
ਫ਼ਿਲੌਰ 17ਅਕਤੂਬਰ( )
ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੀ ਜਲੰਧਰ ਵਿਖੇ 08 ਨਵੰਬਰ ਨੂੰ ਹੋ ਰਹੀ ਜਨਰਲ ਕੌਂਸਲ ਦੀ ਤਿਆਰੀ ਸਬੰਧੀ ਗੌਰਮਿੰਟ ਟੀਚਰਜ਼ ਯੂਨੀਅਨ ਜਿਲਾ ਜਲੰਧਰ ਦੇ ਫੈਸਲੇ ਅਨੁਸਾਰ ਫ਼ਿਲੌਰ ਦੀ ਮੀਟਿੰਗ ਬਲਾਕ ਪ੍ਰਧਾਨ ਕਾਵਿਸ਼ ਵਾਲੀਆ ਦੀ ਪ੍ਰਧਾਨਗੀ ਹੇਠ ਕੀਤੀ ਗਈ। ਮੀਟਿੰਗ ਵਿੱਚ ਅਧਿਆਪਕਾਂ ਦੇ ਵੱਖ-ਵੱਖ ਮਸਲਿਆਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ।ਸਰਕਾਰ ਵੱਲੋਂ ਅਧਿਆਪਕਾਂ ਦੀਆਂ ਜਾਇਜ਼ ਤੇ ਹੱਕੀ ਮੰਗਾਂ ਵਿੱਚ ਵਾਰ ਟਾਲਮਟੋਲ ਕਰਨ ਦੀ ਨੀਤੀ ਦੀ ਨਿਖੇਧੀ ਕੀਤੀ ਗਈ ਅਧਿਆਪਕਾਂ ਦੇ ਮਸਲਿਆਂ ਅਤੇ ਮੰਗਾਂ ਦੀ ਪ੍ਰਾਪਤੀ ਲਈ ਲਗਾਤਾਰ ਅਤੇ ਬੱਝਵੇਂ ਸੰਘਰਸ਼ ਨੂੰ ਉਲੀਕਣ ਲਈ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੀ 08 ਨਵੰਬਰ ਨੂੰ ਜਲੰਧਰ ਵਿਖੇ ਹੋ ਰਹੀ ਜਨਰਲ ਕੌਂਸਲ ਦੀ ਤਿਆਰੀ ਸਬੰਧੀ ਵੀ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਸਬੰਧੀ ਬਲਾਕ ਅੰਦਰ ਪ੍ਰਚਾਰ ਅਤੇ ਫੰਡ ਮੁਹਿੰਮ ਚਲਾਉਣ ਦਾ ਫੈਸਲਾ ਕੀਤਾ ਗਿਆ। ਜਨਰਲ ਕੌਂਸਲ ਦੀ ਤਿਆਰੀ ਸਬੰਧੀ ਜੋ ਡਿਊਟੀ ਬਲਾਕ ਦੇ ਸਾਥੀਆਂ ਨੂੰ ਸੌਂਪੀ ਜਾਵੇਗੀ ਉਸ ਨੂੰ ਤਨਦੇਹੀ ਨਾਲ਼ ਨੇਪਰੇ ਚੜ੍ਹਿਆ ਜਾਵੇਗਾ। ਮੀਟਿੰਗ ਵਿੱਚ ਗੌਰਮਿੰਟ ਟੀਚਰਜ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਕਰਨੈਲ ਫਿਲੌਰ ਨੇ ਕਿਹਾ ਕਿ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੀ ਜਨਰਲ ਕੌਂਸਿਲ ਲਈ ਸਾਰੇ ਜਿਲ੍ਹੇ ਵਿੱਚ ਵੱਡੀ ਪੱਧਰ ਤੇ ਲਾਮਬੰਦੀ ਕੀਤੀ ਜਾ ਰਹੀ ਹੈ। ਇਸ ਮੌਕੇ ਬਲਾਕ ਕਮੇਟੀ ਦੀ ਸਰਬਸੰਮਤੀ ਨਾਲ਼ ਚੋਣ ਕੀਤੀ ਗਈ ਜਿਸ ਵਿੱਚ ਲੇਖ ਰਾਜ ਪੰਜਾਬੀ ਪ੍ਰਧਾਨ, ਅਸ਼ੋਕ ਕੁਮਾਰ ਸੰਗਤਪੁਰ ਸਕੱਤਰ, ਸਰਬਜੀਤ ਢੇਸੀ ਪ੍ਰੈਸ ਸਕੱਤਰ, ਸੁਸ਼ੀਲ ਕੁਮਾਰ ਵਿੱਤ ਸਕੱਤਰ ਚੁਣੇ ਗਏ। ਇਸ ਮੌਕੇ ਬਾਕੀ ਔਹਦੇਦਾਰਾਂ ਵਿੱਚ ਜਗਸੀਰ ਉੱਪ ਪ੍ਰਧਾਨ, ਜਸਵੀਰ ਚੁੰਬਰ ਸੀਨੀਅਰ ਮੀਤ ਪ੍ਰਧਾਨ, ਸੰਦੀਪ ਕੰਗ ਮੀਤ ਪ੍ਰਧਾਨ, ਰਾਜਿੰਦਰ ਕੁਮਾਰ ਸਹਾਇਕ ਸਕੱਤਰ, ਪੂਜਾ ਪੁੰਡਰਿਕ ਜੁਆਇੰਟ ਸਕੱਤਰ, ਰਾਕੇਸ਼ ਕੁਮਾਰ ਜੁਆਇੰਟ ਸਕੱਤਰ, ਦੀਪਕ ਕੁਮਾਰ ਸਹਾਇਕ ਸਕੱਤਰ, ਮਨਦੀਪ ਸਿੰਘ ਸਹਾਇਕ ਵਿੱਤ ਸਕੱਤਰ, ਭੋਲ਼ਾ ਰਾਮ ਸਹਾਇਕ ਵਿੱਤ ਸਕੱਤਰ ਦੀ ਚੋਣ ਕੀਤੀ। ਇਸ ਮੌਕੇ ਬਖਸ਼ੀ ਰਾਮ ਕੰਗ, ਪਵਨ ਕੁਮਾਰ, ਹਰਪ੍ਰੀਤ ਸਿੰਘ, ਰਣਜੀਤ ਸਿੰਘ, ਲਖਵੀਰ ਸਿੰਘ, ਸਤਵਿੰਦਰ ਸਿੰਘ, ਕੁਲਦੀਪ ਸਿੰਘ, ਰਾਧੇ ਸ਼ਯਾਮ, ਅੰਜੂ ਵਿਰਦੀ, ਸੁਨੀਤਾ ਰਾਣੀ, ਸੁਜਾਤਾ ਰਾਣੀ, ਕੰਚਨ ਰਾਣੀ, ਕੁਲਦੀਪ ਕੌਰ, ਅਮਨ ਦੀਪ ਕੌਰ, ਸ਼ਰਨਜੀਤ ਕੌਰ, ਮਨੀਸ਼ਾ ਅਤੇ ਮੁੰਨੀਆਂ ਰਾਣੀ ਮੁੱਖ ਤੌਰ ਤੇ ਹਾਜ਼ਰ ਸਨ।