ਜਲੰਧਰ  :ਅੱਜ ਲੱਧੇਵਾਲੀ ਫਲਾਈਓਵਰ ਤੇ ਜੋ ਲਾਈਟਾਂ ਲਗਭਗ ਪਿਛਲੇ ਕਈ ਮਹੀਨਿਆਂ ਤੋਂ ਬੰਦ ਪਈਆਂ ਹਨ ਅਤੇ ਪ੍ਰਸ਼ਾਸ਼ਨ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ, ਉਸਨੂੰ ਜਗਾਉਣ ਲਈ ਆਲੇ ਦੁਆਲੇ ਮੁਹੱਲੇ ਅਤੇ ਕਲੋਨੀ ਦੇ ਲੋਕਾਂ ਨੇ ਅੱਜ ਮੇਅਰ ਸਾਹਿਬ ਨੂੰ ਜਗਾਉਣ ਲਈ ਮੋਮਬਤੀਆਂ ਜਗਾਈਆਂ ਗਈਆਂ । ਇਸ ਮੌਕੇ ਤੇ ਰਾਜਿੰਦਰ ਬੇਰੀ ਸਾਬਕਾ ਵਿਧਾਇਕ ਨੇ ਕਿਹਾ ਕਿ ਆਮ ਆਦਮੀ ਪਾਰਟੀ ਜੋ ਕਿ ਪਿਛਲੀ ਕਾਂਗਰਸ ਸਰਕਾਰ ਦੇ ਸਮੇਂ ਕਰਵਾਏ ਗਏ ਕੰਮਾਂ ਦੀ ਦੇਖ ਭਾਲ ਕਰਨ ਵਿੱਚ ਹੀ ਫ਼ੇਲ ਹੋ ਚੁੱਕੀ ਹੈ । ਲੱਧੇਵਾਲੀ ਫਲਾਈਓਵਰ ਦੀਆਂ ਲਾਈਟਾਂ ਜੋ ਕਿ ਪਿਛਲੇ ਲਗਭਗ 3 ਮਹੀਨਿਆਂ ਤੋ ਬੰਦ ਪਈਆਂ ਹਨ, ਕੋਈ ਇਨਾਂ ਦੀ ਸਾਰ ਲੈਣ ਵਾਲਾ ਨਹੀ ਹੈ । ਪ੍ਰਸ਼ਾਸ਼ਨ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ । ਲੋਕ ਇਨਾਂ ਕੋਲੋ ਨਵੇਂ ਕੰਮ ਦੀ ਤਾਂ ਕੀ ਉਮੀਦ ਕਰਨਗੇ ਇਨਾਂ ਕੋਲੋ ਕੀਤੇ ਹੋਏ ਕੰਮਾਂ ਨੂੰ ਹੀ ਨਹੀ ਸੰਭਾਲ ਹੋ ਰਿਹਾ । ਪਿਛਲੇ ਦਿਨੀ ਜੋ ਇਸ ਫਲਾਈਓਵਰ ਤੋ ਪੱਥਰ ਹਟਾਏ ਗਏ ਹਨ ਇਸ ਕੰਮ ਸੰਬੰਧੀ ਵੀ ਅੱਜ ਹਾਜ਼ਰ ਸਾਰੇ ਵਿਅਕਤੀਆਂ ਨੇ ਉਸ ਕੰਮ ਦੀ ਪੁਰਜ਼ੋਰ ਸ਼ਲਾਘਾ ਕੀਤੀ ਕਿ ਪੱਥਰ ਹਟਾਉਣ ਨਾਲ ਆਲੇ ਦੁਆਲੇ ਦੇ ਇਲਾਕੇ ਦੇ ਲੋਕਾਂ ਨੂੰ ਰਾਹਤ ਮਿਲੀ ਹੈ । ਰਜਿੰਦਰ ਬੇਰੀ ਨੇ ਕਿਹਾ ਕਿ ਜੇਕਰ ਮੌਜੂਦਾਂ ਸਰਕਾਰ ਨੇ ਜਲਦ ਇਹ ਤਾਰ ਵਾਲਾ ਅਤੇ ਲਾਈਟਾਂ ਵਾਲਾ ਮਸਲਾ ਹੱਲ ਨਾ ਕਰਵਾਇਆ ਤਾਂ ਇਸ ਕੰਮ ਸੰਬੰਧੀ ਵੱਡੇ ਪੱਧਰ ਤੇ ਰੋਸ਼ ਪ੍ਰਦਰਸ਼ਨ ਕੀਤਾ ਜਾਵੇਗਾ ।ਇਸ ਮੌਕੇ ਤੇ ਰਣਜੀਤ ਸਿੰਘ ਮਾਰਕੀਟ ਕਮੇਟੀ ਪ੍ਰਧਾਨ, ਕੁਲਵਿੰਦਰ ਕੁਮਾਰ, ਅਰਜਿੰਦਰ ਸਿੰਘ ਪ੍ਰਧਾਨ ਗੁਲਮਰਗ ਐਵੀਨਿਊ, ਗੁਰਮੀਤ ਚੰਦ ਦੁੱਗਲ ਕੋਟ ਰਾਮ ਦਾਸ, ਜਤਿੰਦਰ ਜੋਨੀ ਕੋਟ ਰਾਮ ਦਾਸ, ਹਰਪ੍ਰੀਤ ਹੈਪੀ ਪਟੇਲ ਨਗਰ , ਸੁਖਵਿੰਦਰ ਸੁੱਚੀ ਪਿੰਡ, ਤਿਲਕ ਰਾਜ ਪਿੰਡ ਚੋਹਕਾਂ , ਅਸ਼ਵਨੀ ਸ਼ਰਮਾ ਕਰੋਲ ਬਾਗ, ਕਿਸ਼ੋਰੀ ਲਾਲ , ਹੁਸਨ ਲਾਲ ਮੋਤੀ ਬਾਗ , ਰਾਜੂ ਪਹਿਲਵਾਨ ਬੇਅੰਤ ਨਗਰ , ਬੇਅੰਤ ਸਿੰਘ ਪਹਿਲਵਾਨ ਓਲਡ ਬੇਅੰਤ ਨਗਰ , ਹਰੀ ਦਾਸ ਕੋਟ ਰਾਮ ਦਾਸ, ਰਵਿੰਦਰ ਲਾਡੀ ਕਰੋਲ ਬਾਗ, ਰਜਿੰਦਰ ਸਹਿਗਲ, ਰਾਜੇਸ਼ ਜਿੰਦਲ, ਹਰਜੋਧ ਸਿੰਘ ਜੋਧਾ, ਮੌਜੂਦ ਸਨ