
ਜਲੰਧਰ: ਗੁਰੂ ਸਾਹਿਬ ਦੇ ਨਾਮ ਤੇ ਆਬਾਦ ਕਾਲੋਨੀ ਦਾ ਬਦਲਾਅ ਵਾਲਿਆਂ ਨੇ ਬੁਰਾ ਹਾਲ ਕੀਤਾ ਸਿੱਖ ਤਾਲਮੇਲ ਕਮੇਟੀ। ਸਾਰੇ ਸੰਸਾਰ ਵਿੱਚ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 350 ਸਾਲਾ ਸ਼ਹੀਦੀ ਦਿਹਾੜਾ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਉਥੇ ਗੁਰੂ ਸਾਹਿਬ ਦੇ ਨਾਮ ਨਾਲ ਆਬਾਦ ਕਾਲੋਨੀ ਦਾ ਬਦਲਾਅ ਵਾਲਿਆਂ ਨੇ ਬੁਰਾ ਹਾਲ ਕਰ ਦਿੱਤਾ ਹੈ ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪਰਦੇਸੀਂ ਹਰਪਾਲ ਸਿੰਘ ਚੱਢਾ ਹਰਪਰੀਤ ਸਿੰਘ ਨੀਟੂ ਅਮਰਜੀਤ ਸਿੰਘ ਅਮਨਦੀਪ ਸਿੰਘ ਬੱਗਾ, ਪਰਮਿੰਦਰ ਸਿੰਘ ਮੰਗਾ ਨੇ ਇਕ ਸਾਂਝੇ ਬਿਆਨ ਵਿੱਚ ਕਿਹਾ ਹੈ ਕਿ ਇੱਕ ਪਾਸੇ ਪੰਜਾਬ ਸਰਕਾਰ ਸਾਡਾ ਕੰਮ ਬੋਲਦਾ ਦਾ ਨਾਆਰਾ ਲੈ ਕੇ ਵਿਕਾਸ ਦੇ ਕੰਮ ਕਰਵਾਏ ਜਾਣ ਦਾ ਰੋਲਾ ਪਾਉਂਦੀ ਨਹੀਂ ਥੱਕ ਰਹੀ ਦੂਜੇ ਪਾਸੇ ਸ਼ਹਿਰ ਦੇ ਗੁਰੂਆਂ ਦੇ ਨਾਂਅ ਤੇ ਕਲੋਨੀ ਗੁਰੂ ਤੇਗ ਬਹਾਦਰ ਨਗਰ ਅਤੇ ਗੁਰੂ ਰਵੀਦਾਸ ਚੌਕ ਦੇ ਹਾਲਾਤ ਦੇਖਣ ਤੋਂ ਪਤਾ ਲੱਗਦਾ ਹੈ ਕਿ ਸਰਕਾਰ ਦੇ ਕੰਮ ਕਿੰਨੇ ਕੁ ਬੋਲ ਰਹੇ ਹਨ, ਗੁਰੂ ਤੇਗ ਬਹਾਦਰ ਨਗਰ ਅਤੇ ਗੁਰੂ ਰਵਿਦਾਸ ਚੋਂਕ ਦੇ ਇਲਾਕੇ ਚ ਸਰਫੇਸ ਵਾਟਰ ਪਾਈਪ ਪਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਸੀ। ਪਰ ਪਾਈਪ ਪੈਣ ਤੋਂ ਬਾਅਦ ਵੀ ਨਾ ਤਾਂ ਇਸ ਪਾਸੇ ਦੀਆਂ ਸੜਕਾਂ ਬਣਾਈਆਂ ਗਈਆਂ ਹਨ ਤੇ ਨਾ ਹੀ ਇਹਨਾਂ ਦਾ ਲੈਵਲ ਕੀਤਾ ਗਿਆ ਹੈ ਜੇਕਰ ਸਰਕਾਰ ਸੜਕ ਨਹੀਂ ਬਣਾ ਸਕਦੀ ਸੀ ਤਾਂ ਇਹਨਾਂ ਸੜਕਾਂ ਦਾ ਘਟੋ ਘਟ ਲੈਵਲ ਹੀ ਕਰਵਾ ਦਿੰਦੇ ਤਾਂ ਕਿ ਇਲਾਕੇ ਦੇ ਲੋਕ ਆਰਾਮ ਨਾਲ ਇਸ ਪਾਸਿਓ ਆ ਜਾ ਸਕਣ ਸੜਕਾਂ ਦੀ ਹਾਲਤ ਖਰਾਬ ਹੋਣ ਕਰਕੇ ਗੁਰਦੁਆਰਾ ਸਾਹਿਬ ਨੂੰ ਜਾਣ ਵਾਲੀ ਸੰਗਤ ਨੂੰ ਵੀ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਇਹੋ ਹਾਲ ਗੁਰੂ ਰਵਿਦਾਸ ਚੌਕ ਦਾ ਵੀ ਹੈ ਚੌਕ ਦੇ ਆਲੇ ਦੁਆਲੇ ਤਾਂ ਹਾਲਤ ਬਹੁਤ ਹੀ ਖਰਾਬ ਹੈ ਥਾਂ ਥਾਂ ਤੇ ਫੁੱਟ ਫੁੱਟ ਡੂੰਘੇ ਟੋਏ ਪਏ ਹੋਏ ਹਨ ਜਿਸ ਕਾਰਨ ਹਰ ਰੋਜ਼ ਲੋਕ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਹਨ ਅੱਜ ਗੁਰੂ ਰਵੀ ਦਾਸ ਚੌਂਕ ਵਿੱਚ ਸਿੱਖ ਤਾਲਮੇਲ ਕਮੇਟੀ ਵੱਲੋਂ ਆਪਣੇ ਪੱਧਰ ਤੇ ਮਿੱਟੀ ਪੁਆਕੇ ਹਾਲਤ ਨੂੰ ਸੁਧਾਰਨ ਦੀ ਕੋਸ਼ਿਸ਼ ਕੀਤੀ ਆਦਿ ਜਿਲਾ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਕਿ ਪ੍ਰਸ਼ਾਸਨ ਤੁਰੰਤ ਇਸ ਪਾਸੇ ਧਿਆਨ ਦੇ ਕੇ ਸਾਰੇ ਕੰਮ ਮੁਕੰਮਲ ਕਰਵਾਵੇ ਤਾ ਜੀ ਲੋਕਾ ਨੂੰ ਮੁਸ਼ਕਲ ਤੋਂ ਨਿਜਾਤ ਮਿਲ ਸਕੇ ਅਸਾਨੀ ਨਾਲ ਸੰਗਤ ਗੁਰੁ ਘਰ ਦੇ ਦਰਸ਼ਨ ਕਰ ਸਕੇ