ਜਲੰਧਰ 31 ਅਗਸਤ (ਨਿਤਿਨ ਕੌੜਾ ) :ਸੰਸਕ੍ਰਿਤੀ ਕੇ ਐਮ ਵੀ ਸਕੂਲ ਵਿੱਚ ਰੱਖੜੀ ਦਾ ਤਿਉਹਾਰ ਬਹੁਤ ਖੁਸ਼ੀ ਦੇ ਨਾਲ ਮਨਾਇਆ ਗਿਆ। ਇਸ ਦੇ ਸੰਬੰਧ ਵਿੱਚ ਸਕੂਲ ਦੇ
ਵਿਦਿਆਰਥੀਆਂ ਵੱਲੋਂ ਵੱਖ- ਵੱਖ ਗਤੀਵਿਧੀਆਂ ਕਰਵਾਈਆਂ ਗਈਆਂ:- ਜਿਨ੍ਹਾਂ ਵਿੱਚ ਰੱਖੜੀ ਬਣਾਉਣ ਅਤੇ ਰੱਖੜੀ ਦੀ ਥਾਲੀ ਸਜਾਵਟ
ਕਿਰਿਆਵਾਂ ਸਨ। ਸਕੂਲ ਪ੍ਰਿੰਸੀਪਲ ਸ਼੍ਰੀਮਤੀ ਰਚਨਾ ਮੋਂਗਾ ਜੀ ਨੇ ਵਿਦਿਆਰਥੀਆਂ ਅਤੇ ਅਧਿਆਪਕ ਸਾਹਿਬਾਨ ਨੂੰ ਰੱਖੜੀ ਦੀ ਵਧਾਈ ਦਿੰਦੇ
ਹੋਏ ਕਿਹਾ ਕਿ ਇਹ ਤਿਉਹਾਰ ਭੈਣ -ਭਰਾ ਦੇ ਪਿਆਰ ਦਾ ਪ੍ਰਤੀਕ ਹੈ ਜੋ ਸਾਨੂੰ ਆਪਸੀ ਭਾਈਚਾਰਕ ਸਾਂਝ, ਅਪਣੱਤ ਅਤੇ ਖੁਸ਼ੀਆਂ ਵੰਡਣ ਦਾ
ਸੁਨੇਹਾ ਦਿੰਦਾ ਹੈ। ਇਹ ਤਿਉਹਾਰ ਖੁਸ਼ੀਆਂ ਰੂਪੀ ਸੌਗਾਤ ਵੰਡਦਾ ਹੈ ਜਿਸ ਵਿੱਚ ਭਾਵਨਾਤਮਕ ਸਾਂਝ ਨੂੰ ਦਰਸਾਇਆ ਜਾਂਦਾ ਹੈ। ਖੁਸ਼ੀਆਂ ਵੰਡਣ
ਨਾਲ ਪਿਆਰ ਦੀ ਮਹੱਤਤਾ ਵਧਦੀ ਹੈ।

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।