ਭਾਰਤ ਦੀ ਵਿਰਾਸਤ ਅਤੇ ਆਟੋਨਾਮਸ ਸੰਸਥਾ, ਕੰਨਿਆਂ ਮਹਾਂ ਵਿਦਿਆਲਾ, ਜਲੰਧਰ ਦੇ ਪੋਸਟ ਗ੍ਰੈਜੂਏਟ ਡਿਪਾਰਟਮੈਂਟ ਆਫ ਬੌਟਨੀ ਦੁਆਰਾ ਇੰਸਟੀਚਿਊਸ਼ਨਸ ਇਨੋਵੇਸ਼ਨ ਕੌਂਸਲ ਦੇ ਨਾਲ ਮਿਲ ਕੇ ਪਲਾਂਟ ਪੋਲੀਫੇਨੋਲਜ਼: ਯੂਜ਼ ਇਨ ਸੀਫੂਡ ਪਰਿਜ਼ਰਵੇਸ਼ਨ ਵਿਸ਼ੇ ‘ਤੇ ਅੰਤਰਰਾਸ਼ਟਰੀ ਵੈਬੀਨਾਰ ਦੇ ਨਾਲ-ਨਾਲ ਵਰਚੁਅਲ ਵਿਜ਼ਿਟ ਦਾ ਵੀ ਆਯੋਜਨ ਕਰਵਾਇਆ ਗਿਆ। ਇਸ ਵੈਬੀਨਾਰ ਦੇ ਵਿੱਚ ਡਾ. ਅਵਤਾਰ ਸਿੰਘ, ਰਿਸਰਚ ਲੈਕਚਰਾਰ, ਇੰਟਰਨੈਸ਼ਨਲ ਸੈਂਟਰ ਆਫ ਐਕਸੀਲੈਂਸ ਇਨ ਸੀਫੂਡ ਸਾਇੰਸ ਐਂਡ ਇਨੋਵੇਸ਼ਨ, ਫੈਕਲਟੀ ਆਫ ਐਗਰੋ-ਇੰਡਸਟਰੀ, ਪ੍ਰਿੰਸ ਆਫ ਸੌਂਗਕਲਾ ਯੂਨੀਵਰਸਿਟੀ, ਥਾਈਲੈਂਡ ਨੇ ਬਤੌਰ ਸਰੋਤ ਬੁਲਾਰਾ ਸ਼ਿਰਕਤ ਕੀਤੀ। ਪ੍ਰੋਗਰਾਮ ਦੌਰਾਨ 60 ਤੋਂ ਵੀ ਵੱਧ ਵਿਦਿਆਰਥਣਾਂ ਨੂੰ ਸੰਬੋਧਿਤ ਹੁੰਦੇ ਹੋਏ ਡਾ. ਅਵਤਾਰ ਸਿੰਘ ਨੇ ਸੀਫੂਡ ਦੀ ਸੈਲਫ ਲਾਈਫ ਨੂੰ ਬਿਹਤਰ ਬਣਾਉਣ ਦੇ ਵਿੱਚ ਕੁਦਰਤੀ ਭੋਜਨ ਜੋਡ਼ਾਂ ਵਜੋਂ ਪੌਲੀਫੇਨਲਸ ਦੀ ਉੱਭਰ ਰਹੀ ਭੂਮਿਕਾ ਬਾਰੇ ਵਿਸਥਾਰ ਸਹਿਤ ਚਰਚਾ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਇਸ ਨੂੰ ਐਂਟੀਆਕਸੀਡੈਂਟਸ ਦੇ ਰੂਪ ਵਿੱਚ ਪ੍ਰਭਾਸ਼ਿਤ ਕਰਨ ਦੇ ਨਾਲ-ਨਾਲ ਮਨੁੱਖੀ ਸਿਹਤ ਵਿੱਚ ਇਸ ਦੇ ਮਹੱਤਵ ਤੋਂ ਵੀ ਜਾਣੂ ਕਰਵਾਇਆ। ਪੌਲੀਫੇਨੌਲਜ਼ ਨੂੰ ਕੁਦਰਤੀ ਐਂਟੀਆਕਸੀਡੇਂਟ ਦੱਸਦੇ ਹੋਏ ਉਨ੍ਹਾਂ ਨੇ ਪੀ.ਪੀ.ਐਨ. ਦੇ ਸੰਜੋਗ ਅਤੇ ਪੌਲੀਫ਼ੇਨਲਜ ਦੇ ਸਰੋਤ ਜਿਵੇਂ: ਅਮਰੂਦ ਦੇ ਪੱਤੇ, ਚਮਨਵਾਂਗ ਪੱਤੇ, ਬੀਟਲ ਪੱਤੇ ਅਤੇ ਗ੍ਰੀਨ ਟੀ ਦੇ ਉਪਯੋਗ ਸਬੰਧੀ ਵੀ ਵਿਸਥਾਰ ਸਹਿਤ ਚਾਨਣ ਪਾਇਆ ਗਿਆ। ਅੱਗੇ ਗੱਲ ਕਰਦੇ ਹੋਏ ਉਨ੍ਹਾਂ ਨੇ ਸਮੁੰਦਰੀ ਭੋਜਨ ਦੀ ਸੰਭਾਲ ਬਾਰੇ ਕਾਰਜ ਪ੍ਰਣਾਲੀ ਅਤੇ ਖੋਜ ਕਾਰਜਾਂ ਬਾਰੇ ਵੀ ਚਰਚਾ ਕੀਤੀ। ਇਸ ਦੌਰਾਨ ਆਯੋਜਿਤ ਹੋਈ ਵਰਚੁਅਲ ਲੈਬ ਵਿਜ਼ਿਟ ਰਾਹੀਂ ਵਿਦਿਆਰਥਣਾਂ ਨੇ ਪਲਸਡ ਇਲੈਕਟ੍ਰਿਕ ਫੀਲਡ, ਕੋਲਡ ਪਲਾਜ਼ਮਾ, ਗੈਸ ਕ੍ਰੋਮੈਟੋਗ੍ਰਾਫ, ਰਾਇਟੋਮੀਟਰ, ਰੋਟਰੀ ਇਵੈਪੋਏਟਰ ਆਦਿ ਬਾਰੇ ਵੀ ਪੂਰੀ ਦਿਲਚਸਪੀ ਦੇ ਨਾਲ ਜਾਣਿਆ। ਸੈਸ਼ਨ ਦੇ ਅੰਤ ਵਿਚ ਸਰੋਤ ਬੁਲਾਰੇ ਦੁਆਰਾ ਵਿਦਿਆਰਥਣਾਂ ਵੱਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਵੀ ਬੇਹੱਦ ਸਰਲ ਢੰਗ ਦੇ ਨਾਲ ਦਿੱਤੇ ਗਏ। ਵਿਦਿਆਲਾ ਪ੍ਰਿੰਸੀਪਲ ਪ੍ਰੋ ਅਤਿਮਾ ਸ਼ਰਮਾ ਦਿਵੇਦੀ ਨੇ ਵਿਸ਼ੇ ਦੀ ਮਹੱਤਵਪੂਰਨ ਜਾਣਕਾਰੀ ਵਿਦਿਆਰਥਣਾਂ ਨੂੰ ਪ੍ਰਦਾਨ ਕਰਨ ਦੇ ਲਈ ਡਾ. ਅਵਤਾਰ ਦੇ ਪ੍ਰਤੀ ਧੰਨਵਾਦ ਵਿਅਕਤ ਕਰਦੇ ਹੋਏ ਇਸ ਸਫਲ ਆਯੋਜਨ ਦੇ ਲਈ ਬਾਟਨੀ ਵਿਭਾਗ ਦੁਆਰਾ ਕੀਤੇ ਗਏ ਯਤਨਾਂ ਦੀ ਭਰਪੂਰ ਸ਼ਲਾਘਾ ਕੀਤੀ ।

 

 

 

 

 

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।