ਜਲੰਧਰ ਬਾਰ ਐਸੋਸੀਏਸ਼ਨ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਇਆ ਕਿ ਕੋਈ ਲੋਕਸਭਾ ਉਮੀਦਵਾਰ ਵਕੀਲਾਂ ਦੇ ਨਾਲ ਨਾਲ ਓਹਨਾ ਦੇ ਕਲਰਕ ਐਸੋਸੀਏਸ਼ਨ ਦੇ ਮੈਂਬਰਾ ਨਾਲ ਵੀ ਮੁਲਾਕਾਤ ਕੀਤੀ ਹੋਵੇ। ਸ. ਚਰਨਜੀਤ ਸਿੰਘ ਚੰਨੀ ਜੀ ਅਜਿਹੇ ਪਹਿਲੇ ਉਮੀਦਵਾਰ ਹਨ ਜਿਨ੍ਹਾਂ ਨੇ ਕਲਰਕ ਐਸੋਸੀਏਸ਼ਨ ਨਾਲ ਮਿਲ ਕੇ ਓਹਨਾ ਦੀ ਮੁਸ਼ਕਲਾਂ ਨੂੰ ਸੁਣਿਆ ਅਤੇ ਇਹ ਵਿਸ਼ਵਾਸ ਦਵਾਇਆ ਕਿ ਉਹ ਓਹਨਾ ਦੀ ਹਰ ਮੁਸ਼ਕਲ ਦਾ ਹੱਲ ਵੀ ਪਹਿਲ ਦੇ ਆਧਾਰ ਤੇ ਕਰਨਗੇ। ਇਸ ਮੌਕੇ ਤੇ ਜਿਲਾ ਕਲਰਕ ਐਸੋਸੀਏਸ਼ਨ, ਜਲੰਧਰ ਦੇ ਮੈਂਬਰ ਗਗਨ ਸ਼ਰਮਾ, ਪੰਕਜ, ਦੀਪਕ ਨਾਹਰ, ਸੁਸ਼ੀਲ ਬੰਟੀ, ਅਸ਼ੋਕ ਕੰਡਾ ਅਤੇ ਹੋਰ ਵੀ ਸ਼ਾਮਲ ਹੋਕੇ ਓਹਨਾ ਦਾ ਸਹਿਯੋਗ ਦੇਣ ਦਾ ਐਲਾਨ ਕੀਤਾ।

ਇਸ ਮੀਟਿੰਗ ਕਰਵਾਉਣ ਵਿੱਚ ਐਡਵੋਕੇਟ ਗੁਰਜੀਤ ਸਿੰਘ ਕਾਹਲੋ, ਐਡਵੋਕੇਟ ਰਾਕੇਸ਼ ਕਨੌਜੀਆ ਅਤੇ ਐਡਵੋਕੇਟ ਰਾਜੂ ਅੰਬੇਡਕਰ ਦਾ ਵਿਸ਼ੇਸ਼ ਯੋਗਦਾਨ ਰਿਹਾ।

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।