
ਜਲੰਧਰ ਸਹਿਰ ਤੋਂ 60 ਤੋ ਵੱਧ ਸਮੂਹ ਸਿੰਘ ਸਭਾ ਅਤੇ ਗੁਰਦੁਆਰਾ ਪ੍ਰਬੰਕ ਅਤੇ ਸਮੂਹਿਕ ਜਥੇਬੰਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਨੌਜਵਾਨ ਸਭਾ ਨੇ ਇਕੱਠੇ ਹੋ ਕੇ ਸ੍ਰੀ ਦਰਬਾਰ ਸਾਹਿਬ ਵਿਖੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਨਾਲ ਮੁਲਾਕਾਤ ਕੀਤੀ ਇਸ ਦੌਰਾਨ ਉਨਾਂ ਨਾਲ ਪੰਥਕ ਵਿਚਾਰਾ ਵਿਚਾਰਾਂ ਕੀਤੀਆਂ ਤੇ ਹਰ ਇੱਕ ਨੇ ਆਪਣੇ ਮਨ ਦੀ ਗੱਲ ਉਹਨਾਂ ਨਾਲ ਸਾਂਝੀ ਕੀਤੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਵੀ ਆਪਣੇ ਵਿਚਾਰ ਸਭ ਦੇ ਨਾਲ ਸਾਂਝੇ ਕੀਤੇ ਉਥੇ ਹੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਆਖਿਆ ਕਿ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਚਲਣਾ ਚਾਹੀਦਾ ਤੇ ਇੱਕ ਦੂਜੇ ਦੀ ਮਦਦ ਵੀ ਕਰਨੀ ਚਾਹੀਦੀ ਹੈ ਉਹਨਾਂ ਕਿਹਾ ਜਿਹੜਾ ਸਿੱਖ ਅਮੀਰ ਹੈ ਜਾਂ ਫਿਰ ਤਗੜਾ ਹੈ ਉਹ ਦੂਸਰੇ ਗਰੀਬ ਜਾ ਲੋੜਮੰਦ ਸਿੱਖ ਭਰਾ ਦੀ ਮਦਦ ਲਈ ਅੱਗੇ ਆਵੇ
ਗੱਲਬਾਤ ਕਰਦੇ ਜਥੇਦਾਰ ਗੜਗੱਜ ਹੜਾਂ ਵਿੱਚ ਬਹੁਤ ਸਾਰੇ ਲੋਕਾਂ ਦਾ ਨੁਕਸਾਨ ਹੋਇਆ ਸਾਡੇ ਪੰਜਾਬੀ ਇੱਕ ਦੂਜੇ ਦੀ ਸੇਵਾ ਕਰਦੇ ਵੀ ਨਜ਼ਰ ਆਏ ਜੋ ਕਿ ਬਹੁਤ ਕਾਬਿਲੇ ਤਾਰੀਫ ਹੈ ਜਲੰਧਰ ਦੀਆਂ ਸਿੱਖ ਜਥੇਬੰਦੀਆਂ ਦੇ ਵੱਲੋਂ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੂੰ ਜਲੰਧਰ ਦਾ ਸੱਦਾ ਵੀ ਦਿੱਤਾ ਗਿਆ ਜੋ ਕਿ ਉਹਨਾਂ ਨੇ ਹੁਣ ਖਿੜੇ ਮੱਥੇ ਪ੍ਰਵਾਨ ਵੀ ਕਰ ਲਿਆ ਇਸ ਦੌਰਾਨ ਉਹਨਾਂ ਨੇ ਆਖਿਆ ਕਿ ਉਹ ਜਲਦੀ ਜਲੰਧਰ ਆਉਣਗੇ ਤੇ ਨਾਲ ਹੀ ਖੁੱਲੇ ਮਨ ਦੇ ਨਾਲ ਡੂੰਘੇ ਵਿਚਾਰ ਮੂੜ ਤੋਂ ਸਾਂਝੇ ਕਰਨਗੇ
ਜਥੇਦਾਰ ਕੁਲਦੀਪ ਸਿੰਘ ਗੜਗੱਜ ਨਾਲ ਗੱਲਬਾਤ ਕਰਨ ਤੋਂ ਬਾਅਦ ਜਲੰਧਰ ਦੀਆਂ ਸਾਰੇ ਜਥੇਬੰਦੀਆਂ ਵੱਲੋਂ ਸ੍ਰੀ ਸਾਹਿਬ ਤੇ ਸਰੋਪਾ ਦੇ ਕੇ ਵੱਖ ਵੱਖ ਜਥੇਬੰਦੀਆਂ ਨੇ ਉਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ
ਇਸ ਦੇ ਨਾਲ ਹੀ ਸਿੱਖ ਤਾਲਮੇਲ ਕਮੇਟੀ ਸਮੇਤ ਵੱਖ ਵੱਖ ਜਥੇਬੰਦੀਆਂ ਦੇ ਵੱਲੋਂ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੂੰ ਇੱਕ ਮੰਗ ਪੱਤਰ ਦਿੱਤਾ ਜਿਸ ਵਿੱਚ ਉਹਨਾਂ ਕਿਹਾ ਕਿ ਜੋ ਦਰਬਾਰ ਸਾਹਿਬ ਦਾ ਲਾਈਵ ਪ੍ਰਸਾਰਨ ਆਕਾਸ਼ਵਾਣੀ ਤੋਂ ਲਗਾਤਾਰ ਆਉਂਦਾ ਸੀ ਉਹ ਪਿਛਲੇ ਕੁਝ ਦਿਨਾਂ ਤੋਂ ਬੰਦ ਹੋ ਗਿਆ। ਇਸ ਕਰਕੇ ਇਸ ਵੱਲ ਧਿਆਨ ਦਿੰਦੇ ਹੋਏ ਆਕਾਸ਼ਵਾਣੀ ਵਾਲਿਆਂ ਨਾਲ ਗੱਲਬਾਤ ਕਰਕੇ ਮੁੜ ਤੋਂ ਸ਼ੁਰੂ ਕੀਤਾ ਜਾਵੇ। ਇਸ ਦੌਰਾਨ ਸਿੱਖ ਜਥੇਬੰਦੀਆਂ ਨੇ ਮੰਗ ਕੀਤੀ ਕਿ ਪ੍ਰਕਾਸ਼ ਪੁਰਬ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਗੁਰਪੁਰਬ ਨੂੰ ਲੈ ਕੇ ਤਾਰੀਕ ਫਾਈਨਲ ਕੀਤੀ ਜਾਵੇ ਜੋ ਸ਼ਹੀਦੀ ਦਿਹਾੜਿਆਂ ਵਿੱਚ ਨਾ ਹੋਵੇ ਸਗੋਂ ਉਹ ਤਰੀਕ ਗੁਰੂ ਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਤੇ ਰੱਖੀ ਜਾਵੇ ਉਨ੍ਹਾ ਨੇ ਸਾਰਿਆਂ ਨੂੰ ਭਰੋਸਾ ਦਿੱਤਾ ਕਿ ਬਹੁਤ ਜਲਦੀ ਸਰੋਮਣੀ ਪ੍ਰਬੰਕ ਕਮੇਟੀ ਨਾਲ ਗੱਲਬਾਤ ਕਰਕੇ ਜਲਦੀ ਸੰਗਤਾਂ ਨੂੰ ਸੂਚਿਤ ਕਰ ਦਿੱਤਾ ਜਾਵੇਗਾ ਉਨ੍ਹਾ ਨੇ ਸਾਰੀਆਂ ਸਿੰਘ ਸਭਾਵਾਂ ਤੇ ਜਥੇਬੰਦੀਆਂ ਦਾ ਦਿਲੋ ਧੰਨਵਾਦ ਕੀਤਾ ਉਸ ਤੋ ਬਾਅਦ ਸਾਰਿਆਂ ਨੇ ਅਕਾਲਤਖਤ ਸਾਹਿਬ ਜਾਕੇ ਕੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ
ਇਸ ਦੌਰਾਨ ਸਰਦਾਰ ਕੁਲਵੰਤ ਸਿੰਘ ਮੰਨਣ ਸਕਤਰ ਸਰੋਮਣੀ ਪ੍ਰਭਾਂਕ ਕਮੇਟੀ ਪ੍ਰਧਾਨ ਗੁਰਦੁਆਰਾ ਗੁਰੂ ਤੇਗ ਬਹਾਦੁਰ ਨਗਰ jt ਜਗਜੀਤ ਸਿੰਘ ਗਾਬਾ ਜੀ ਪ੍ਰਧਾਨ ਗੁਰਦੁਆਰਾ ਛੇਵੀ ਪਾਤਸ਼ਾਹੀ ਬਸਤੀ ਸ਼ੇਖ ਸਰਦਾਰ ਗੁਰਕਿਰਪਾਲ ਸਿੰਘ ਜੀ ਸੈਕਰਟਰੀ ਇੰਦਰਪਾਲ ਸਿੰਘ ਕਮਲਜੀਤ ਸਿੰਘ ਸੈਕਰਟਰੀ ਜੀਟੀਪੀ ਨਗਰ ਗੁਰਿੰਦਰ ਸਿੰਘ ਅਵਤਾਰ ਨਗਰ ਗੁਰਦੁਆਰਾ ਕਮਿਊਨਿਟੀ ਸਿੱਖ ਨੈਸ਼ਨਲ ਸੇਵਕ ਸਭਾ ਕੁਲਵਿੰਦਰ ਸਿੰਘ ਹਰਮਿੰਦਰ ਸਿੰਘ ਚੱਡਾ ਭਾਈ ਪਰਮਜੀਤ ਸਿੰਘ ਸਭਾ ਮਾਡਲ ਟਾਊਨ ਅਮਨਪ੍ਰੀਤ ਸਿੰਘ ਰਿੰਕੂ ਗੁਰਦੁਆਰਾ ਚਰਨ ਕਵਲ ਬਸਤੀ ਸ਼ੇਖ ਕੁਲਜੀਤ ਸਿੰਘ ਚਾਵਲਾ ਗੁਰਦੁਆਰਾ ਆਸਾ ਪੂਰਨ ਵਿਜੇ ਕੁਮਾਰ ਮੀਤਾ ਦੀਪ ਸਿੰਘ ਸੁਖਮਿੰਦਰ ਸਿੰਘ ਰਾਜਪਾਲ ਪ੍ਰਧਾਨ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਬਸਤੀ ਦਾਨਿਸ਼ਮੰਦਾਂ ਪ੍ਵਾਡਾ ਬਾਜ਼ਾਰ ਹਰਮਨਪ੍ਰੀਤ ਸਿੰਘ ਬਸਤੀ ਦਾਨਸ਼ਮੰਦਾ ਸੁਰਿੰਦਰ ਸਿੰਘ ਜਸਬੀਰ ਸਿੰਘ ਰਾਮਾ ਮੰਡੀ ਅਮਨਦੀਪ ਸਿੰਘ ਬਾਜਵਾ ਚਰਨਜੀਤ ਸਿੰਘ ਮੱਕੜ ਗੁਰਜੀਤ ਸਿੰਘ ਪੋਪਲੀ ਹਰਪਾਲ ਸਿੰਘ ਇੰਦਰਪਾਲ ਸਿੰਘ ਅਰੋੜਾ ਹਰਬੰਸ ਸਿੰਘ ਪਰਮਜੀਤ ਸਿੰਘ ਨੈਨਾ ਐਸ ਜੋਗਿੰਦਰ ਸਿੰਘ ਗੁਰਪ੍ਰੀਤ ਸਿੰਘ ਸੋਨੂ ਹਰਜੋਤ ਸਿੰਘ ਲੱਕੀ ਸਤਪਾਲ ਸਿੰਘ ਗੁਰਦੁਆਰਾ ਕ੍ਰਿਸ਼ਨਾ ਨਗਰ ਸਰਬਜੀਤ ਸਿੰਘ ਰਾਜਪਾਲ ਗੁਰਦੁਆਰਾ ਆਦਰਸ਼ ਨਗਰ ਗੁਰਚਰਨ ਸਿੰਘ ਮੱਕਰ ਗੁਰਦੁਆਰਾ ਰਾਮਾ ਮੰਡੀ ਕੁਲਵਿੰਦਰ ਸਿੰਘ ਚੀਮਾ ਤੇਜਿੰਦਰ ਸਿੰਘ ਪਰਦੇਸੀ ਹਰਪ੍ਰੀਤ ਸਿੰਘ ਨੀਟੂ ਜੀ ਸਿੱਖ ਤਾਲਮੇਟ ਕਮੇਟੀ ਬਿਟੂ ਗੁਰਦੀਪ ਸਿੰਘ ਹਰਜੋਤ ਸਿੰਘ ਲੱਕੀ ਸਿੱਖ ਤਾਲਮੇਲ ਕਮੇਟੀ ਬਲਵੰਤ ਸਿੰਘ ਪ੍ਰਸ਼ੋਤਮ ਸਿੰਘ ਗੁਰਜੀਤ ਸਿੰਘ ਪੋਪਲੀ ਹਰਬਜਨ ਸਿੰਘ ਅਵਤਾਰ ਸਿੰਘ ਅੰਮ੍ਰਿਤਪਾਲ ਸਿੰਘ ਗੁਰਦੀਪ ਸਿੰਘ ਕਾਲੀਆ ਕਲੋਨੀ ਭੁਪਿੰਦਰ ਸਿੰਘ ਪਲਵਿੰਦਰ ਸਿੰਘ ਕੁਲਵਿੰਦਰ ਸਿੰਘ ਚੀਮਾ ਰਣਜੀਤ ਸਿੰਘ ਰਾਣਾ ਸਤਪਾਲ ਸਿੰਘ ਸਿਦਕੀ ਗੁਰਪ੍ਰੀਤ ਸਿੰਘ ਸੋਨੂੰ ਨਿਰਵੈਰ ਸਿੰਘ ਸੱਜਣ ਕੁਲਜੀਤ ਸਿੰਘ ਚਾਵਲਾ ਹਰਪਾਲ ਸਿੰਘ ਮੌਕੇ ‘ਤੇ ਮੌਜੂਦ ਰਹੇ!