ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਬਹੁਤ ਹੀ ਸ਼ਰਧਾ ਅਤੇ ਭਾਵਨਾ ਨਾਲ ਮਨਾਇਆ ਗਿਆ। ਗੁਰੁ ਘਰ ਵਿੱਚ 7 ਤਰੀਕ ਤੋਂ ਲੈਕੇ 11 ਤਰੀਕ ਤਕ ਗੁਰਮਤਿ ਸਮਾਗਮ ਚਲਦੇ ਰਹੇ। ਅਤੇ ਪੰਥ ਪ੍ਰਸਿੱਧ ਰਾਗੀ ਜਥੇ ਅਤੇ ਕਥਾ ਵਾਚਕਾਂ ਨੇ ਪੰਜੇ ਦਿਨ ਹਾਜਰੀ ਲਵਾਈ, ਅੱਜ ਆਖਰੀ ਤੇ ਪ੍ਰਕਾਸ ਪੂਰਬ ਵਾਲੇ ਦਿਨ ਪਹਿਲੇ 12 ਵਜੇ ਤੋ 4 ਵਜੇ ਤੱਕ ਚੂਪਹਿਰਾ ਸਮਾਗਮ ਹੋਏ ਜਿੱਸ ਵਿੱਚ ਵਡੀ ਗਿਣਤੀ ਵਿੱਚ ਸੰਗਤਾਂ ਨੇ ਲਾਹਾ ਲਿਆ, ਰਾਤ ਦੇ ਦੀਵਾਨਾਂ ਵਿਚ ਰਹਿਰਾਸ ਤੋਂ ਉਪਰੰਤ ਭਾਈ ਜਸਵੰਤ ਸਿੰਘ ਨੇ ਗੁਰੁ ਸਾਹਿਬ ਦੇ ਜੀਵਨ ਤੇ ਚਾਨਣ ਪਾਇਆ,ਅਤੇ ਗੁਰੂ ਘਰ ਦੇ ਹਜ਼ੂਰੀ ਰਾਗੀ ਭਾਈ ਜਤਿੰਦਰ ਜੋਧ ਸਿੰਘ ਨੇ ਰਸ ਭਿਨੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ,
ਉਪਰੰਤ ਪੰਥ ਪ੍ਰਸਿੱਧ ਕੀਰਤਨੀਏ ਬੀਬੀ ਬਲਜਿੰਦਰ ਕੌਰ ਖੰਡੂਰ ਸਹਿਬ ਵਾਲਿਆ ਨੇ ਕਿਰਤਨ ਕੀਤਾ। ਉਪਰੰਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਹਜੂਰੀ ਰਾਗੀ ਭਾਈ ਰਵਿੰਦਰ ਸਿੰਘ ਨੇ ਗੁਰੂ ਅਮਰਦਾਸ ਜੀ ਦੇ ਉਸਤਤ ਵਾਲੇ ਸਬਦ ਗਾਇਨ ਕਰਕੇ ਸੰਗਤਾ ਨੂੰ ਨਿਹਾਲ ਕੀਤਾ। ਸਟੇਜ ਸਕੱਤਰ ਦੀ ਸੇਵਾ ਗੁਰੂ ਘਰ ਦੇ ਮੁੱਖ ਸੇਵਾਦਾਰ ਰਜਿੰਦਰ ਸਿੰਘ ਮਿਗਲਾਨੀ ਨੇ ਨਿਭਾਈ, ਉਹਨਾਂ ਨੇ ਸੰਗਤਾ ਦੇ ਸਨਮੁਖ ਹੋਕੇ ਕਿਹਾ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਉਣਏ ਤਾਂ ਹੀ ਮੁਬਾਰਕ ਹਨ, ਜ ਅਸੀਂ ਗੁਰੁ ਸਾਹਿਬ ਵਲੋਂ ਦਰਸਾਏ ਮਾਰਗ ਤੇ ਚਲੀਏ ਤੇ ਬਾਣੀ ਬਾਣੇ ਦੇ ਧਾਰਨੀ ਬਣੀਏ। ਇਸ ਮੋਕੇ ਮੀਤ ਪ੍ਰਧਾਨ ਹਰਪ੍ਰੀਤ ਸਿੰਘ ਨੀਟੂ ਨੇ ਸੰਗਤਾ ਦੇ ਅੰਮ੍ਰਤਧਰੀ ਹੋਕੇ ਜਿਊਣ ਦੀ ਅਪੀਲ ਕੀਤੀ। ਉਪਰੰਤ ਅਰਦਾਸ ਹੁਕਨਾਮਾ ਤੇ ਗੁਰੂ ਕੇ ਲੰਗਰ ਅਟੁੱਟ ਵਰਤਾਏ ਗਏ। ਇਸ ਮੌਕੇ ਲੰਗਰ ਵਰਤਾਉਣ ਤੇ ਸੰਗਤਾ ਦੀ ਸੇਵਾ ਵਿਚ ਨਵਲਜੀਤ ਕੌਰ, ਰਜਿੰਦਰ ਕੌਰ, ਪ੍ਰੀਤਮ ਕੌਰ ਜਸਵਿੰਦਰ ਕੌਰ ਲਖਵਿੰਦਰ ਕੌਰ
ਰਜਿੰਦਰ ਸਿੰਘ ਮਗਲਾਨੀ ਹਰਪ੍ਰੀਤ ਸਿੰਘ ਨੀਟੂ ਅਮਰਜੀਤ ਸਿੰਘ ਗੁਰਦੇਵ ਨਗਰ ਹਰਜਿੰਦਰ ਸਿੰਘ ਚਰਨਜੀਤ ਸਿੰਘ ਸੇਠੀ ਤਰਸੇਮ ਸਿੰਘ ਗੁਰਮੀਤ ਸਿੰਘ ਕਿਰਪਾਲ ਸਿੰਘ ਅਮਰੀਕ ਸਿੰਘ ਬਠਲਾ ਹਰਮਨਜੋਤ ਸਿੰਘ ਬਠਲਾ ਬਲਬੀਰ ਸਿੰਘ ਮੱਕੜ ਫਤਿਹ ਵੀਰ ਸਿੰਘ, ਬੀਬੀ ਰਾਜਿੰਦਰ ਕੌਰ ਸਿਡਾਨਾ, ਬੀਬੀ ਨਰਿੰਦਰ ਕੌਰ ਭਾਟੀਆ, ਬੀਬੀ ਸੁਖਵਿੰਦਰ ਕੌਰ ਬੀਬੀ ਮਨਜੀਤ ਕੌਰ ਕੋਲੂ ਵਾਲੇ ਬੀਬੀ ਰਣਜੀਤ ਕੌਰ ਡੈਰੀ ਵਾਲੇ ਬੀਬੀ ਜਸਵਿੰਦਰ ਕੌਰ ਗੋਪਾਲ ਨਗਰ ਬੀਬੀ ਕੁਲਦੀਪ ਕੌਰ ਦੁਰਗਾ ਕਲੋਨੀ ਬੀਬੀ ਸ਼ਾਂਤੀ ਭਾਟੀਆ ਜੀ ਬੀਬੀ ਸਰਬਜੀਤ ਕੌਰ ਜੀ ਬੀਬੀ ਮਨਵਿੰਦਰ ਕੌਰ ਜੀ ਆਦਿ ਹਾਜ਼ਰ ਸਨ

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।