ਸਮੁੱਚਾ ਭਾਈਚਾਰਾ ਭਾਵੇਂ ਉਸ ਵਿਚ ਹਿੰਦੂ ਵੀਰ ਹੋਣ ਸਿੱਖ,ਮੁਸਲਮਾਨ,ਇਸਾਈ ਜਾਂ ਦਲਿਤ ਭਾਈਚਾਰਾ ਹੋਵੇ ਇਹ ਸਾਰੇ ਜਲੰਧਰ ਸ਼ਹਿਰ ਵਿੱਚ ਇੱਕ ਭਾਈਚਾਰਾ ਬਣਕੇ ਰਹਿ ਰਹੇ ਹਨ, { ਉਹ ਹੈ ਪੰਜਾਬੀਆਂ ਦਾ ਤੇ ਇਨਸਾਨੀਅਤ ਦਾ } ਪਰ ਕੁੁਝ ਸ਼ਰਾਰਤੀ ਅਨਸਰ ਜਿਨਹਾ ਨੂੰ ਇਹ ਸਭ ਚੰਗਾ ਨਹੀਂ ਲੱਗਦਾ ਉੁਹ ਗੰਨਮੈਨ ਲੈਣ ਦੇ ਚੱਕਰ ਵਿੱਚ ਜੋ ਸਰਕਾਰ ਨੇ ਵਾਪਸ ਲੈ ਲਏ ਹਨ,ਸ਼ਿਵ ਸੈਨਾ ਦੇ ਨਾਂ ਹੇਠ ਆਪ ਹੁੁੰਦਰੀਆਂ ਕਰਨ ਦਾ ਫੈਸਲਾ ਕੀਤਾ ਹੈ।ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪ੍ਰਦੇਸੀ,ਹਰਪਾਲ ਸਿੰਘ ਚੱਢਾ,ਹਰਪ੍ਰੀਤ ਸਿੰਘ ਨੀਟੂ, ਗੂਰਵਿੰਦਰ ਸਿੰਘ ਸਿੱਧੂ, ਗੁੁਰਦੀਪ ਸਿੰਘ ਲੱਕੀ,ਵਿੱਕੀ ਸਿੰਘ ਖ਼ਾਲਸਾ ਤੇ ਕੰਵਲ ਚਰਨਜੀਤ ਸਿੰਘ ਹੈਪੀ ਨੇ ਇਕ ਸਾਂਝੇ ਬਿਆਨ ਵਿੱਚ ਕਿਹਾ ਕਿ ਇਹ ਅਖੌਤੀ ਸ਼ਿਵ ਸੈਨਿਕ 29 ਅਪਰੈਲ ਨੁੰ ਜਲੰਧਰ ਦਾ ਮਾਹੌਲ ਖ਼ਰਾਬ ਕਰਨ ਦੀ ਸਾਜ਼ਿਸ਼ ਕਰ ਰਹੇ ਹਨ,ਜਿਸ ਨੂੰ ਸਿੱਖ ਤਾਲਮੇਲ ਕਮੇਟੀ ਕਿਸੇ ਕੀਮਤ ਤੇ ਬਰਦਾਸ਼ਤ ਨਹੀਂ ਕਰੇਗੀ।ਉਕਤ ਸਿੱਖ ਆਗੂਆਂ ਨੇ ਜਲੰਧਰ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਹ ਤੁਰੰਤ ਇਨ੍ਹਾਂ ਦੇ ਭੜਕਾਊ ਪ੍ਰੋਗਰਾਮ ਤੇ ਪਾਬੰਦੀ ਲਾਵੇ ਤਾਂ ਜੋ ਜਲੰਧਰ ਦੇ ਲੋਕਾਂ ਦਾ ਆਪਸੀ ਭਾਈਚਾਰਾ ਕਾਇਮ ਰਹੇ, ਤੇ ਇਨ੍ਹਾਂ ਗਲਤ ਅਨਸਰਾਂ ਦੀਆਂ ਕੋਝੀਆਂ ਚਾਲਾਂ ਕਾਮਯਾਬ ਨਾ ਹੋ ਸਕਣ। ਅਸੀਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਦਸਣਾ ਚਾਹੁੰਦੇ ਹਾਂ ਪ੍ਰਸ਼ਾਸਨ ਨੇ ਕੋਈ ਕਾਰਵਾਈ ਨਾ ਕੀਤੀ ਤਾਂ ਸਿੱਖ ਜਥੇਬੰਦੀਆਂ ਵਿਚਾਰ ਵਟਾਂਦਰਾ ਕਰਕੇ ਅਗਲਾ ਪ੍ਰੋਗਰਾਮ ਉਲੀਕਣਗੀਆਂ।

ਇਸ ਮੌਕੇ ਤੇ ਹਰਪ੍ਰੀਤ ਸਿੰਘ ਸੋਨੂੰ, ਹਰਵਿੰਦਰ ਸਿੰਘ ਚਿਟਕਾਰਾ,ਗੁੁਰਜੀਤ ਸਿੰਘ ਸਤਨਾਮੀਆ,ਹਰਪਾਲ ਸਿੰਘ ਪਾਲੀ ਚੱਢਾ,ਹਰਪ੍ਰੀਤ ਸਿੰਘ ਰੋਬਿਨ,ਬਾਵਾ ਖਰਬੰਦਾ,ਪ੍ਰਭਜੋਤ ਸਿੰਘ ਖਾਲਸਾ,ਗੁੁਰਵਿੰਦਰ ਸਿੰਘ ਨਾਗੀ,ਸੰਨੀ ਓਬਰਾਏ,ਹਰਮਿੰਦਰ ਸਿੰਘ ਬੰਟੀ,ਜੈਤੇਗ ਸਿੰਘ,ਤਜਿੰਦਰ ਸਿੰਘ ਸੰਤ ਨਗਰ,ਅਮਨਦੀਪ ਸਿੰਘ ਬੱਗਾ,ਅਰਵਿੰਦ ਸਿੰਘ ਬਬਲੂ,ਲਖਬੀਰ ਸਿੰਘ ਲੱਕੀ,ਅਵਤਾਰ ਸਿੰਘ ਮੀਤ ਹਾਜ਼ਰ ਸਨ।

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।