ਚੰਡੀਗੜ੍ਹ () ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸੁਰਜੀਤ ਸਿੰਘ ਰੱਖੜਾ ਨੇ ਜੱਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵਲੋ ਪੰਥਕ ਮਸਲਿਆਂ ਤੇ ਬੁਲਾਈ ਮੀਟਿੰਗ ਨੂੰ ਪੰਥ ਅਤੇ ਕੌਮ ਲਈ ਆਸ ਦੀ ਕਿਰਨ ਕਰਾਰ ਦਿੱਤਾ ਹੈ।
ਸਰਦਾਰ ਰੱਖੜਾ ਨੇ ਆਸ ਪ੍ਰਗਟਾਈ ਕਿ ਕੌਮ ਦੇ ਵਿੱਚ ਜਿਹੜੀ ਦੁਬਿਧਾ ਇੱਕ ਧੜੇ ਵਲੋ ਪੈਦਾ ਕੀਤੀ ਜਾ ਚੁੱਕੀ ਹੈ ਉਸ ਤੇ ਕੌਮ ਅਤੇ ਪੰਥ ਨੂੰ ਛੁਟਕਾਰਾ ਮਿਲੇਗਾ। ਸਿੰਘ ਸਾਹਿਬ ਸੰਗਤ ਦੀ ਭਾਵਨਾ ਦੀ ਤਰਜਮਾਨੀ ਕਰਦੇ ਹੋਏ ਸੱਤ ਮੈਂਬਰੀ ਕਮੇਟੀ ਹੇਠ ਪੂਰਨ ਭਰਤੀ ਦੇ ਹੁਕਮ ਜਾਰੀ ਕਰਦੇ ਹੋਏ, ਇੱਕ ਧੜੇ ਵਲੋ ਆਪਣੇ ਆਪ ਆਪਣੀ ਮਨਮਰਜੀ ਹਿੰਡ, ਜ਼ਿੱਦ ਨਾਲ ਲਗਾਏ ਆਬਜ਼ਰਵਰਾਂ ਦੀ ਛੁੱਟੀ ਕਰਨਗੇ।
ਸਰਦਾਰ ਰੱਖੜਾ ਨੇ ਕਿਹਾ ਕਿ, ਅੱਜ ਸਮੁੱਚੇ ਪੰਥ ਨੂੰ ਇੱਕ ਥਾਂ ਇਕੱਠੇ ਹੋਣ ਦੀ ਸਖ਼ਤ ਲੋੜ ਹੈ। ਇਸ ਕਰਕੇ ਵੰਡੀਆਂ ਪਾਉਣ ਵਾਲੀਆਂ ਅਤੇ ਹੁਕਮਨਾਮੇ ਨੂੰ ਆਪਣੇ ਹਿਸਾਬ ਨਾਲ ਵਰਤਣ ਵਾਲੇ ਲੋਕਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਪੰਥ ਜਾਗ ਉੱਠਿਆ ਹੈ, ਹੁਣ ਤੱਕ ਪਾਈਆਂ ਜਾ ਰਹੀਆਂ ਕਾਨੂੰਨੀ ਅੜਚਣ ਦਾ ਬਹਾਨਾ ਨੰਗਾ ਹੋ ਚੁੱਕਾ ਹੈ।