ਚਾਰ ਰੋਜ਼ਾ (ਦਿਨ/ਰਾਤ) ਜ਼ਿਲ੍ਹਾ ਪੱਧਰੀ ਭਾਰਤ ਸਕਾਊਟ ਐਂਡ ਗਾਈਡ ਕੈਂਪ ਵਿੱਚ ਸ.ਸੁੱਖੀ ਬਾਠ ਜੀ ਦੇ ਉਪਰਾਲੇ ‘ਨਵੀਆਂ ਕਲਮਾਂ ਨਵੀਂ ਉਡਾਣ’ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਬੱਚਿਆਂ ਨੂੰ ਲਿਖਣ ਲਈ ਪ੍ਰੇਰਿਆ ਗਿਆ। ਇਸ ਕੈਂਪ ਵਿੱਚ ਵੱਡੀ ਗਿਣਤੀ ਵਿੱਚ ਸਕੂਲਾਂ ਦੇ ਵਿਦਿਆਰਥੀ,ਅਧਿਆਪਕ ਅਤੇ ਮਾਪੇ ਹਾਜ਼ਰ ਸਨ। ਸਟੇਜ ਤੋਂ ਪ੍ਰੋਜੈਕਟ ਬਾਰੇ ਦੱਸਣ ਉਪਰੰਤ ਕੈਲੰਡਰ ਰਿਲੀਜ਼ ਕਰਦੇ ਹੋਏ ਸਕਾਊਟ ਐਂਡ ਗਾਈਡ ਦੇ ਜ਼ਿਲ੍ਹਾ ਇੰਚਾਰਜ, ਸਮਾਰਟ ਸਕੂਲ ਪ੍ਰੋਜੈਕਟ ਦੇ ਜਿਲ੍ਹਾ ਇੰਚਾਰਜ ਅਤੇ ਸਹਿ ਜ਼ਿਲ੍ਹਾ ਇੰਚਾਰਜ, ਉੱਘੇ ਸਾਹਿਤਕਾਰ, ਨਗਰ ਦੇ ਮਿਊਂਸਪਲ ਕੌਂਸਲਰ ਸਾਹਿਬਾਨ, ਬਠਿੰਡਾ-2 ਦੇ ਮੁੱਖ ਸੰਪਾਦਕ ਗੁਰਵਿੰਦਰ ਸਿੰਘ ਸਿੱਧੂ,ਟੀਮ ਮੈਂਬਰ ਜਤਿੰਦਰ ਸ਼ਰਮਾ, ਟ੍ਰੇਨਰ ਟੀਮ ਅਤੇ ਪਿਆਰੇ – ਪਿਆਰੇ ਬੱਚੇ।