ਜਲੰਧਰ , 16 ਅਗਸਤ ( )-ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪਰਦੇਸੀਂ, ਹਰਪਾਲ ਸਿੰਘ ਚੱਢਾ, ਹਰਪ੍ਰੀਤ ਸਿੰਘ ਨੀਟੂ, ਅਮਰਜੀਤ ਸਿੰਘ ਅਤੇ ਅਮਨਦੀਪ ਸਿੰਘ ਬੱਗਾ ਨੇ ਇਕ ਸਾਂਝੇ ਬਿਆਨ ਵਿੱਚ ਕਿਹਾ ਹੈ ਕਿ ਸ਼ਹਿਰ ਚ ਵੱਖ ਵੱਖ ਥਾਵਾਂ ਤੇ ਚੋਪਾਟੀ ਦਾ ਰਿਵਾਜ ਦਿਨੋ ਦਿਨ ਵਧਦਾ ਜਾ ਰਿਹਾ ਹੈ ਸ਼ਹਿਰ ਚ ਕੁਛ ਥਾਵਾ ਤੇ ਗੁਰੂ ਘਰਾਂ ਦੇ ਸਾਹਮਣੇ ਵੀ ਚੋਪਾਟੀਆਂ ਲੱਗ ਰਹੀਆਂ ਹਨ ਜਿਸ ਦਾ ਕਾਫੀ ਮਾੜਾ ਅਸਰ ਵੇਖਣ ਨੂੰ ਮਿਲ ਰਿਹਾ ਹੈ ਕਿਉਂਕਿ ਇਹਨਾਂ ਚੋਪਾਟੀਆਂ ਤੇ ਕੁਝ ਰਹੀ ਰਹੀਸਜਾਦੇ ਗੱਡੀਆਂ ਸਮੇਤ ਆ ਕੇ ਖੜੇ ਹੋ ਜਾਂਦੇ ਹਨ ਤੇ ਚੋਪਾਟੀ ਤੋਂ ਚਾਟ ਤੇ ਹੋਰ ਨਮਕੀਨ ਲੈ ਕੇ ਗੱਡੀਆਂ ਦੇ ਵਿੱਚ ਹੀ ਉੱਚੀ ਆਵਾਜ਼ ਚ ਗਾਣੇ ਲਗਾ ਕੇ ਬੀਅਰ ਅਤੇ ਸ਼ਰਾਬ ਦੇ ਪੈਗ ਲਗਾਣੇ ਸ਼ੁਰੂ ਕਰ ਦਿੰਦੇ ਹਨ ਜਿਸ ਕਰਕੇ ਗੁਰੂ ਘਰਾਂ ਨੂੰ ਜਾਣ ਵਾਲੀ ਸੰਗਤ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਕੁਝ ਇਲਾਕਿਆ ਚ ਜਾ ਕੇ ਦੇਖਿਆ ਵੀ ਗਿਆ ਹੈ ਕਿ ਕੁਛ ਨੌਜਵਾਨ ਗੱਡੀਆਂ ਲੈ ਕੇ ਗੁਰੂ ਘਰਾਂ ਦੇ ਆਲੇ ਦੁਆਲੇ ਉੱਚੀ ਆਵਾਜ਼ ਚ ਗਾਣੇ ਲਗਾ ਕੇ ਗੇੜੀਆਂ ਮਾਰਦੇ ਫਿਰਦੇ ਹਨ ਜਿਸ ਤੇ ਰੋਕ ਲਗਾਈ ਜਾਣੀ ਬਹੁਤ ਜਰੂਰੀ ਹੈ ਪੁਲਿਸ ਨੂੰ ਚਾਹੀਦਾ ਹੈ ਕਿ ਗੁਰੂ ਘਰਾਂ ਦੇ ਆਲੇ ਦੁਆਲੇ ਜਿੱਥੇ ਵੀ ਚੋਪਾਟੀਆਂ ਲੱਗ ਰਹੀਆਂ ਹਨ ਉਹਨਾਂ ਦੇ ਆਲੇ ਦੁਆਲੇ ਗੱਡੀਆਂ ਚ ਉੱਚੀ ਆਵਾਜ਼ ਚ ਗਾਣੇ ਲਗਾ ਕੇ ਸ਼ੋਰ ਸ਼ਰਾਬਾ ਕਰਨ ਵਾਲਿਆ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ।ਆਖਰ ਵਿੱਚ ਉਕਤ ਆਗੂਆਂ ਨੇ ਕਿਹਾ ਹੈ ਕਿ ਗੁਰੂ ਘਰਾਂ ਦੇ ਪ੍ਰਬੰਧਕ ਗੁਰੂ ਘਰਾਂ ਦੇ ਬਾਹਰ ਚੌਪਾਟੀ ਬਿਲਕੁਲ ਨਾ ਲੱਗਣ ਦੇਣ, ਅਗਰ ਚੌਪਾਟੀ ਲਗਦੀ ਹੈ ਤਾਂ ਅਵਾਰਾਗਰਦੀ ਕਰਨ ਵਾਲੇ ਕੋਈ ਗ਼ਲਤ ਹਰਕਤ ਨਾ ਕਰਨ,ਜੇਕਰ ਅਜਿਹਾ ਹੁੰਦਾ ਹੈ ਤੇ ਉਸੇ ਵੇਲੇ ਚੌਪਾਟੀ ਲਗਾਉਣ ਵਾਲਿਆਂ ਸਮੇਤ ਇਨ੍ਹਾਂ ਨੂੰ ਰੋਕਿਆ ਜਾਵੇ ਤੇ ਇਨ੍ਹਾਂ ਤੇ ਨਜ਼ਰ ਰੱਖੀ ਜਾਵੇ ਜੇਕਰ ਇਹ ਫਿਰ ਵੀ ਕਾਬੂ ਨਹੀਂ ਆਉਂਦੇ ਤਾਂ ਇਹ ਮਾਮਲੇ ਸਿੱਖ ਤਾਲਮੇਲ ਕਮੇਟੀ ਦੇ ਧਿਆਨ ਚ ਲਿਆਂਦੇ ਜਾਨ, ਤਾਂ ਜੋ ਸੰਗਤ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਨਾ ਹੋਵੇ। ਗੁਰੂ ਘਰ ਸੱਭ ਦੇ ਸਾਂਝੇ ਹਨ ਤੇ ਇਨ੍ਹਾਂ ਦੀ ਮਾਣ ਮਰਿਆਦਾ ਦਾ ਧਿਆਨ ਰੱਖਣਾ ਸਾਰੇ ਸ਼ਹਿਰ ਵਾਸੀਆਂ ਦਾ ਫਰਜ ਹੈ।

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।