ਚੰਡੀਗੜ੍ਹ 9 ਨਵੰਬਰ ( ) ਅੱਜ ਇਥੇ ਜਾਰੀ ਬਿਆਨ ਵਿੱਚ ਜਾਣਕਾਰੀ ਦਿੰਦੇ ਹੋਏ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਕਨਵੀਨਰ ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਨੇ ਦੱਸਿਆ ਕਿ ਮਿਤੀ 13 ਨਵੰਬਰ ਸਵੇਰੇ 10.30 ਵਜੇ ਗੁਰਦੁਆਰਾ ਇਲੈਕਸ਼ਨ ਕਮਿਸ਼ਨ ਨੂੰ ਸਮੁੱਚੀ ਪ੍ਰਜੀਡੀਅਮ ਅਤੇ ਸੀਨੀਅਰ ਲੀਡਰਸਿੱਪ ਮਿਲ ਕੇ ਸ੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਲਈ ਬੇਨਤੀ ਕਰੇਗੀ। ਕਿਉਂਕਿ ਵੋਟਾਂ ਬਣਾਉਣ ਦਾ ਕੰਮ ਮੁਕੰਮਲ ਹੋ ਗਿਆ ਹੈ ਤੇ ਸਮੁੱਚਾ ਸਿੱਖ ਪੰਥ ਚਾਹੁੰਦਾ ਹੈ ਕਿ ਆਮ ਚੋਣਾਂ ਤੁਰੰਤ ਕਰਵਾਈਆਂ ਜਾਣ। ਕਿਉਂਕਿ 2011 ਵਿੱਚ ਆਂਮ ਚੋਣਾਂ ਹੋਈਆਂ ਸਨ ਉਸ ਪਿੱਛੋਂ ਆਮ ਚੋਣਾ ਨਹੀ ਹੋਈਆਂ ਜੋ ਕਿ ਸਿੱਖ ਕੌਮ ਨਾਲ ਸਰਾਸਰ ਧੱਕਾ ਹੈ।
ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਵਉਚਤਾ ਤੇ ਮਾਣ ਮਰਿਆਦਾ ਨੂੰ ਬਹਾਲ ਕਰਨ ਲਈ ਅਤੇ ਜਥੇਦਾਰ ਸਹਿਬਾਨ ਦੇ ਸੇਵਾ ਤੇ ਬਿਠਾਉਣ ਤੇ ਸੇਵਾ ਮੁੱਕਤੀ ਬਾਰੇ ਵਿਧੀ ਵਿਧਾਨ ਬਣਾਉਣ ਤੇ ਲਾਗੂ ਕਰਨ ਲਈ ਜਰੂਰੀ ਹੈ ਕਿ ਨਵੇ ਮੈਂਬਰ ਦਾ ਚੁਣ ਕੇ ਆੳਣ। ਕਿਉਂਕਿ ਮੌਜੂਦਾ ਪ੍ਰਧਾਨ ਤੇ ਮੈਂਬਰ ਸਿਰਫ ਤੇ ਸਿਰਫ ਵਿਅਕਤੀ ਵਿਸ਼ੇਸ਼ ਦੇ ਕਹੇ ਹੀ ਚੱਲ ਰਹੇ ਹਨ। ਸਿੱਖ ਕੌਮ ਦੇ ਵਿਸ਼ਵਾਸਪਾਤਰ ਨਹੀ ਰਹੇ।
ਜਥੇ: ਵਡਾਲਾ ਨੇ ਦੱਸਿਆ ਕਿ 13 ਨਵੰਬਰ ਨੂੰ ਹੀ ਸ੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੀ ਪ੍ਰਜੀਡੀਅਮ, ਐਗਜੈਕਟਿਵ ਕਮੇਟੀ, ਸਲਾਹਕਾਰ ਬੋਰਡ ਅਤੇ ਜਿਲਾ ਪੱਧਰ ਦੀ ਮੇਨ ਲੀਡਰਸਿੱਪ ਦੀ ਅਹਿਮ ਮੀਟਿੰਗ 11.30 ਵਜੇ ਬਾਬਾ ਮੱਖਣ ਸ਼ਾਹ ਲੁਬਾਣਾਂ ਭਵਨ ਸੈਕਟਰ 30 ਚੰਡੀਗੜ ਵਿੱਚ ਰੱਖੀ ਗਈ ਹੈ। ਜਿਸ ਵਿੱਚ ਪੰਜਾਬ ਦੇ ਮੌਜੂਦਾ ਸਿਆਸੀ ਹਾਲਾਤਾਂ ਉੱਪਰ, ਅੱਗੇ ਆ ਰਹੀਆਂ ਮਿਊਸਪਲ ਚੋਣਾਂ, ਬਲਾਕ ਸੰਮਤੀਆਂ ਤੇ ਜਿਲਾ ਪ੍ਰੀਸ਼ਦ ਚੋਣਾਂ, ਐਸਜੀਪੀਸੀ ਦੀਆਂ ਆਮ ਚੋਣਾਂ ਅਤੇ ਸੁਧਾਰ ਲਹਿਰ ਦੇ ਅਗਲੇ ਪ੍ਰੋਗ੍ਰਾਮ ਆਦਿ ਸਾਰੇ ਮੁੱਦਿਆਂ ਤੇ ਵਿਚਾਰ ਚਰਚਾ ਹੋਵੇਗੀ।

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।