ਜਲੰਧਰ()ਪਿਛਲੇ ਮਹੀਨੇ ਇੱਕ ਬਜ਼ੁਰਗ ਮਾਤਾ ਬਾਜ਼ਾਰ ਸ਼ੇਖਾਂ ਵਿੱਚ ਖਰੀਦਦਾਰੀ ਕਰਨ ਆਈ। ਰਸਤੇ ਵਿੱਚ ਤਿੰਨ ਔਰਤਾਂ ਦੇ ਗਿਰੋਹ ਨੇ ਉਹਨਾਂ ਦਾ ਪਰਸ ਕੱਢ ਲਿਆ। ਜਿਸ ਵਿੱਚ ਬਜ਼ੁਰਗ ਮਾਤਾ ਦੇ ਪਾਸਪੋਰਟ , ਨਗਦੀ ਅਤੇ ਜਰੂਰੀ ਕਾਗਜ ਸਨ। ਜਦੋਂ ਇਸ ਦਾ ਪਤਾ ਸਿੱਖ ਤਾਲਮੇਲ ਕਮੇਟੀ ਦੇ ਸੀਨੀਅਰ ਮੈਂਬਰ ਸਨੀ ਸਿੰਘ ਉਬਰਾਏ ਜਿਨਾਂ ਦੀ ਬਾਜ਼ਾਰ ਵਿੱਚ ਗੁਰੂ ਨਾਨਕ ਰੁਮਾਲਾ ਨਾਂ ਦੀ ਦੁਕਾਨ ਹੈ ਨੇ ਉਹਨਾਂ ਚੋਰਾਂ ਨੂੰ ਸੰਘਰਸ਼ ਕਰਕੇ ਫੜ ਲਿਆ। ਅਤੇ ਪੁਲਿਸ ਦੇ ਹਵਾਲੇ ਕਰ ਦਿੱਤਾ ਅਤੇ ਪਰਸ ਮਾਤਾ ਜੀ ਨੂੰ ਵਾਪਸ ਕਰ ਦਿੱਤਾ। ਅੱਜ ਬਜ਼ੁਰਗ ਮਾਤਾ ਨੇ ਵਿਦੇਸ਼ ਤੋਂ ਵਾਪਸ ਆ ਕੇ ਜਿੱਥੇ ਸੰਨੀ ਸਿੰਘ ਉਬਰਾਏ ਦਾ ਨਾ ਕੇਵਲ ਧੰਨਵਾਦ ਕੀਤਾ ਬਲਕਿ ਉਸਨੂੰ ਘੜੀ ਗਿਫਟ ਦੇ ਕੇ ਸਨਮਾਨਿਤ ਵੀ ਕੀਤਾ।

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।