
ਸਵਰਗੀ ਕਾਕਾ ਚਨਪ੍ਰੀਤ ਸਿੰਘ ਚੰਨੀ ਅਤੇ ਸਵਰਗੀ ਸਿਧਾਰ ਚੰਨਨ ਸਿੰਘ ਚਿੱਟੀ ਜੀਰੀ ਯਾਦ ਵਿੱਚ 2 ਮਾਰਚ ਦਿਨ ਐਤਵਾਰ ਨੂੰ ਲਗਾਏ ਜਾ ਰਹੇ ਮੈਡੀਕਲ ਕੈਂਪ ਅਤੇ ਖੂਨਦਾਨ ਕੈਂਪ ਦੇ ਸਬੰਧ ਵਿੱਚ ਵੱਖ-ਵੱਖ ਆਗੂਆਂ ਨੂੰ ਬਤੌਰ ਮੁੱਖ ਮਹਿਮਾਨ ਸੱਦਾ ਪੱਤਰ ਦਿੱਤਾ ਗਿਆ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਮਹਿੰਦਰ ਭਗਤ ਕੈਬਨਟ ਮੰਤਰੀ ਪੰਜਾਬ ਸ੍ਰੀ ਵਨੀਤ ਧੀਰ ਮੇਅਰ ਅਤੇ ਸਰਦਾਰ ਬਲਬੀਰ ਸਿੰਘ ਢਿੱਲੋ ਸੀਨੀਅਰ ਡਿਪਟੀ ਮੇਅਰ ਨੂੰ ਕੈਂਪ ਸਬੰਧੀ ਸੱਦਾ ਪੱਤਰ ਦਿੱਤਾ ਗਿਆ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਸਰਦਾਰ ਕਮਲਜੀਤ ਸਿੰਘ ਭਾਟੀਆ ਸਾਬਕਾ ਸੀਨੀਅਰ ਡਿਪਟੀ ਮੇਅਰ ਸ਼੍ਰੀ ਸਤੀਸ਼ ਕੁਮਾਰ ਕੈਸ਼ੀਅਰ ਸਰਦਾਰ ਬਲਵਿੰਦਰ ਸਿੰਘ ਰੀਲੈਂਡ ਸੀਨੀਅਰ ਮੀਤ ਪ੍ਰਧਾਨ ਸਰਦਾਰ ਜਸਬੀਰ ਸਿੰਘ ਮੀਤ ਪ੍ਰਧਾਨ ਸਰਦਾਰ ਅੰਮ੍ਰਿਤ ਪਾਲ ਸਿੰਘ ਭਾਟੀਆ ਸ਼੍ਰੀ ਮਹਿੰਦਰ ਪਾਲ ਸਰਦਾਰ ਕਸ਼ਮੀਰ ਸਿੰਘ ਸ੍ਰੀ ਅਸ਼ਵਨੀ ਅਰੋੜਾ ਮਨਪ੍ਰੀਤ ਸਿੰਘ ਅਤੇ ਬਾਕੀ ਪ੍ਰਬੰਧਕ ਕਮੇਟੀ ਨੇ ਇਹ ਸੱਦਾ ਪੱਤਰ ਉਪਰੋਕਤ ਆਗੂਆਂ ਨੇ ਦਿੱਤਾ ਸਰਦਾਰ ਕਮਲਜੀਤ ਸਿੰਘ ਭਾਟੀਆ ਨੇ ਦੱਸਿਆ ਕਿ ਦੋ ਮਾਰਚ ਨੂੰ ਲੱਗਣ ਵਾਲੇ ਇਸ ਕੈਂਪ ਵਿੱਚ ਜਨਰਲ ਰੋਗਾਂ ਦੇ ਮਾਹਿਰ ਅੱਖਾਂ ਦੇ ਮਾਹਿਰ ਦੰਦਾਂ ਦੇ ਮਾਹਿਰ ਨੱਕ ਕੰਨ ਤੇ ਗਲੇ ਦੇ ਮਾਹਿਰ ਇਸਤਰੀ ਰੋਗਾਂ ਨੇ ਮਾਹਿਰ ਡਾਕਟਰ ਫਰੀ ਚੈੱਕ ਅਪ ਕਰਨਗੇ ਅਤੇ ਵੱਖ-ਵੱਖਰੇ ਟੈਸਟ ਫਰੀ ਕੀਤੇ ਜਾਣਗੇ ਇਸ ਤੋਂ ਇਲਾਵਾ ਅੱਖਾਂ ਦੇ ਆਪਰੇਸ਼ਨ ਬਿਲਕੁਲ ਮੁਫਤ ਕੀਤੇ ਜਾਣਗੇ