ਜਲੰਧਰ (02.12.2024) : ਸਿਹਤ ਵਿਭਾਗ ਵੱਲੋਂ ਸਟੇਟ ਏਡਜ਼ ਕੰਟਰੋਲ ਸੋਸਾਇਟੀ ਦੇ ਅਦਾਰੇ ਦਿਸ਼ਾ (ਡਿਸਟ੍ਰਿਕਟ ਇਨਟੀਗ੍ਰੇਟਡ ਸਟਰੈਟੇਜੀ ਫਾਰ ਐਚ.ਆਈ.ਵੀ. ਐਂਡ ਏਡਜ਼ ) ਦੇ ਸਹਿਯੋਗ ਨਾਲ “ਵਿਸ਼ਵ ਏਡਜ਼ ਦਿਵਸ” ਸਬੰਧੀ ਸਿਵਲ ਸਰਜਨ ਡਾ. ਗੁਰਮੀਤ ਲਾਲ ਦੀ ਪ੍ਰਧਾਨਗੀ ਹੇਠ ਸੋਮਵਾਰ ਨੂੰ ਐਸ.ਬੀ.ਐਲ.ਐਸ. ਨਰਸਿੰਗ ਸਕੂਲ ਵਿਖੇ “ਅਧਿਕਾਰਾਂ ਦਾ ਰਸਤਾ ਚੁਣੋ : ਮੇਰੀ ਸਿਹਤ, ਮੇਰਾ ਅਧਿਕਾਰ” ਥੀਮ ਦੇ ਤਹਿਤ ਜਾਗਰੂਕਤਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ।ਇਸ ਦੌਰਾਨ ਸਿਵਲ ਸਰਜਨ ਵੱਲੋਂ ਏਡਜ਼ ਜਾਗਰੂਕਤਾ ਰੈਲੀ ਨੂੰ ਵੀ ਹਰੀ ਝੰਡੀ ਦੇ ਕੇ ਰਵਾਨਾ ਕੀਤਾ।
ਇਸ ਮੌਕੇ ਸਿਵਲ ਸਰਜਨ ਡਾ. ਗੁਰਮੀਤ ਲਾਲ ਨੇ ਕਿਹਾ ਕਿ ਐਚ. ਆਈ.ਵੀ/ ਏਡਜ਼ ਇੱਕ ਭਿਆਨਕ ਸਮੱਸਿਆ ਹੈ ਪਰ ਜਾਗਰੂਕ ਹੋਕੇ ਇਸ ਤੋਂ ਬਚਿਆ ਜਾ ਸਕਦਾ ਹੈ ਇਸ ਲਈ ਹਰ ਵਿਅਕਤੀ ਨੂੰ ਇਸ ਬਿਮਾਰੀ ਦੇ ਫੈਲਣ ਦੇ ਕਾਰਨਾਂ ਬਾਰੇ ਪਤਾ ਹੋਣਾ ਅਤੀ ਜਰੂਰੀ ਹੁੰਦਾ ਹੈ । ਉਹਨਾਂ ਦੱਸਿਆ ਕਿ ਐਚ.ਆਈ. ਵੀ./ਏਡਜ਼ ਪ੍ਰਭਾਵਿਤ ਖੂਨ ਇੱਕ ਤੰਦਰੁਸਤ ਮਨੁੱਖ ਦੇ ਖੂਨ ਵਿੱਚ ਕਿਸੇ ਵੀ ਤਰੀਕੇ ਨਾਲ ਰਲਣ ਨਾਲ ਇਹ ਬਿਮਾਰੀ ਫੈਲਦੀ ਹੈ , ਭਾਵੇਂ ਉਹ ਖੂਨ ਇੱਕ ਪ੍ਰਭਾਵਿਤ ਮਾਂ ਤੋਂ ਉਸਦੇ ਹੋਣ ਵਾਲੇ ਬੱਚੇ ਨੂੰ ਮਿਲਣ ਨਾਲ, ਬਿਨਾਂ ਟੈਸਟ ਕੀਤਾ ਖੂਨ ਚੜਾਉਣ ਨਾਲ, ਦੂਸ਼ਿਤ ਸੂਈਆਂ ਅਤੇ ਸਰਿੰਜਾਂ ਦੀ ਸਾਂਝੀ ਵਰਤੋਂ ਕਰਨ ਨਾਲ,ਅਣਸੁਰੱਖਿਆਤ ਰਿਲੇਸ਼ਨਸ਼ਿਪ ਨਾਲ ਰਲਿਆ ਹੋਵੇ। ਉਹਨਾਂ ਕਿਹਾ ਕਿ ਇਸ ਤੋਂ ਬਚਣ ਲਈ ਉਕਤ ਕਾਰਨਾ ਬਾਰੇ ਜਾਗਰੂਕ ਹੋਣ ਦੀ ਦੀ ਜਰੂਰਤ ਹੈ।ਉਹਨਾਂ ਇਹ ਵੀ ਦੱਸਿਆ ਕਿ ਐਚ ਆਈ ਵੀ /ਏਡਜ ਦੀ ਰੋਕਥਾਮ ਲਈ ਪੰਜਾਬ ਸਰਕਾਰ ਵੱਲੋਂ ਮੁਫ਼ਤ ਸਿਹਤ ਸਹੂਲਤਾਂ ਮੁਹਈਆ ਕਰਵਾਈਆਂ ਜਾ ਰਹੀਆਂ ਹਨ।
ਜਿਲ੍ਹਾ ਟੀ.ਬੀ. ਅਫਸਰ ਡਾ.ਰਿਤੂ ਦਾਦਰਾ ਨੇ ਕਿਹਾ ਕਿ ਇਸ ਸਾਲ ਦਾ ਮੁੱਖ ਵਿਸ਼ਾ ਹੈ, ਜੋ ਵਿਅਕਤੀਆਂ, ਸਮੂਹਾਂ ਵਿੱਚ ਐਚ ਆਈ ਵੀ ਦੀ ਰੋਕਥਾਮ, ਟੈਸਟਿੰਗ, ਇਲਾਜ ਅਤੇ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਕਰਨ ਲਈ ਉਤਸਾਹਿਤ ਕਰਦਾ ਹੈ।ਉਹਨਾਂ ਦੱਸਿਆ ਕਿ ਐਚਆਈਵੀ ਸਬੰਧੀ ਕੌਂਸਲੰਿਗ ਦੀਆਂ ਸੇਵਾਵਾਂ ਵਿੱਚ ਵੀ ਹੋਰ ਵਾਧਾ ਕੀਤਾ ਜਾ ਰਿਹਾ ਹੈ ਤਾਂ ਜੋ ਨੌਜਵਾਨ ਪੀੜੀ ਨੂੰ ਇਸ ਪ੍ਰਤੀ ਜਾਗਰੂਕ ਕੀਤਾ ਜਾ ਸਕੇ। ਇਸ ਦੌਰਾਨ ਏ.ਆਰ.ਟੀ.ਸੈਂਟਰ ਸਿਵਲ ਹਸਪਤਾਲ ਜਲੰਧਰ ਤੋਂ ਡਾ. ਸਵੈਜੀਤ ਸਿੰਘ ਅਤੇ ਕਲਨਿੀਕਲ ਸਰਵਿਸਜ਼ ਅਫਸਰ ਦੀਪਕ ਕੁਮਾਰ ਵੱਲੋਂ ਵੀ ਸੰਬੋਧਨ ਕੀਤਾ ਗਿਆ।
ਸੈਮੀਨਾਰ ਦੌਰਾਨ ਵਧੀਆ ਕਾਰਗੁਜ਼ਾਰੀ ਦੇ ਲਈ ਜਲੰਧਰ ਸ਼ਹਿਰ ਵਿੱਚ ਕੰਮ ਕਰ ਰਹੇ ਐਚ.ਆਈ.ਵੀ.,ਏਡਜ਼ ਅਦਾਰੇ, ਆਈੌ.ਸੀ.ਟੀ.ਸੀ., ਐਸ.ਟੀ.ਸੀ. ਕਲੀਨਿਕ, ਓ.ਐਸ.ਟੀ. ਸੈਂਟਰ, ਐਸ.ਐਸ.ਕੇ. ਸੈਂਟਰ, ਏ.ਆਰ.ਟੀ.ਸੈਂਟਰ ਅਤੇ ਏਡਜ਼ ਰੋਕਥਾਮ ਦੇ ਲਈ ਕੰਮ ਕਰ ਰਹੀ ਟੀ.ਆਈ. ਸਵੈ ਸੇਵੀ ਸੰਸਥਾ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਵੀ ਕੀਤਾ ਗਿਆ।ਇਸ ਮੌਕੇ ਜਿਲ੍ਹਾ ਟੀਕਾਕਰਨ ਅਫਸਰ ਡਾ. ਰਾਕੇਸ਼ ਚੌਪੜਾ, ਜਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਰਮਨ ਗੁਪਤਾ, ਜਿਲ੍ਹਾ ਐਮ.ਈ.ਆਈ.ਓ. ਗੁਰਦੀਪ ਸਿੰਘ, ਡਿਪਟੀ ਐਮ.ਈ.ਆਈ.ਓ. ਅਸੀਮ ਸ਼ਰਮਾ, ਸੀ.ਪੀ.ਓ. ਜੀਵਨਦੀਪ ਸਿੰਘ, ਨਰਸਿੰਗ ਸਕੂਲ ਦੇ ਫੈਕਲਟੀ ਮੈਂਬਰਜ਼, ਵਿਦਿਆਰਥਣਾਂ ਅਤੇ ਸਿਹਤ ਸਟਾਫ ਮੌਜੂਦ ਸਨ।
Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।