**ਕੰਮ ਦੀ ਦਿਹਾੜੀ ਦੇ ਘੰਟੇ 8 ਤੋਂ 12 ਕਰਨ ਵਿਰੁੱਧ ਜੇ ਪੀ ਐੱਮ ਓ ਤਹਿਸੀਲ ਪੱਧਰ ‘ਤੇ ਫੂਕੇਗੀ ਪੰਜਾਬ ਸਰਕਾਰ ਦੇ ਪੁਤਲੇ**। **ਤਹਿਸੀਲ ਪੱਧਰੀ ਰੋਸ ਪ੍ਰਦਰਸ਼ਨਾਂ ਦੌਰਾਨ ਸਾੜੇ ਜਾਣਗੇ ਪੰਜਾਬ ਸਰਕਾਰ ਦੇ ਪੁਤਲੇ** ਫਿਲੌਰ:04ਅਕਤੂਬਰ( )। ਆਮ ਆਦਮੀ ਪਾਰਟੀ ਦੀ ਸ.ਭਗਵੰਤ ਸਿੰਘ ਮਾਨ ਦੀ ਪੰਜਾਬ ਸਰਕਾਰ ਨੇ ਕੇਂਦਰ ਦੀ ਮੋਦੀ ਸਰਕਾਰ ਦੇ ਨਕਸ਼ੇ ਕਦਮਾਂ ‘ਤੇ ਚੱਲਦੇ ਹੋਏ ਪੰਜਾਬ ਵਿੱਚ ਵੀ ਮਜ਼ਦੂਰਾਂ ਦੀ ਦਿਹਾੜੀ ਦੇ ਘੰਟੇ 08 ਤੋਂ ਵਧਾ ਕੇ 12 ਘੰਟੇ ਕਰਨ ਦਾ ਨੋਟੀਫਿਕੇਸ਼ਨ ਪਿਛਲੇ ਦਿਨੀਂ ਜਾਰੀ ਕੀਤਾ ਗਿਆ ਹੈ।ਜਿਸ ਨਾਲ ਹਰ ਵਰਗ ਦੇ ਕਿਰਤੀਆਂ ਦੇ ਮਨਾਂ ਵਿੱਚ ਭਾਰੀ ਰੋਸ ਹੈ। ਕੰਮ ਦੀ ਦਿਹਾੜੀ ਦੇ ਘੰਟੇ 08 ਤੋਂ 12ਘੰਟੇ ਕਰਨ ਦੇ ਜਾਰੀ ਨੋਟੀਫਿਕੇਸ਼ਨ ਦਾ ਤਿੱਖਾ ਵਿਰੋਧ ਕਰਦਿਆਂ ਜੇ.ਪੀ.ਐੱਮ.ਓ.ਜਿਲ੍ਹਾ ਜਲੰਧਰ ਦੇ ਆਗੂਆਂ ਪਰਮਜੀਤ ਰੰਧਾਵਾ ਸੰਤੋਖ ਸਿੰਘ ਬਿਲਗਾ,ਹਰੀਮੁਨੀ ਸਿੰਘ, ਸ਼ਿਵ ਕੁਮਾਰ ਤਿਵਾੜੀ, ਮੱਖਣ ਸੰਗਰਾਮੀ, ਮਨੋਹਰ ਸਿੰਘ ਗਿੱਲ, ਜਸਵਿੰਦਰ ਸਿੰਘ ਢੇਸੀ, ਨਿਰਮਲ ਸਿੰਘ ਮਲਸੀਆਂ, ਮਨਜਿੰਦਰ ਸਿੰਘ ਢੇਸੀ,ਰਾਮ ਕ੍ਰਿਸ਼ਨ, ਪੁਸ਼ਪਿੰਦਰ ਕੁਮਾਰ ਵਿਰਦੀ, ਨਿਰਮੋਲਕ ਸਿੰਘ ਹੀਰਾ, ਕੁਲਦੀਪ ਸਿੰਘ ਫਿਲੌਰ, ਬਲਦੇਵ ਸਿੰਘ ਨੂਰਪੁਰੀ, ਜਰਨੈਲ ਫਿਲੌਰ, ਸਰਬਜੀਤ ਸਿੰਘ ਗਿੱਲ,ਮੇਜਰ ਫਿਲੌਰ,ਦਰਸ਼ਨ ਨਾਹਰ, ਤੀਰਥ ਸਿੰਘ ਬਾਸੀ ਅਤੇ ਕੁਲਵੰਤ ਸਿੰਘ ਸੰਧੂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਅਤੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੋਨੋਂ ਇੱਕੋ ਹੀ ਥੈਲੀ ਦੇ ਚੱਟੇ ਵੱਟੇ ਹਨ,ਜੋ ਕਾਰਪੋਰੇਟ ਘਰਾਣਿਆਂ ਦੇ ਇਸ਼ਾਰੇ ਤੇ ਕੰਮ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਹਰ ਪ੍ਰਕਾਰ ਨਾਲ ਲਾਭ ਪੁੱਜਦਾ ਕਰਨ ਲਈ ਉਹਨਾਂ ਦੇ ਪੱਖ ਵਿੱਚ ਕਾਨੂੰਨ ਬਣਾ ਰਹੇ ਹਨ ਅਤੇ ਕਿਰਤੀ ਵਰਗ ਨੂੰ ਕੰਮ ਦੀ ਦਿਹਾੜੀ ਦੇ ਘੰਟੇ 08 ਤੋਂ 12 ਘੰਟੇ ਕਰਕੇ 1886 ਤੋਂ ਪਹਿਲਾਂ ਦੇ ਬੰਧੂਆ ਮਜ਼ਦੂਰਾਂ ਵਾਲੇ ਹਾਲਾਤਾਂ ਵਿੱਚ ਧੱਕਣ ਦੇ ਕਾਲੇ ਕਾਨੂੰਨ ਪਾਸ ਕੀਤੇ ਜਾ ਰਹੇ ਹਨ। ਜਿਸ ਨਾਲ ਮਜ਼ਦੂਰਾਂ ਦੀ ਹਰ ਪ੍ਰਕਾਰ ਨਾਲ ਲੁੱਟ ਹੀ ਨਹੀਂ ਹੋਵੇਗੀ ਸਗੋਂ ਬੇਰੁਜ਼ਗਾਰਾਂ ਦੀ ਲਾਈਨ ਵੀ ਹੋਰ ਵੱਡੀ ਹੋਵੇਗੀ। ਉਪਰੋਕਤ ਨੋਟੀਫਿਕੇਸ਼ਨ ਤੇ ਤਿੱਖਾ ਪ੍ਰਤੀਕਰਮ ਦਿੰਦਿਆਂ ਮਿਤੀ 07/10/2023 ਨੂੰ ਤਹਿਸੀਲ ਪੱਧਰ ਤੇ ਪੰਜਾਬ ਸਰਕਾਰ ਦੇ ਪੁਤਲੇ ਫੂਕਣ ਦੇ ਰੋਸ ਪ੍ਰਦਰਸ਼ਨ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਸ਼ਮੂਲੀਅਤ ਕਰਨ ਦਾ ਸੱਦਾ ਦਿੱਤਾ ਹੈ ਤਾਂ ਜੋ ਪੰਜਾਬ ਸਰਕਾਰ ਤੇ ਭਾਰੀ ਦਬਾਅ ਬਣਾ ਕੇ ਨੋਟੀਫਿਕੇਸ਼ਨ ਰੱਦ ਕਰਵਾਇਆ ਜਾ ਸਕੇ। ਜਲੰਧਰ ਜ਼ਿਲ੍ਹੇ ਦੀ ਫਿਲੌਰ ਤਹਿਸੀਲ ਵਿੱਚ ਗੁਰਾਇਆ, ਨਕੋਦਰ, ਸ਼ਾਹਕੋਟ ਅਤੇ ਅਤੇ ਜਲੰਧਰ ਵਿਖੇ ਪੰਜਾਬ ਸਰਕਾਰ ਦੇ ਪੁਤਲੇ ਫੂਕ ਕੇ ਜ਼ੋਰਦਾਰ ਨਾਅਰੇਬਾਜ਼ੀ ਕਰਦੇ ਹੋਏ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ।ਜੇ ਪੀ ਐੱਮ ਓ ਦੇ ਆਗੂਆਂ ਨੇ ਸਾਂਝੇ ਤੌਰ ‘ਤੇ ਕਿਰਤੀ ਵਰਗ ਨੂੰ ਉਪਰੋਕਤ ਰੋਸ ਪ੍ਰਦਰਸ਼ਨਾਂ ਵਿੱਚ ਦਿਨ ਸ਼ਨੀਵਾਰ ਨੂੰ ਠੀਕ 11:00 ਵਜੇ ਵੱਧ ਤੋਂ ਵੱਧ ਗਿਣਤੀ ਵਿੱਚ ਸ਼ਾਮਲ ਹੋ ਕੇ ਆਪਣਾ ਬਣਦਾ ਯੋਗਦਾਨ ਪਾਉਣ ਦੀ ਪੁਰਜ਼ੋਰ ਅਪੀਲ ਕੀਤੀ‌।

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।