ਜਲੰਧਰ   :ਬੀਤੇ ਦਿਨੀ ਖਾਨਪੁਰ (ਬੰਗਾ) ਨਿਵਾਸੀ ਸ਼੍ਰੀ. ਪ੍ਰਕਾਸ਼ ਚੰਦ ਅਚਾਨਕ ਦਿਲ ਦਾ ਦੌਰਾ ਪੈਣ ਨਾਲ ਅਕਾਲ ਚਲਾਣਾ ਕਰ ਗਏ ਸਨ, ਓਹਨਾ ਦੇ ਇਸ ਤਰ੍ਹਾਂ ਚਲੇ ਜਾਣ ਤੋਂ ਬਾਅਦ ਪਰਿਵਾਰ ਨੂੰ ਬਹੁਤ ਵੱਡਾ ਸਦਮਾਂ ਲੱਗਾ ਲੇਕਿਨ ਪਰਿਵਾਰ ਨੇ ਉਹਨਾ ਦੇ ਅੰਗ ਦਾਨ ਕਰਨ ਲਈ ਸਲਾਹ ਕੀਤੀ। ਪਰਿਵਾਰ ਦੀ ਸਹਿਮਤੀ ਨਾਲ ਉਹਨਾ ਦੇ ਬੇਟੇ ਸ਼੍ਰੀ ਨਰਿੰਦਰ ਬੰਗਾ ( ਇੰਜੀਨੀਅਰ, ਦੂਰਦਰਸ਼ਨ ਕੇਂਦਰ ਜਲੰਦਰ) ਨੇ ਪੁਨਰਜੋਤ ਆਈ ਬੈਂਕ ਦੇ ਇੰਟਰਨੈਸ਼ਨਲ ਕੋਆਰਡੀਨੇਟਰ ਸ਼੍ਰੀ ਅਸ਼ੋਕ ਮਹਿਰਾ ਜੀ ਨਾਲ ਗੱਲ ਕੀਤੀ ਅਤੇ ਆਪਣੇ ਪਿਤਾ ਜੀ ਦੀ ਅੱਖਾਂ ਦਾਨ ਕਰਨ ਦੀ ਅੰਤਿਮ ਇੱਛਾ ਪੂਰੀ ਕੀਤੀ।
ਅੱਖ ਦਾਨੀ ਪਰਿਵਾਰ ਦੇ ਇਸ ਵੱਡਮੁਲੇ ਯੋਗਦਾਨ ਨਾਲ ਦੋ ਦ੍ਰਿਸ਼ਟੀਹੀਣ ਇਨਸਾਨਾਂ ਦੀ ਜਿੰਦਗੀ ਦੁਬਾਰਾ ਰੋਸ਼ਨ ਹੋਈ। ਸ਼੍ਰੀ ਨਰਿੰਦਰ ਬੰਗਾ ਕਿਹਾ ਕਿ ਸਾਨੂੰ ਆਪਣੇ ਮਿੱਤਰ ਪਿਆਰੇ ਦੇ ਵਿਛੋੜੇ ਤੋਂ ਬਾਅਦ ਉਸ ਦੇ ਜਿਉਂਦੇ ਅੰਗਾਂ ਨੂੰ ਅਗਨ ਭੇਟ ਜਾਂ ਦਫਨਾਉਣ ਦੀ ਵਜਾਏ ਓਹਨਾ ਨੂੰ ਕਿਸੇ ਲੋੜਵੰਦ ਇਨਸਾਨਾਂ ਲਈ ਦਾਨ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਉਹ ਲੋੜਵੰਦ ਇਨਸਾਨ ਜੋ ਏਨਾ ਅੰਗਾਂ ਦੀ ਘਾਟ ਕਰਕੇ ਨਿਰਾਸ਼ ਬੈਠੇ ਹਨ ਉਨ੍ਹਾਂ ਦੀ ਨਿਰਾਸ਼ਾ ਨੂੰ ਦੂਰ ਕੀਤਾ ਜਾ ਸਕੇ ਅਤੇ ਉਹ ਵੀ ਦੁਨੀਆ ਦਾ ਆਨੰਦ ਮਾਣ ਸਕਣ।
ਸ਼੍ਰੀ ਅਸ਼ੋਕ ਮਹਿਰਾ ਇੰਟਰਨੈਸ਼ਨਲ ਕੋਆਰਡੀਨੇਟਰ,ਪੁਨਰਜੋਤ ਆਈ ਬੈਂਕ ਨੇ ਅੱਖਦਾਨੀ ਪਰਿਵਾਰਾਂ ਦਾ ਧੰਨਵਾਦ ਕੀਤਾ ਅਤੇ ਲੋਕ ਨੂੰ ਅਪੀਲ ਕੀਤੀ ਕਿ ਕੋਰੋਨਾ ਮਹਾਂਮਾਰੀ ਕਾਰਨ ਅੱਖਾਂ ਦਾਨ ਦੀ ਮੁਹਿੰਮ ਵਿਚ ਕਾਫੀ ਗਿਰਾਵਟ ਆਈ ਹੈ ਸੋ ਹੁਣ ਦੋਬਾਰਾ ਇਸ ਮੁਹਿੰਮ ਨੂੰ ਤੁਹਾਡੇ ਸਹਿਯੋਗ ਦੀ ਲੋੜ ਹੈ। ਆਓ ਇਸ ਅੱਖਾਂ ਦਾਨ ਮੁਹਿੰਮ ਨਾਲ ਜੁੜੀਏ ਅਤੇ ਉਹਨਾਂ ਦ੍ਰਿਸ਼ਟੀਹੀਣ ਇਨਸਾਨਾਂ ਨੂੰ ਇਸ ਰੰਗਲੀ ਦੁਨੀਆਂ ਦੇਖਣ ਦਾ ਮੌਕਾ ਪ੍ਰਦਾਨ ਕਰੀਏ।
ਸ਼੍ਰੀ ਅਸ਼ੋਕ ਮਹਿਰਾ ਨੇ ਦੱਸਿਆ ਕਿ ਪਿਛਲੇ 30 ਸਾਲਾਂ ਤੋਂ ਪੰਜਾਬ ਵਿੱਚ ਡਾਕਟਰ ਸਾਹਿਬਾਨਾਂ ਅਤੇ ਪੈਰਾ ਮੈਡੀਕਲ ਸਟਾਫ, ਗੈਰ ਸਰਕਾਰੀ ਸਵ੍ਹੈ ਸੇਵੀ ਸੰਸਥਾਵਾਂ, ਮੀਡੀਆ ਅਤੇ ਪੰਜਾਬ ਸਰਕਾਰ ਦੇ ਆਪਸੀ ਸਹਿਯੋਗ ਨਾਲ ਇੱਕ ਰੋਲ ਮਾਡਲ ਦੇ ਤੌਰ ਤੇ ਪੁਨਰਜੋਤ ਅੱਖ ਬੈਂਕ ਵੱਲੋਂ ਅੱਖਾਂ ਦਾਨ ਮਹਾਂ ਦਾਨ ਦੀ ਮੁਹਿੰਮ ਚਲਾਈ ਜਾ ਰਹੀ ਹੈ।
ਡਾਕਟਰ ਰਮੇਸ਼ ਜੀ ਡਾਇਰੈਕਟਰ ਪੁਨਰਜੋਤ ਆਈ ਬੈਂਕ ਜੀ ਦੀ ਅਗਵਾਈ ਹੇਠ ਲਗਭਗ 7700 ਤੋਂ ਵੱਧ ਅੱਖ ਦਾਨ ਪ੍ਰਾਪਤ ਕਰਕੇ ਉੱਤਰੀ ਭਾਰਤ ਵਿੱਚ ਇੱਕ ਵਿਲੱਖਣ ਪ੍ਰਾਪਤੀ ਹਾਸਿਲ ਕੀਤੀ ਹੈ, ਜੋ ਕਿ ਨਿਸ਼ਕਾਮ ਮਨੁੱਖੀ ਸੇਵਾ ਦੀ ਇੱਕ ਵਧੀਆ ਮਿਸਾਲ ਬਣੀ ਹੈ। ਹੁਣ ਪੰਜਾਬ ਸੂਬਾ ਕੁੱਲ ਭਾਰਤ ਦਾ ਪਹਿਲਾ ਸੂਬਾ ਬਣਨ ਦੀ ਮੰਜਿਲ ਵੱਲ ਵੱਧ ਰਿਹਾ ਹੈ, ਜਿਥੇ ਅੱਖ ਦਾਨ ਲੈਣ ਵਾਲਿਆਂ ਦੀ ਇੰਤਜਾਰ ਲਿਸਟ ਨਹੀ ਹੋਵੇਗੀ, ਜੋ ਕਿ ਅੰਗ ਦਾਨ ਦੀ ਮੁਹਿੰਮ ਵਿੱਚ ਇੱਕ ਇਤਿਹਾਸਿਕ ਮੀਲ ਪੱਧਰ ਸਾਬਿਤ ਹੋਵੇਗਾ। ਸਮੂਹ ਸੰਸਾਰ ਲਈ ਸਾਡੇ ਪੰਜਾਬੀ ਭਾਈਚਾਰੇ ਦੇ ਸਭਿਆਚਾਰ ਅਤੇ ਗੁਰੂ ਸਾਹਿਬਾਨਾਂ ਵੱਲੋਂ ਦਰਸਾਏ ਸੇਵਾ ਦੇ ਮਾਰਗ ਨੂੰ ਕੁੱਲ ਸੰਸਾਰ ਲਈ ਸੇਧ ਦੇਣਗੇ। ਪੁਨਰਜੋਤ ਆਈ ਬੈਂਕ ਸੁਸਾਇਟੀ, ਲੁਧਿਆਣਾ ਵੱਲੋਂ ਅੱਖਾਂ ਦੀ ਪੁੱਤਲੀ ਬਦਲਣ ਦੇ ਅਪ੍ਰੇਸ਼ਨ ਬਿਲਕੁਲ ਮੁਫ਼ਤ ਕੀਤੇ ਜਾਂਦੇ ਹਨ।
ਉਹਨਾਂ ਸਰਕਾਰ ਨੂੰ ਅਪੀਲ ਕੀਤੀ ਕਿ ਅੰਗਦਾਨ ਅਤੇ ਖੂਨਦਾਨ ਦਾ ਵਿਸ਼ਾ ਸੈਕੰਡਰੀ ਕਲਾਸਾਂ ਦੇ ਸਲੇਬਸ ਵਿਚ ਦਰਜ ਕੀਤਾ ਜਾਵੇ ਤਾਂ ਜੋ ਸਾਡੀ ਨੌਜਵਾਨ ਪੀੜੀ ਖੂਨਦਾਨ ਅਤੇ ਅੰਗਦਾਨ ਦੀ ਮਹੱਤਤਾ ਨੂੰ ਸਮਝੇ ਅਤੇ ਸਮਾਜ ਸੇਵਾ ਵਿੱਚ ਆਪਣਾ ਯੋਗਦਾਨ ਪਾ ਸਕੇ।
ਇਸ ਦੌਰਾਨ ਪਦਮ ਸ੍ਰੀ, ਰਾਜ ਗਾਇਕ ਅਤੇ ਮੈਂਬਰ ਪਾਰਲੀਮੈਂਟ ਹੰਸ ਰਾਜ ਹੰਸ, ਹਲਕਾ ਵਿਧਾਇਕ ਡਾਕਟਰ ਸੁਖਵਿੰਦਰ ਸੁੱਖੀ, ਚੌਧਰੀ ਮੋਹਨ ਲਾਲ ਸਾਬਕਾ ਵਿਧਾਇਕ, ਕੁਲਜੀਤ ਸਿੰਘ ਸਰਹਾਲ ਹਲਕਾ ਇੰਚਾਰਜ, ਸਾਈਂ ਪੱਪਲ ਸ਼ਾਹ ਭਰੋਮਜਾਰਾ, ਦੀਪਕ ਬਾਲੀ, ਐੱਸ. ਅਸ਼ੋਕ ਭੋਰਾ, ਜਸਬੀਰ ਸਿੰਘ ਨੂਰਪੁਰ, ਗੀਤਕਾਰ ਜਸਬੀਰ ਗੁਣਾਚੌਰੀਆ, ਰਵਿੰਦਰ ਚੋਟ ਈ.ਟੀ.ਓ, ਜੋਗਿੰਦਰ ਸਿੰਘ ਬਿਰਕ ਐਸ.ਐਚ.ਓ ਮੁਕੰਦਪੁਰ, ਪ੍ਰਵੀਨ ਬੰਗਾ, ਦੇਸ ਰਾਜ ਬੰਗਾ ਹਰੀਸ਼ ਸਦੀ, ਸੇਵਾ ਮੁਕਤ ਐਸ.ਐਸ.ਪੀ ਕੁਲਵੰਤ ਸਿੰਘ ਹੀਰ, ਸੰਤੋਸ਼ ਕੁਮਾਰੀ ਡੇਰਾ ਜੋੜਾ ਸਾਹਿਬ, ਅਸ਼ੋਕ ਮਹਿਰਾ ਪੁਨਰ ਜੋਤ ਸੰਸਥਾ, ਬਲਜੀਤ ਅਜਨੋਹਾ, ਗਾਇਕ ਬੂਟਾ ਮੁਹੰਮਦ, ਗਾਇਕ ਦਲਵਿੰਦਰ ਦਿਆਲਪੁਰੀ, ਹਰਮੇਸ਼ ਕੈਲੇ ਐਸ.ਡੀ.ਓ., ਪ੍ਰਿੰਸੀਪਲ ਰੰਜਨ ਕੁਠਾਗੇ ਤੋਂ ਇਲਾਵਾ ਵੱਖ-ਵੱਖ ਖੇਤਰਾਂ ਦੀਆਂ ਹੋਰ ਪ੍ਰਮੁੱਖ ਸ਼ਖਸ਼ੀਅਤਾਂ ਵੀ ਮੌਜੂਦ ਸਨ।
ਅਸ਼ੋਕ ਮਹਿਰਾ l

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।