਿਤ ਕੀਤਾ ਅਤੇ ਕਿਹਾ ਕਿ ਇਹ ਮੈਥੇਮੈਟੀਕਲ ਗਰੀਨ ਪਾਰਕ ਵਿਦਿਆਰਥਣਾਂ ਵਿੱਚ ਗਣਿਤ ਵਿਸ਼ੇ ਨੂੰ ਦਿਲਚਸਪ ਢੰਗ ਨਾਲ ਸਿਖਣ ਦੀ ਸੋਚ ਨੂੰ ਪੈਦਾ ਕਰਨ ਦੇ ਨਾਲ-ਨਾਲ ਇਸ ਖੇਤਰ ਵਿੱਚ ਖੋਜ ਨੂੰ ਉਤਸ਼ਾਹਿਤ ਕਰਨ ਵਿੱਚ ਸਹਾਈ ਸਾਬਿਤ ਹੋਵੇਗਾ। ਇਸ ਦੇ ਨਾਲ ਹੀ ਉਨ੍ਹਾਂ ਨੇ ਇਸ ਸਫਲ ਆਯੋਜਨ ਦੇ ਲਈ ਸ੍ਰੀਮਤੀ ਵੀਨਾ ਦੀਪਕ, ਮੁਖੀ, ਗਣਿਤ ਵਿਭਾਗ, ਸ੍ਰੀਮਤੀ ਆਨੰਦ ਪ੍ਰਭਾ ਅਤੇ ਸਮੂਹ ਸਟਾਫ ਮੈਂਬਰਾਂ ਦੁਆਰਾ ਕੀਤੇ ਗਏ ਯਤਨਾਂ ਦੀ ਵੀ ਸ਼ਲਾਘਾ ਕੀਤੀ।

 

 

 

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।