
ਸ੍ਰੀ ਐਸ਼ ਆਰ ਲੱਧੜ ਸਾਬਕਾ ਆਈ ਏ ਐਸ ਨੇ ਪ੍ਰੈਸ ਨੋਟ ਰਾਹੀਂ ਦੱਸਿਆ ਕਿ ਮਨਜੀਤ ਸਿੰਘ ਸੇਖੋਂ ਜਿਸ ਖ਼ਿਲਾਫ਼ ਸ਼ਿਕਾਇਤ ਹੈ ਕਿ ਉਸ ਨੇ ਬੋਗਸ
ਅਨੁਸੂਚਿਤ ਜਾਤੀ ਸਰਟੀਫਿਕੇਟ ਬਣਾ ਕੇ ਪੀ ਡਬਲਯੂ ਡੀ ਮਹਿਕਮੇ ਵਿੱਚ ਨੌਕਰੀ ਲਈ ਦੀ ਪੜਤਾਲ ਹੁਣ ਨਵੰਬਰ 22 ਨੂੰ ਹੋਣੀ ਨਿਰਧਾਰਤ ਹੋਈ ਹੈ।
ਸ੍ਰੀ ਸੇਖੋਂ ਪਹਿਲਾਂ ਵਰਕ ਮਿਸਤਰੀ, ਫਿਰ ਜੇਈ ਤੇ ਹੁਣ ਐਸ ਡੀ ਉਸ ਲੱਗਿਆ ਹੋਇਆ।
ਭਲਾਈ ਵਿਭਾਗ ਦੇ
ਡਰਾਇਕਟਰ ਨੇ ਸ਼ਿਕਾਇਤ ਕਰਤਾ ਅਤੇ ਸੇਖੋਂ ਸਾਹਿਬ ਨੂੰ ਸ਼ਿਕਾਇਤ ਦੀ ਪੜਤਾਲ ਅਤੇ ਰਿਪੋਰਟ ਭੇਜਣ ਹਿੱਤ ਨਵੰਬਰ 22 , ਦਿਨ ਸ਼ੁੱਕਰਵਾਰ, ਸਾਢੇ ਗਿਆਰਾਂ ਵਜੇ ਆਪਣੇ ਦਫ਼ਤਰ ਬੁਲਾਇਆ ਹੈ।
ਪਹਿਲਾਂ ਇਹ ਮੀਟਿੰਗ 7,12 ਅਤੇ 14 ਨਵੰਬਰ ਨੂੰ ਸੇਖੋਂ ਸਾਹਿਬ ਦੇ ਗੈਰਹਾਜ਼ਰ ਹੋਣ ਕਾਰਣ ਨਹੀਂ ਹੋ ਸਕੀ।
ਇੱਕ ਜੱਗੀ ਨਾਂ ਦੇ ਡਰਾਇਕਟਰ ਨੇ ਪਹਿਲਾਂ ਇਹ ਸ਼ਿਕਾਇਤ ਅਣਅਧਿਕਾਰਤ ਤੌਰ ਤੇ ਦਾਖਲ ਦਫ਼ਤਰ ਕਰ ਦਿੱਤੀ ਸੀ।
ਪਰ ਸ਼ਿਕਾਇਤ ਕਰਤਾ ਵਲੋਂ ਜ਼ੋਰ ਦੇਣ ਤੇ ਇਹ ਦੁਬਾਰਾ ਖੁੱਲ ਗਈ ਤੇ ਹੁਣ ਸੇਖੋਂ ਸਾਹਿਬ ਆਨੇ-ਬਹਾਨੇ ਇਹ ਪੜਤਾਲ ਟਾਲਦੇ ਆ ਰਹੇ ਹਨ।
ਜਾਪਦਾ ਹੈ ਕਿ ਹੁਣ ਮਹਿਕਮੇ ਨੇ ਪੜਤਾਲ ਸਿਰੇ ਲਾਉਣ ਦਾ ਮਨ ਬਣਾ ਲਿਆ ਹੈ। ਇਸ ਸ਼ਿਕਾਇਤ ਨੂੰ ਸਰਕਾਰ ਕੋਲ ਛੇਵਾਂ ਸਾਲ ਚੱਲ ਰਿਹਾ ਹੈ ਜਦੋਂਕਿ ਅਜਿਹੀਆਂ ਸ਼ਿਕਾਇਤਾਂ ਤਿੰਨ ਮਹੀਨਿਆਂ ਚ ਹੱਲ ਕਰਨੀਆਂ ਹੁੰਦੀਆਂ ਹਨ। ਸੇਖੋਂ ਸਾਹਿਬ ਖਿਲਾਫ਼ ਸ਼ਿਕਾਇਤ ਹੈ ਕੇ ਉਸ ਨੇ ਗਲਤ (ਬੋਗਸ ਅ. ਜਾਤੀ ) ਸਰਟੀਫਿਕੇਟ , ਗਲਤ ਮੁਤਬੰਨਾ ਪੁੱਤਰ, ਗਲਤ ਨੌਕਰੀ (ਮਿਰਤਕ ਯੂ ਪੀ ਦਾ ਵਸਨੀਕ ਸੀ) ਜਿਸ ਨੂੰ ਜਾਂ ਉਸ ਦੇ ਵਾਰਸਾਂ ਨੂੰ ਦੂਸਰੇ ਸੂਬੇ ਚ ਰਾਖਵਾਂਕਰਣ ਨਹੀਂ ਮਿਲ ਸਕਦਾ,ਮਿ੍ਰਤਕ ਚਮਾਰ ਜਾਤੀ ਨਾਲ ਸਬੰਧਤ ਸੀ ਪਰ ਸੇਖੋਂ ਸਾਹਿਬ ਨੇ ਬਾਲਮੀਕੀ ਦਾ ਅ . ਜਾਤੀ ਸਰਟੀਫਿਕੇਟ ਬਣਾਇਆ। ਮੁਤਬੰਨਾ ਸਿਰਫ਼ 15 ਸਾਲ ਦੀ ਉਮਰ ਤੱਕ ਬਣ ਸਕਦਾ ਹੈ ਪਰ ਸੇਖੋਂ ਸਾਹਿਬ ਨੇ 25 ਸਾਲ ਦੀ ਉੱਮਰ ਚ ਇਹ ਸਰਟੀਫਿਕੇਟ ਲਿਆ। ਮੁਤਬੰਨਾ ਸਿਰਫ ਉਦੋ ਬਣ ਸਕਦਾ ਜਦੋਂ ਮਾਂ-ਬਾਪ ਬੇ ਔਲਾਦ ਹੋਣ ਪਰ ਬਾਪ ਮਰ ਚੁੱਕਾ ਸੀ , ਮਾਂ ਨੂੰ ਪਤਾ ਹੀ ਨਹੀਂ ਕਿ ਉਸ ਦਾ ਮੁਤਬੰਨਾ ਪੁੱਤਰ ਵੀ ਕੋਈ ਹੈ, ਮਾਂ ਬਾਪ ਦੀਆਂ ਚਾਰ ਪੁਤਰੀਆਂ ਸਨ ਜਿਹਨਾਂ ਚੋਂ ਚਾਰ ਯੂ ਪੀ ਵਿੱਚ ਅੱਜ ਵੀ ਜਿਉਂਦੀਆਂ ਹਨ। ਸੇਖੋਂ ਸਾਹਿਬ ਨੇ ਜਾਹਲੀ ਡਿਪਲੋਮਾ, ਜਾਹਲੀ ਸਿਵਲ ਇੰਜੀਨੀਅਰਿੰਗ ਦੀ ਡਿਗਰੀ ਲੈ ਕੇ ਅੱਜ ਐਸ ਡੀ ਉ ਦੀ ਪੋਸਟ ਤੇ ਸ਼ੁਬਾਇਮਾਨ ਨੇ। ਸਿਤਮ ਇਹ ਹੈ ਕਿ ਬੇਸ਼ਰਮ ਕੁਲੀਗ ਤੇ ਸਿਆਸਤਦਾਨ ਸੇਖੋਂ ਸਾਹਿਬ ਨੂੰ ਬਚਾਉਣ ‘ਤੇ ਲੱਗੇ ਹੋਏ ਨੇ। ਕੀ ਵਜਾਹ ਹੈ ਅੱਜ ਤੱਕ ਇਹ ਪੜਤਾਲ ਮੁਕੰਮਲ ਨਹੀਂ ਹੋ ਸਕੀ ?
ਹਾਲਾਂਕਿ ਮੈਡਮ ਅੰਮ੍ਰਿਤ ਕੌਰ ਗਿੱਲ ਡੀ ਸੀ ਫਤਿਹ ਗੜ੍ਹ ਸਾਹਿਬ ਨੇ ਜਾਹਲੀ ਅਨੁਸੂਚਿਤ ਜਾਤੀ ਸਰਟੀਫਿਕੇਟ ਦੀ ਰਿਪੋਰਟ ਭੇਜੀ ਹੋਈ ਹੈ ਕਿ ਸੇਖੋਂ ਸਾਹਿਬ ਜੱਟ ਬਰਾਦਰੀ (ਜਨਰਲ) ਨਾਲ ਸਬੰਧਤ ਹਨ ਪਰ ਮਾਨਯੋਗ ਸ੍ਰੀ ਜੱਗੀ ਨੇ ਜੱਗੋ ਬਾਹਰਾ ਫੈਸਲਾ ਕਿਉਂ ਕੀਤਾ?
ਇਹ ਤਾਂ ਉਹੀ ਜਾਣਦੇ ਹਨ। ਖੈਰ ਇਸ ਵੇਲੇ ਪੋਸਟਿਡ ਅਫਸਰ ਚੰਗੇ ਅਕਸ ਵਾਲੇ ਹਨ ਤੇ ਚੰਗੇ ਨਤੀਜਿਆਂ ਦੀ ਆਸ ਕੀਤੀ ਜਾ ਸਕਦੀ।