ਜਲੰਧਰ 27 ਨਵੰਬਰ (ਨਿਤਿਨ ਕੌੜਾ ) :ਸ੍ਰੀ ਗੁਰੂ ਨਾਨਕ ਦੇਵ ਦੇ ਆਗਮਨ ਪੁਰਬ ਦੇ ਸਬੰਧ ਵਿੱਚ ਬਸਤੀ ਗੁਜਾਂ ਗੁਰਦੁਆਰਾ ਸਿੰਘ ਸਭਾ ਵਿਖੇ ਭਾਰੀ ਦੀਵਾਨ ਸਜਾਏ ਗਏ ਜਿਨਾਂ ਵਿੱਚ ਵੱਖ ਵੱਖ ਰਾਗੀ ਜਥੇ ਨੇ ਹਾਜਰੀ ਭਰੀ ਅਤੇ ਕੀਰਤਨ ਰਾਈ ਸੰਗਤਾਂ ਨੂੰ ਨਿਹਾਲ ਕੀਤਾ ਹੋਰਨਾਂ ਤੋਂ ਇਲਾਵਾ ਭਾਈ ਚਰਨਜੀਤ ਸਿੰਘ ਭਾਈ ਅਮਰਜੀਤ ਸਿੰਘ ਕਵਲ ਨੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਇਸ ਮੌਕੇ ਤੇ ਗੁਰੂ ਕਾ ਲੰਗਰ ਅਤੁੱਟ ਵਰਤਿਆ ਇਸ ਮੌਕੇ ਤੇ ਜਲੰਧਰ ਸ਼ਹਿਰ ਦੀਆਂ ਪ੍ਰਮੁੱਖ ਸ਼ਖਸ਼ੀਅਤਾਂ ਵਿੱਚ ਡਾਕਟਰ ਸੁਨੀਤਾ ਰਿੰਕੂ ਧਰਮ ਸੁਪਤਨੀ ਮੈਂਬਰ ਪਾਰਲੀਮੈਂਟ ਸ਼੍ਰੀ ਸੁਸ਼ੀਲ ਰਿੰਕੂ ਆਮ ਆਦਮੀ ਪਾਰਟੀ ਦੇ ਆਗੂ ਮਹਿੰਦਰ ਭਗਤ ਸ੍ਰੀ ਅਸ਼ੋਕ ਚੱਡਾ ਬਲਵਿੰਦਰ ਸਿੰਘ ਗਰੀਨ ਲੈਂਡ ਸ੍ਰੀ ਅਸ਼ਵਨੀ ਕੁਮਾਰ ਹਰੀਸ਼ ਕੁਮਾਰ ਨੀਰਜ ਮਹੰਤਾ ਸ੍ਰੀ ਤਰਸੇਮ ਥਾਪਾ ਤੋਂ ਇਲਾਵਾ ਹੋਰ ਸ਼ਖਸੀਅਤਾਂ ਦਾ ਸਨਮਾਨ ਵੀ ਕੀਤਾ ਗਿਆ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸਰਦਾਰ ਕਮਲਜੀਤ ਸਿੰਘ ਭਾਟੀਆ ਸਾਬਕਾ ਸੀਨੀਅਰ ਡਿਪਟੀ ਮੇਅਰ ਪ੍ਰਧਾਨ ਇੰਦਰਬੀਰ ਸਿੰਘ ਲੱਕੀ ਖਜਾਨਚੀ ਹਰਚਰਨ ਸਿੰਘ ਭਾਟੀਆ ਸਰਦਾਰ ਅੰਮ੍ਰਿਤਪਾਲ ਸਿੰਘ ਭਾਟੀਆ ਸਰਦਾਰ ਗੁਰਬਖਸ਼ ਸਿੰਘ ਜੋਗਿੰਦਰ ਸਿੰਘ ਗਾਂਧੀ ਅਮਰਜੀਤ ਸਿੰਘ ਭਾਟੀਆ ਮਨ ਮਹਿੰਦਰ ਸਿੰਘ ਭਾਟੀਆ ਸ੍ਰੀ ਗੁਰਿੰਦਰ ਗਾਂਧੀ ਸ੍ਰੀ ਮਹਿੰਦਰ ਪਾਲ ਤੋਂ ਇਲਾਵਾ ਬਾਕੀ ਪ੍ਰਬੰਧਕਾਂ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਤੇ ਸਨਮਾਨ ਕੀਤਾ ਸਟੇਜ ਸਕੱਤਰ ਦੀ ਸੇਵਾ ਸਰਦਾਰ ਕਮਲਜੀਤ ਸਿੰਘ ਭਾਟੀਆ ਨੇ ਨਿਭਾਈ
Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।