ਜਲੰਧਰ  :ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ, ਗੁਰਦੇਵ ਨਗਰ, ਨਵੀਂ ਦਾਣਾ ਮੰਡੀ ,ਗੋਪਾਲ ਨਗਰ, ਵਿੱਚ ਇਲਾਕੇ ਦੀ ਸੰਗਤ ਦੀ ਮੰਗ ਤੇ ਗੁਰੂ ਘਰ ਵੱਲੋਂ ਮਿਤੀ 2 ਜੂਨ 2024 ਐਤਵਾਰ ਨੂੰ ਚੁਪਹਿਰਾ ਜਪ ਤਪ ਸਮਾਗਮ ਕਰਵਾਇਆ ਗਿਆ ।ਜਿਸ ਵਿੱਚ ਸਮੁੱਚੀਆਂ ਸੰਗਤਾਂ ਨੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ, ਚੌਪਈ ਸਾਹਿਬ ਅਤੇ ਪੰਜ ਜਪੁਜੀ ਸਾਹਿਬ ਦੇ ਪਾਠ ਕੀਤੇ।ਗੁਰੂ ਘਰ ਅੰਦਰ ਅੰਮ੍ਰਿਤ ਨਾਮ ਦੀ ਵਰਖਾ ਦੁਪਹਿਰ 12 ਵਜੇ ਤੋਂ ਸ਼ਾਮ 4 ਵਜੇ ਤੱਕ ਹੁੰਦੀ ਰਹੀ। ਕੀਰਤਨ ਦੀ ਹਾਜ਼ਰੀ ਭਾਈ ਹਰਜਿੰਦਰ ਸਿੰਘ ਜੀ ਖਾਲਸਾ, ਬੀਬੀ ਬਲਜਿੰਦਰ ਕੌਰ ਖਾਲਸਾ (ਖਡੂਰ ਸਾਹਿਬ) ਵਾਲੇ ਅਤੇ ਗੁਰੂ ਘਰ ਦੇ ਹਜ਼ੂਰੀ ਰਾਗੀ ਭਾਈ ਗੁਰਭੇਜ ਸਿੰਘ ਨੇ ਭਰੀ ।ਸਾਰੇ ਪ੍ਰੋਗਰਾਮਾਂ ਦੀ ਦੇਖ ਰੇਖ ਰਜਿੰਦਰ ਸਿੰਘ ਮਿਗਲਾਨੀ ਤੇ ਹਰਪ੍ਰੀਤ ਸਿੰਘ ਨੀਟੂ ਕਰ ਰਹੇ ਸਨ। ਉਹਨਾਂ ਦੱਸਿਆ ਕਿ ਜਪ ਤਪ ਚੁਪਹਿਰਾ ਸਮਾਗਮ ਹਰ ਐਤਵਾਰ ਦੁਪਹਿਰ 12 ਤੋਂ ਸ਼ਾਮ 4 ਵਜੇ ਤੱਕ ਹੋਣਗੇ ।ਉਹਨਾਂ ਕਿਹਾ ਕਿ ਅੱਜ ਬੱਚੇ ਪਤਿਤਪੁਣੇ ਦੀ ਡੂੰਘੀ ਖੱਡ ਵਿੱਚ ਡਿੱਗ ਰਹੇ ਹਨ ।ਅਤੇ ਕੁਝ ਲੋਕ ਝੂਠੇ ਲਾਰੇ ਲਾ ਕੇ ਧਰਮ ਪਰਿਵਰਤਨ ਵਰਗੀ ਗੰਦੀ ਖੇਡ ਖੇਡ ਰਹੇ ਹਨ ।ਉਸ ਨੂੰ ਰੋਕਣਾ ਸਾਡਾ ਮੁੱਖ ਮਕਸਦ ਹੈ। ਇਹ ਪ੍ਰੋਗਰਾਮ ਬਾਬਾ ਦੀਪ ਸਿੰਘ ਜੀ ਅਤੇ ਸਮੂਹ ਸ਼ਹੀਦ ਸਿੰਘਾਂ ਦੀ ਯਾਦ ਵਿੱਚ ਕਰਵਾਏ ਜਾਣਗੇ ।ਇਹ ਸਿਲਸਿਲਾ ਲਗਾਤਾਰ ਚੱਲੇਗਾ। ਹਰ ਹਫਤੇ ਐਤਵਾਰ ਨੂੰ ਸਮਾਗਮਾ ਉਪਰੰਤ ਗੁਰੂ ਕੇ ਲੰਗਰ ਅਤੁੱਟ ਵਰਤਾਏ ਜਾਣਗੇ। ਇਹਨਾਂ ਸਮਾਗਮਾਂ ਵਿੱਚ ਹੋਰਨਾਂ ਤੋਂ ਇਲਾਵਾ ਅਮਰਜੀਤ ਸਿੰਘ, ਹਰਜਿੰਦਰ ਸਿੰਘ, ਹਰਮਨਜੋਤ ਸਿੰਘ, ਪਰਮਜੀਤ ਸਿੰਘ ਪੰਮੀ ,ਹਰਜੀਤ ਸਿੰਘ ਕਾਲੜਾ, ਹਰਪ੍ਰੀਤ ਸਿੰਘ ਸੋਨੂ, ਸੁਰਿੰਦਰ ਸਿੰਘ ,ਗੁਰਭੇਜ ਸਿੰਘ, ਜਪਨੂਰ ਸਿੰਘ, ਪਵਨਪ੍ਰੀਤ ਸਿੰਘ, ਮੋਹਨ ਸਿੰਘ, ਚਰਨਜੀਤ ਸਿੰਘ ਸੇਠੀ, ਗੁਰਮਿੰਦਰ ਸਿੰਘ, ਕਿਰਪਾਲ ਸਿੰਘ, ਚਰਨਜੀਤ ਸਿੰਘ ਕਾਲੜਾ ,ਬਲਵਿੰਦਰ ਸਿੰਘ, ਨਵਜੋਤ ਕੌਰ, ਨਵਲਜੀਤ ਕੌਰ, ਰਜਿੰਦਰ ਕੌਰ, ਬਲਜੀਤ ਕੌਰ, ਸੁਰਜੀਤ ਕੌਰ, ਰਵਿੰਦਰ ਕੌਰ, ਲਖਵਿੰਦਰ ਕੌਰ, ਜਸ਼ਨਪ੍ਰੀਤ ਕੌਰ, ਰੂਪਲਪ੍ਰੀਤ ਕੌਰ, ਅਤੇ ਗੁਰਦੀਪ ਸਿੰਘ ਕਾਲਰਾ, ਆਦਿ ਹਾਜ਼ਰ ਸਨ।

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।