
ਜਲੰਧਰ() ਤੀਜੀ ਪਾਤਸ਼ਾਹੀ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਪ੍ਰਕਾਸ਼ ਪੁਰਬ ਜੋ 22 ਮਈ ਨੂੰ ਆ ਰਿਹਾ ਹੈ। ਜਿਸ ਸਬੰਧ ਮਿਤੀ 18 ਮਈ ਦਿਨ ਸ਼ਨੀਵਾਰ ਸ਼ਾਮ 5 ਵਜੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ,ਗੁਰਦੇਵ ਨਗਰ, ਨਵੀਂ ਦਾਣਾ ਮੰਡੀ ,ਗੋਪਾਲ ਨਗਰ ਤੋਂ ਇੱਕ ਵਿਸ਼ਾਲ ਸ਼ਬਦ ਚੌਂਕੀ ਨਿਕਾਲੀ ਜਾਵੇਗੀ। ਜਿਸ ਵਿੱਚ ਗੁਰੂ ਸਾਹਿਬ ਦੀ ਉਸਤਤ ਵਿੱਚ ਸ਼ਬਦ ਕੀਰਤਨ ਸੰਗਤੀ ਰੂਪ ਵਿੱਚ ਕੀਤਾ ਜਾਵੇਗਾ। ਇਹ ਸ਼ਬਦ ਚੌਂਕੀ ਗੁਰੂ ਘਰ ਤੋਂ ਆਰੰਭ ਹੋ ਕੇ ਮੁਹੱਲਾ ਗੁਰਦੇਵ ਨਗਰ, ਪ੍ਰਭਾਤ ਨਗਰ, ਗੁਰੂ ਘਰ ਤੋਂ ਹੁੰਦੇ ਹੋਏ ਜੈਨ ਕਲੋਨੀ, ਮੁਹੱਲਾ ਕਰਾਰ ਖਾਂ ਗੁਰੂ ਘਰ ਤੋਂ ਹੁੰਦੀ ਹੋਈ ਗੋਪਾਲ ਨਗਰ ਗੁਰਚਰਨ ਸਿੰਘ ਚੱਕੀ ਵਾਲਿਆਂ ਦੇ ਨਿਵਾਸ ਸਥਾਨ ਤੋਂ ਫੁੱਲਾਂ ਵਾਲੀ ਮਾਰਕੀਟ ਗੁਰਦੁਆਰਾ ਸੰਤ ਧਾਮ ਤੋ ਖਾਲਸਾ ਡਾਇਰੀ, ਨਿਊ ਕਲੋਨੀ ,ਹੁੰਦੀ ਹੋਈ ਵਾਪਸ ਗੁਰੂ ਘਰ ਸਮਾਪਤ ਹੋਵੇਗੀ।ਜਾਣਕਾਰੀ ਦਿੰਦੇ ਹੋਏ ਗੁਰੂ ਘਰ ਦੇ ਮੁੱਖ ਸੇਵਾਦਾਰ ਰਜਿੰਦਰ ਸਿੰਘ ਮਿਗਲਾਨੀ ਤੇ ਹਰਪ੍ਰੀਤ ਸਿੰਘ ਨੀਟੂ ਨੇ ਦੱਸਿਆ ਕਿ ਇਸ ਸਬੰਧ ਵਿੱਚ ਸੰਗਤਾਂ ਲਈ ਵੱਖ-ਵੱਖ ਪਦਾਰਥਾਂ ਦੇ ਲੰਗਰ ਤਿਆਰ ਕੀਤੇ ਜਾ ਰਹੇ ਹਨ। ਗੁਰੂ ਘਰ ਵਿੱਚ ਵੀ ਪੰਜ ਦਿਨ ਲਗਾਤਾਰ ਪ੍ਰੋਗਰਾਮ ਚੱਲਣਗੇ ।ਇਲਾਕਾ ਨਿਵਾਸੀਆਂ ਸੰਗਤਾਂ ਨੂੰ ਬੇਨਤੀ ਹੈ ਕੀ ਉਹ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਬੱਚਿਆਂ ਸਮੇਤ ਹਾਜ਼ਰੀ ਭਰਨ ਤਾਂ ਬੱਚਿਆਂ ਨੂੰ ਗੁਰੂ ਸਾਹਿਬ ਤੋਂ ਮਾਨਮਤੇ ਜੀਵਨ ਬਾਰੇ ਜਾਣਕਾਰੀ ਮਿਲ ਸਕੇ ਇਸ ਮੌਕੇ ਹੋਰਨਾਂ ਤੋਂ ਇਲਾਵਾ ਤਜਿੰਦਰ ਸਿੰਘ ਪਰਦੇਸੀ , ਹਰਜੀਤ ਸਿੰਘ ਕਾਲੜਾ, ਜਤਿੰਦਰ ਮੋਹਨ ਸਿੰਘ ਗਗਨਦੀਪ ਸਿੰਘ ਪਾਰਸ ਅਮਰਜੀਤ ਸਿੰਘ ਗੁਰਦੇਵ ਨਗਰ ਕਿਰਪਾਲ ਸਿੰਘ ਹਰਮਨਜੋਤ ਸਿੰਘ ਬਠਲਾ ਦਰਸ਼ਨ ਸਿੰਘ ਗਗਨਦੀਪ ਸਿੰਘ ਆਰਟੀਟੈਕ ਆਦੀ ਹਾਜਰ ਸਨ