ਭਾਰਤ ਦੇ ਉੱਘੇ ਵਿਗਿਆਨੀ ਅਤੇ ਬੁੱਧੀਜੀਵੀ ਵਿਦਿਆਰਥੀਆਂ ਨੂੰ ਕਰਨਗੇ ਜਾਗਰੂਕ ਪੂਰੇ ਪੰਜਾਬ ਦੇ 200 ਚੋਟੀ ਦੇ ਮੈਰਿਟ ਵਾਲੇ ਵਿਦਿਆਰਥੀ ਕੈਂਪ ਤੋਂ ਕਈ ਲਾਭ ਪ੍ਰਾਪਤ ਕਰਨਗੇ

ਭਾਰਤ ਦੀ ਵਿਰਾਸਤੀ ਅਤੇ ਖੁਦਮੁਖਤਿਆਰ ਸੰਸਥਾ ਕੰਨਿਆ ਮਹਾਵਿਦਿਆਲਾ, ਜਲੰਧਰ ਵਿਖੇ 5 ਰੋਜ਼ਾ ਇੰਸਪਾਇਰ (ਇਨੋਵੇਸ਼ਨ ਇਨ ਸਾਇੰਸ ਪਰਸਿਊਟ ਫਾਰ ਇੰਸਪਾਇਰਡ ਰਿਸਰਚ) ਵਿਖੇ ਕੈਂਪ 14 ਅਕਤੂਬਰ 2024 ਤੋਂ 19 ਅਕਤੂਬਰ 2024 ਤੱਕ (ਡੀ.ਐਸ.ਟੀ.) ਭਾਰਤ ਸਰਕਾਰ ਦੀ ਅਗਵਾਈ ਹੇਠ ਲਗਵਾਇਆ ਜਾਵੇਗਾ। ਇਸ ਸੰਬੰਧੀ ਵਧੇਰੇ ਜਾਣਕਾਰੀ ਦਿੰਦਿਆ ਪ੍ਰਿੰਸੀਪਲ ਪ੍ਰੋ. ਅਤਿਮਾ ਸ਼ਰਮਾ ਦਿਵੇਦੀ ਨੇ ਕਿਹਾ ਕਿ ਇੰਸਪਾਇਰ ਵਿਗਿਆਨ ਅਤੇ ਤਕਨਾਲੌਜੀ ਦੇ ਖੇਤਰ ਵਿਚ ਨੌਜਵਾਨ ਪ੍ਰਤਿਭਾਵਾਂ ਨੂੰ ਉਤਸਾਹਿਤ ਕਰਨ ਅਤੇ ਉਨ੍ਹਾਂ ਨੂੰ ਤਿਆਰ ਕਰਨ ਡੀ.ਐਸ.ਟੀ. ਦੁਆਰਾ ਸ਼ੁਰੂ ਕੀਤਾ ਗਿਆ ਇੱਕ ਪ੍ਰਮੁੱਖ ਪ੍ਰੋਗ੍ਰਾਮ ਹੈ। ਇਸਦਾ ਉਦੇਸ਼ ਵਿਦਿਆਰਥੀਆਂ ਨੂੰ ਸਾਇੰਸ ਵਿੱਚ ਕਰਿਅਰ ਬਣਾਉਣ ਲਈ ਪ੍ਰੇਰਿਤ ਕਰਨਾ ਅਤੇ ਉਤਸਾਹਿਤ ਕਰਨਾ ਹੈ। ਇਸ ਕੈਂਪ ਲਈ ਮੇਜ਼ਬਾਨ ਵੱਜੋਂ ਕੈ.ਅਮ.ਵੀ. ਦੀ ਚੌਣ ਸੰਸਥਾ ਦੀ ਅਕਾਦਮਿਕ ਉੱਤਮਤਾ ਪ੍ਰਤੀ ਵਚਨੱਧਤਾ ਅਤੇ ਵਿਗਿਆਨਿਕ ਭਾਈਚਾਰੇ ਵਿੱਚ ਇਸਦੇ ਮਹੱਤਵਪੂਰਨ ਯੋਗਦਾਨ ਨੂੰ ਰੇਖਾਂਕਿਤ ਕਰਦੀ ਹੈ। ਉੱਚ ਕੋਟੀ ਦੇ ਵਿਗਿਆਨੀ ਤਿਆਰ ਕਰਨ ਦੇ ਇਰਾਦੇ ਨਾਲ, ਡੀ.ਐਸ.ਟੀ. ਨੇ ਟੋਪਰਾਂ ਲਈ ਇਹ ਕਦਮ ਚੁੱਕਿਆ ਹੈ। 10ਵੀਂ ਜਮਾਤ ਦੀ ਬੋਰਡ 2023 ਪ੍ਰੀਖਿਆਵਾਂ ਦੇ ਟੌਪ 1% ਵਿਦਿਆਰਥੀ ਜੋ ਇਸ ਸਮੇਂ ਗਿਆਰ੍ਹਵੀਂ ਜਮਾਤ ਵਿੱਚ ਸਾਇੰਸ ਦੀ ਪੜ੍ਹਾਈ ਕਰ ਰਹੇ ਹਨ ਅਤੇ ਜਿਨ੍ਹਾਂ ਨੇ ਪਹਿਲਾਂ ਕਿਸੇ ਅਜਿਹੇ ਕੈਂਪ ਵਿੱਚ ਹਿੱਸਾ ਨਹੀਂ ਲਿਆ ਹੈ, ਉਹ ਇਸ ਵਿੱਚ ਹਿੱਸਾ ਲੈ ਸਕਣਗੇ। ਪੰਜਾਬ ਸਕੂਲ ਸਿੱਖਿਆ ਬੋਰਡ ਲਈ ਯੋਗਤਾ ਮਾਪਦੰਡ 10ਵੀਂ ਬੋਰਡ ਪ੍ਰੀਖਿਆ ਵਿੱਚ 94% ਅੰਕ, ਸੀ.ਬੀ.ਐਸ.ਈ. ਵਿਦਿਆਰਥੀਆਂ ਲਈ-ਦਸਵੀਂ ਦੀ ਪ੍ਰੀਖਿਆ ਵਿੱਚ ਘੱਟੋ ਘੱਟ ਸੀ .ਜੀ.ਪੀ.ਏ. A1 (96.0%) ਅਤੇ ਆਈ.ਸੀ.ਐਸ.ਈ. ਵਿਦਿਆਰਥੀਆਂ ਲਈ ਮੈਟ੍ਰਿਕ ਪ੍ਰੀਖਿਆ ਵਿੱਚ ਘੱਟੋ ਘੱਟ ਲੋੜੀਂਦੀ ਪ੍ਰਤੀਸ਼ਤਤਾ 97.83% ਹੈ। ਇਹ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਪੰਜਾਬ ਭਰ ਤੋਂ ਜਿਵੇਂਕਿ ਅੰਮ੍ਰਿਤਸਰ, ਤਲਵਾੜਾ, ਲੁਧਿਆਣਾ ਦੇ ਵਿਦਿਆਰਥੀ ਇਸ ਕੈਂਪ ਵਿੱਚੋਂ ਲਾਭ ਪ੍ਰਾਪਤ ਕਰਨਗੇ।

ਸ਼੍ਰੀ ਚੰਦਰਮੋਹਨ ਜੀ, ਪ੍ਰਧਾਨ, ਆਰੀਆ ਸ਼ਿਕਸ਼ਾ ਮੰਡਲ ਅਤੇ ਕੇ.ਐਮ.ਵੀ. ਪ੍ਰਬੰਧਕ ਕਮੇਟੀ 14 ਅਕਤੂਬਰ 2024 ਨੂੰ ਸਵੇਰੇ 10.00 ਵਜੇ ਮੁੱਖ ਮਹਿਮਾਨ ਵਜੋਂ ਉਦਘਾਟਨੀ ਸੈਸ਼ਨ ਦੀ ਸ਼ੋਭਾ ਵਧਾਉਣਗੇ। ਇਸ ਮੌਕੇ ‘ਤੇ ਕਈ ਪ੍ਰਸਿੱਧ ਵਿਗਿਆਨੀਆਂ ਦੇ ਨਾਲ-ਨਾਲ ਪ੍ਰਬੰਧਕੀ ਕਮੇਟੀ ਦੇ ਮੁੱਖ ਮੈਂਬਰ, ਜਿਵੇਂਕਿ ਸ਼੍ਰੀ ਅਲੋਕ ਸੌਂਧੀ ਅਤੇ ਡਾ. ਸੁਸ਼ਮਾ ਚਾਵਲਾ ਵੀ ਸ਼ਿਰਕਤ ਕਰਨਗੇ।ਇਸ ਪੰਜ ਰੋਜ਼ਾ ਕੈਂਪ ਵਿੱਚ ਫਿਜ਼ਿਕਸ, ਕੈਮਿਸਟਰੀ ਅਤੇ ਗਣਿਤ ਵਿਸ਼ਿਆਂ ‘ਤੇ ਆਧਾਰਿਤ ਲੈਕਚ ਗੱਲਬਾਤ, ਵਰਕਸ਼ਾਪ, ਕੁਇਜ਼ ਮੁਕਾਬਲੇ ਅਤੇ ਪੰਜ਼ਾਂ ਸ਼ਾਮਿਲ ਹੋਣਗੀਆਂ। ਅੱਗੇ ਗੱਲ ਕਰਦਿਆਂ ਪ੍ਰੋ. ਦਿਵੇਦੀ ਨੇ ਕਿਹਾ ਕਿ ਇੰਸਪਾਇਰ ਸਾਇੰਸ ਕੈਂਪ ਦੇ ਮੈਂਟਰ ਅਕੈਡਮੀ ਫੈਲ, ਭਟਨਾਗਰ ਅਵਾਰਡ ਜੇਤੂ ਅ ਅੰਤਰਰਾਸ਼ਟਰੀ ਅਤੇ ਰਾਸ਼ਟਰੀ ਪ੍ਰਸਿੱਧੀ ਵਾਲੇ ਵਿਗਿਆਨੀ ਹਨ। ਡਾ. ਅਨਿਲ ਸ਼ਰਮਾ, ਪ੍ਰਮੁੱਖ ਵਿਗਿਆਨ ਅਤੇ ਮੁਖੀ, ਆਈ. ਸੀ.ਏ.ਆਰ.ਸੀ.ਪੀ.ਆਰ.ਐਸ. ਜਲੰਧਰ, ਡਾ. ਸੀ. ਨਿਰਮਲਾ, ਪੀ.ਯੂ. ਚੰਡੀਗੜ੍ਹ, ਡ ਨਦੀਮ ਮੁਬਾਰਿਕ, ਮੁਖੀ ਡੀ.ਐਨ.ਏ. ਫਿੰਗਰ ਪ੍ਰਿੰਟਿੰਗ ਯੂਨਿਟ, ਫੋਰੈਂਸਿਕ ਵਿਗਿਆਨ ਪ੍ਰਯੋਗਸ਼ਾਲਾ, ਜੰਮੂ ਅ ਕਸ਼ਮੀਰ (ਡਾਇਰੈਕਟੋਰੇਟ), ਡਾ. ਪ੍ਰੋਮਿਲਾ ਪਾਠਕ, ਪ੍ਰੋ.(ਡਾ.) ਹਰਕ੍ਰਿਸ਼ਨ ਲਾਲ ਵਾਸੂਦੇਵਾ (ਪਿਛਲੀ ਵਿਜ਼ਿਟਿੰਗ ਫੈਕਲਟੀ), ਗਣਿਤ ਵਿਗਿਆਨ ਵਿਭਾਗ, ਆਈਆਈਐਸਈਆਰ, ਮੋਹਾਲੀ, ਡਾ. ਸਵਿਤ ਭਟਨਾਗਰ, ਗਣਿਤ ਵਿਭਾਗ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ, ਡਾ. ਹਿਮੇਂਦਰਭਾਰਤੀ, ਪੰਜਾਬ ਯੂਨੀਵਰਸਿਟੀ, ਪਟਿਆਲਾ, ਡਾ. ਫੇਲਿਕਸਬੈਸਟ, ਸੈਂਟਰਲ ਯੂਨੀ, ਬਠਿੰਡਾ, ਡਾ. ਪ੍ਰਤਾਪ ਕੁਮਾਰ ਪੱਤੀ ਜੀਐਨਡੀਯੂ, ਅੰਮ੍ਰਿਤਸਰ, ਡਾ. ਸੋਢੀ, ਡਾ. ਬਖਸ਼ੀ, ਡਾ. ਵੰਦਨਾ ਭੱਲਾ, ਡਾ. ਯੋਗੇਸ਼, ਡਾ. ਅਰਵਿੰਦ ਡਾ. ਪੀ.ਕੇ. ਆਹਲੂਵਾਲੀਆ, ਡਾ. ਜਸਵਿੰਦਰ ਅਤੇ ਡਾ. ਸੈਣੀ ਸ਼ਮੂਲੀਅਤ ਕਰਨਗੇ।

ਇਹ ਪ੍ਰੋਗਰਾਮ ਵਿਗਿਆਨ ਦੀਆਂ ਸਾਰੀਆਂ ਧਾਰਾਵਾਂ ਅਤੇ ਵਿਗਿਆਨਿਕ ਸਫਲਤਾ ਦੀਆਂ ਕਹਾਣੀਆਂ ਅਤੇ ਨਵੀਨਤਾਵਾਂ ਨਾਲ ਸਬੰਧਤ ਲੈਕਚਾਂ ਦੁਆਰਾ ਸਲਾਹਕਾਰਾਂ ਅਤੇ ਵਿਦਿਆਰਥੀਆਂ ਵਿਚਕਾਰ ਸਿਹਤਮੰਦ ਗੱਲਬਾਤ ਦਾ ਆਧਾਰ ਹੋਵੇਗਾ, ਉਹਨਾਂ ਦੀ ਉਤਸੁਕਤਾ ਨੂੰ ਉਤੇਜਿਤ ਕਰੇਗਾ ਅਤੇ ਉਹਨਾਂ ਨੂੰ ਛੋਟੀ ਉਮਰ ਵਿੱਚ ਵਿਗਿਆਨ ਵਿੱਚ ਕਰੀਅਰ ਬਣਾਉਣ ਲਈ ਆਕਰਸ਼ਿਤ ਕਰੇਗਾ। ਵਿਦਿਆਰਥੀਆਂ ਨੂੰ ਵੱਧ ਤੋਂ ਵੱਧ -ਐਕਸਪੋਜ਼ਰ ਦਿੱਤਾ ਜਾਵੇਗਾ ਅਤੇ ਉੱਘੇ ਵਿਗਿਆਨੀ ਵਿਅਕਤੀਗਤ ਇੰਟਰਐਕਟਿਵ ਸੈਸ਼ਨਾਂ ਰਾਹੀਂ ਵਿਦਿਆਰਥੀਆਂ ਨਾਲ ਗੱਲਬਾਤ ਕਰਨਗੇ। ਇਹ ਸੈਸ਼ਨ ਨੌਜਵਾਨਾਂ ਦੇ ਮਨਾਂ ਵਿੱਚ ਵਿਗਿਆਨ ਪ੍ਰਤੀ ਉਤਸੁਕਤਾ ਪੈਦਾ ਕਰਨ ਲਈ ਤਿਆਰ ਕੀਤੇ ਗਏ ਹਨ। ਵਿਦਿਆਰਥੀਆਂ ਨੂੰ ਵਿਹਾਰਕ ਵਰਕਸ਼ਾਪਾਂ ਅਤੇ ਯੋਗਾਂ ਵਿੱਚ ਸ਼ਾਮਲ ਹੋਣ ਦਾ ਮੌਕਾ ਮਿਲੇਗਾ। ਕੈਂਪ ਦੌਰਾਨ ਮੈਂਟਰਸ਼ਿਪ ਪ੍ਰੋਗਰਾਮ ਹੋਣਗੇ, ਜਿੱਥੇ ਵਿਦਿਆਰ ਵੱਖ-ਵੱਖ ਵਿਗਿਆਨਿਕ ਖੇਤਰਾਂ ਦੇ ਮਾਹਿਰਾਂ ਨਾਲ ਗੱਲਬਾਤ ਕਰਨ ਸਕਦੇ ਹਨ ਅਤੇ ਮਾਰਗਦਰਸ਼ਨ ਲ-ਨਾਲ ਕਰੀਅਰ ਬਾਰੇ ਸਲਾਹ ਪ੍ਰਾਪਤ ਕਰਨ ਸਕਦੇ ਹਨ। ਜ਼ਿਕਰਯੋਗ ਹੈ ਕਿ ਕੇ.ਐਮ.ਵੀ. ਸਾਲ 201 ਵਿੱਚ ਇੰਸਪਾਇਰ ਕੈਂਪ ਦਾ ਆਯੋਜਨ ਕਰਨ ਵਾਲਾ ਖੇਤਰ ਦਾ ਪਹਿਲਾ ਕਾਲਜ ਸੀ। ਪਹਿਲੇ ਇੰਸਪਾਇਰ ਕੇ ਆਯੋਜਨ ਕਰਨ ਦੀ ਇਹ ਪਹਿਲਕਦਮੀ ਖੇਤਰ ਦੀਆਂ ਹੋਰ ਵਿਦਿਅਕ ਸੰਸਥਾਵਾਂ ਨੂੰ ਪ੍ਰੇਰਿਤ ਕਰ ਰਹੀ ਤੇ ਉਨ੍ਹਾਂ ਨੂੰ ਸਾਡੀ ਅਗਵਾਈ ਲੈਂਦਿਆਂ ਇੰਸਪਾਇਰ ਕੈਂਪਾਂ ਦਾ ਆਯੋਜਨ ਕੀਤਾ ਹੈ।

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।