ਫਗਵਾੜਾ (ਸ਼ਿਵ ਕੌੜਾ) ਰਾਸ਼ਟਰੀ ਮਹਿਲਾ ਆਯੋਗ ਨਵੀਂ ਦਿੱਲੀ ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸਹਿਯੋਗ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਚੱਲ ਰਹੇ ਵਿਦਿਅਕ ਅਦਾਰੇ ਸੰਤ ਬਾਬਾ ਦਲੀਪ ਸਿੰਘ ਮੈਮੋਰੀਅਲ ਖ਼ਾਲਸਾ ਕਾਲਜ ਅਤੇ ਗੁਰੂ ਹਰਕ੍ਰਿਸ਼ਨ ਚੈਰੀਟੇਬਲ ਫਾਊਂਡੇਸ਼ਨ ਨਰੂੜ ਪਾਂਸ਼ਟ ਵੱਲੋਂ ਕਾਲਜ ਕੈਂਪਸ ਵਿੱਚ ਨਸ਼ਾ ਮੁਕਤ ਭਵਿੱਖ ਅਤੇ ਨਸ਼ੇ ਖਿਲਾਫ ਜੰਗ: ਔਰਤਾਂ ਦਾ ਖਾਮੋਸ਼ ਦਰਦ ਭੂਮਿਕਾ ਚੁਣੌਤੀਆਂ ਮੁਸ਼ਕਲਾਂ, ਰੋਕਥਾਮ,ਹੱਲ ਅਤੇ ਸਿੱਖਿਆ ਤੇ ਬਹਾਲੀ ਉੱਪਰ ਇੱਕ ਰੋਜ਼ਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਜੀਤੇਦਰ ਰੰਜਨ ਸੁਪਰਡੰਟ ਨਾਰਕੋਟਿਕਸ ਸੈਂਟਰਲ ਬਿਊਰੋ ਅੰਮ੍ਰਿਤਸਰ,ਡਾ.ਰੋਹਿਲ ਓਬਰਾਏ, ਡੀ.ਏ.ਵੀ. ਕਾਲਜ ਚੰਡੀਗੜ੍ਹ ਅਤੇ ਮਿਸਿਜ ਵਿਭੂਤੀ ਸ਼ਰਮਾ ਅਰੋੜਾ ਅਸਿਸਟੈਂਟ ਲੀਗਲ ਏਡ ਡਿਫੈਂਸ ਕੌਂਸਿਲ, ਪ੍ਰੋ. ਅਵਤਾਰ ਸਿੰਘ ਰਾਮਗੜ੍ਹੀਆ ਕਾਲਜ ਫਗਵਾੜਾ ਭਗਵੰਤ ਸਿੰਘ ਕੋਚ,ਅਮਰਿੰਦਰ ਜੀਤ ਸਿੰਘ ਸਿੱਧੂ, ਪ੍ਰੋ. ਰਣਜੀਤ ਸੈਣੀ ਸਰਕਾਰੀ ਕਾਲਜ ਹੁਸ਼ਿਆਰਪੁਰ ਰਾਸ਼ਟਰੀ ਮਹਿਲਾ ਆਯੋਗ ਨਵੀਂ ਦਿੱਲੀ ਵੱਲੋਂ ਵਿਸ਼ੇਸ਼ ਬੁਲਾਰੇ ਵਜੋਂ ਪਹੁੰਚੇ। ਉਦਘਟਨੀ ਭਾਸ਼ਣ ਵਿੱਚ ਗੁਰੂ ਹਰਕ੍ਰਿਸ਼ਨ ਚੈਰੀਟੇਬਲ ਫਾਊਂਡੇਸ਼ਨ ਨਰੂੜ ਪਾਂਸ਼ਟ ਦੇ ਚੇਅਪਰਸਨ ਕਿਰਪਾਲ ਸਿੰਘ ਮਾਇਓਪੱਟੀ ਨੇ ਕਿਹਾ ਕਿ ਪੰਜਾਬ ਵਿੱਚ ਵਧ ਰਹੇ ਨਸ਼ਿਆਂ ਦੇ ਰੁਝਾਨ ਨੂੰ ਠੱਲ੍ਹ ਪਾਉਣ ਲਈ ਐਨ ਜੀ ਓ ਨੂੰ ਆਪਣਾ ਬਣਦਾ ਯੋਗਦਾਨ ਪਾਉਂਣਾ ਚਾਹੀਦਾ ਹੈ। ਪ੍ਰੋ. ਅਵਤਾਰ ਸਿੰਘ ਨੇ ਆਪਣੇ ਕੁੰਜੀਵਤ ਭਾਸ਼ਣ ਵਿਚ ਨੌਜਵਾਨਾਂ ਦੇ ਨਸ਼ਿਆਂ ਵੱਲ ਜਾਣ ਦੇ ਆਰਥਿਕ ਅਤੇ ਮਾਨਸਿਕ ਕਾਰਨਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ। ਮਿਸਿਜ ਵਿਭੂਤੀ ਸ਼ਰਮਾ ਅਰੋੜਾ ਜੀ ਪਹਿਲੇ ਟੈਕਨੀਕਲ ਸੈਸ਼ਨ ਵਿੱਚ ਬੋਲਦਿਆਂ ਨਸ਼ਿਆਂ ਦੀ ਰੋਕਥਾਮ ਸੈਕਸੁਅਲ ਹਰਾਸਮੈਂਟ ਅਤੇ ਨੈਸ਼ਨਲ ਲੀਗਲ ਸਰਵਿਸ ਅਥਾਰਟੀ ਦੀਆਂ ਵੱਖ ਵੱਖ ਸਕੀਮਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਦੂਸਰੇ ਟੈਕਨੀਕਲ ਸੈਸ਼ਨ ਵਿੱਚ ਸ਼੍ਰੀ ਜੀਤੇਦਰ ਰੰਜਨ ਨੇ ਨਸ਼ਿਆਂ ਦੀਆਂ ਕਿਸਮਾਂ ਅਤੇ ਇਹਨਾਂ ਦੇ ਬੁਰੇ ਪ੍ਰਭਾਵਾਂ ਨੂੰ ਰੋਕਣ ਲਈ ਸਰਕਾਰ ਦੁਆਰਾ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਤੀਸਰੇ ਟੈਕਨੀਕਲ ਸੈਸ਼ਨ ਵਿਚ ਡਾ.ਰੋਹਿਲ ਉਬਰਾਏ ਨੇ ਨਸ਼ਿਆਂ ਦੀ ਰੋਕਥਾਮ ਦੇ ਲਈ ਇੱਕ ਇਸਤਰੀ ਦੀ ਕੀ ਭੂਮਿਕਾ ਹੋ ਸਕਦੀ ਹੈ ਬਾਰੇ ਵਿਚਾਰ ਪੇਸ਼ ਕੀਤੇ। ਅੰਤਿਮ ਸੈਸ਼ਨ ਵਿਚ ਕਮਿਸ਼ਨਰੇਟ ਪੈਨਲ ਮੈਂਬਰ ਅਮਰਿੰਦਰਜੀਤ ਸਿੰਘ ਸਿੱਧੂ ਨੇ ਕਾਲਜ ਵੱਲੋਂ ਲਗਾਈ ਗਈ ਇਸ ਵਰਕਸ਼ਾਪ ਨੂੰ ਸਾਰਥਿਕ ਦਸਿਆ ਅਤੇ ਰਾਸ਼ਟਰੀ ਮਹਿਲਾ ਕਮਿਸ਼ਨ, ਨਵੀਂ ਦਿੱਲੀ ਅਤੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੀ ਖੁੱਲ੍ਹ ਕੇ ਪ੍ਰਸੰਸਾ ਕੀਤੀ ਗਈ। ਇਸ ਮੌਕੇ ਭਗਵੰਤ ਸਿੰਘ ਕੋਚ ਪ੍ਰੋ.ਰਣਜੀਤ ਸੈਣੀ ਨੇ ਵਿਦਿਆਰਥੀਆਂ ਨੂੰ ਨਸ਼ਿਆਂ ਦੀ ਰੋਕਥਾਮ ਲਈ ਯਤਨ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਮੈਡਮ ਰਜਮੀਤ ਕੌਰ,ਰਣਜੀਤ ਸਿੰਘ ਮਾਤਾ ਗੁਜਰੀ ਖ਼ਾਲਸਾ ਕਾਲਜ ਕਰਤਾਰਪੁਰ, ਪ੍ਰੋ. ਕੁਲਵਿੰਦਰ ਕੌਰ ਸਰਕਾਰੀ ਕਾਲਜ ਹੁਸ਼ਿਆਰਪੁਰ, ਪ੍ਰੋ. ਲਖਵਿੰਦਰ ਕੌਰ,ਕੁਲਵੰਤ ਕੌਰ ਗੁਰੂ ਨਾਨਕ ਖ਼ਾਲਸਾ ਕਾਲਜ ਡਰੋਲੀ ਕਲਾਂ, ਐਡਵੋਕੇਟ ਜਸਵੰਤ ਸਿੰਘ ਫਗਵਾੜਾ, ਪ੍ਰੋ.ਅਮਰਜੀਤ ਸਿੰਘ ਦਿਹਾਣਾ, ਸਰਕਾਰੀ ਕਾਲਜ ਹੁਸ਼ਿਆਰਪੁਰ,ਅਵਤਾਰ ਸਿੰਘ ਭੋਗਲ, ਸੰਦੀਪ ਸਿੰਘ ਪਰਮਾਰ,ਸੰਦੀਪ ਭਾਰਦਵਾਜ,ਸੰਨੀ ਮਹਿਤਾ ਵਿਸ਼ੇਸ਼ ਤੌਰ ਤੇ ਪਹੁੰਚੇ। ਇਸ ਮੌਕੇ ਪ੍ਰਿੰਸੀਪਲ ਡਾ.ਗੁਰਨਾਮ ਸਿੰਘ ਰਸੂਲਪੁਰ ਦੇ ਦੁਆਰਾ ਆਏ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ। ਸਟੇਜ ਸੈਕਟਰੀ ਦੀ ਭੂਮਿਕਾ ਪ੍ਰੋ.ਅਮਰਪਾਲ ਕੌਰ ਦੇ ਦੁਆਰਾ ਨਿਭਾਈ ਗਈ। ਇਸ ਮੌਕੇ ਕਾਲਜ ਦਾ ਸਮੂਹ ਸਟਾਫ਼ ਮੈਂਬਰ ਅਤੇ ਵਿਦਿਆਰਥੀ ਹਾਜ਼ਰ ਸਨ।

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।