
ਜਲੰਧਰ ਨੇੜਲੇ ਇਲਾਕੇ ਅੰਦਰ ਇੱਕ ਵਰਕਸ਼ਾਪ ਨੂੰ ਸਿੱਧੀ ਬਿਜਲੀ ਚੋਰੀ ਲਈ 10.61 ਲੱਖ ਰੁਪਏ ਜੁਰਮਾਨਾ
ਪਿਛਲੇ ਦਿਨੀਂ ਜਲੰਧਰ ਨੇੜਲੇ ਏਰੀਏ ਭੋਜੋਵਾਲ ਅੰਦਰ ਇੰਨਫੋਰਸਮੈਂਟ ਜਲੰਧਰ ਦੀ ਸਕੁਵੈਡ-3 ਵਲੋਂ ਯੋਜਨਾਬੱਧ ਢੰਗ ਨਾਲ ਛਾਪਾਮਾਰ ਕੇ ਇੱਕ ਵਰਕਸ਼ਾਪ ਨੂੰ ਬਿਜਲੀ ਚੋਰੀ ਕਰਦੇ ਫੜਿਆ। ਇਸ ਵਰਕਸ਼ਾਪ ਅੰਦਰ ਬੱਸਾਂ ਦੀ ਬਾਡੀਆਂ ਬਣਾਉਣ ਦਾ ਕੰਮ ਕੀਤਾ ਜਾ ਰਿਹਾ ਸੀ।ਇਸ ਵਰਕਸ਼ਾਪ ਦਾ ਬਿਜਲੀ ਕੂਨੈਕਸ਼ਨ 1.47 ਲੱਖ ਰੁਪਏ ਦਾ ਬਿਜਲੀ ਬਿਲ ਨਾ ਜਮਾਂ ਕਰਵਾਉਣ ਉਪਰ ਖੜੀ ਕੁਤਾਹੀ ਰਕਮ ਕਾਰਣ ਕੱਟਿਆ ਜਾ ਚੁੱਕਾ ਸੀ ਪਰੰਤੂ ਇਹ ਵਰਕਸ਼ਾਪ ਮੇਨ ਰੋਡ ਤੇ ਲੱਗੇ ਟਰਾਂਸਫਾਰਮਰ ਦੀ ਐਲ.ਈ ਸਪਲਾਈ ਨਾਲ ਤਾਰਾਂ ਜੋੜ ਕੇ 270 ਮੀਟਰ ਲੰਬੀ ਕੇਬਲ ਪਾ ਕੇ ਸਿੱਧੀ ਬਿਜਲੀ ਚੋਰੀ ਕਰਦੀ ਫੜੀ ਗਈ।ਸਪਲਾਈ ਨੂੰ ਬੰਦ ਅਤੇ ਚਾਲੂ ਕਰਨ ਵਾਸਤੇ ਇੱਕ ਤਿੰਨ-ਫੇਜ਼ ਸਵਿੱਚ ਵੀ ਲੱਗਾ ਫੜਿਆ ਗਿਆ।ਇੰਨਫੋਰਸਮੈਂਟ ਦੀ ਟੀਮ ਵਲੋਂ ਮੁਸਤੈਦੀ ਵਰਤਦੇ ਹੋਏ ਚੱਲ ਰਹੀ ਬਿਜਲੀ ਚੋਰੀ ਦੀ ਵਿਡਿਉਗ੍ਰਾਫੀ ਪਹਿਲਾਂ ਹੀ ਕਰ ਲਈ ਸੀ ।ਮੌਕੇ ਉਪਰ ਹੀ ਕੂਨੈਕਸ਼ਨ ਕੱਟ ਕੇ ਬਿਜਲੀ ਚੋਰੀ ਲਈ ਵਰਤੀ ਜਾ ਰਹੀ ਕੇਬਲ ਅਤੇ ਸਵਿੱਚ ਆਦਿ ਜ਼ਬਤ ਕਰ ਲਿਆ ਗਿਆ ਅਤੇ ਸਾਰਾ ਸਮਾਨ ਵੰਡ ਸੰਸਥਾ ਸਟਾਫ ਨੂੰ ਸੋਂਪ ਦਿੱਤਾ। ਇਸ ਗਲਤੀ ਲਈ 9.61 ਲੱਖ ਰੁਪਏ ਬਿਜਲੀ ਚੋਰੀ ਜ਼ੁਰਮਾਨਾ ਕੀਤਾ ਅਤੇ 1.0 ਲੱਖ ਰੁਪਏ ਕੰਪਾਉਂਡਿੰਗ ਚਾਰਜ਼ਜ਼ ਵਜੋਂ ਚਾਰਜ਼ ਕਰਦੇ ਹੋਏ ਕੁੱਲ 10.61 ਲੱਖ ਰੁਪਏ ਜ਼ੁਰਮਾਨਾ ਠੋਕਿਆ ਗਿਆ। ਖਪਤਕਾਰ ਵਿਰੁੱਧ ਥਾਣਾ ਐਂਟੀ ਪਾਵਰ ਥੈਫਟ ਵਲੋਂ ਐਫ.ਆਈ.ਆਰ ਦਰਜ਼ ਕਰਕੇ ਪੁਲਿਸ ਕਾਰਵਾਈ ਆਰੰਭੀ ਜਾ ਚੁੱਕੀ ਹੈ।