
ਜਲੰਧਰ 20 ਫਰਵਰੀ (ਰਾਜ ਕੁਮਾਰ ਅਰੋੜਾ) ਨਗਰ ਨਿਵਾਸੀ ਨੂੰ ਵਿਸ਼ੇਸ਼ ਤੌਰ ਤੇ ਵੋਟਰ ਕਾਰਡ ਅਤੇ ਅਧਾਰ ਕਾਰਡਾਂ ਸਬੰਧੀ ਆਉਣ ਵਾਲੀਆਂ ਮੁੱਖ ਮੁਸ਼ਕਲਾਂ ਦੇ ਸਮਾਧਾਨ ਲਈ ਸਮੂਹ ਗ੍ਰਾਮ ਪੰਚਾਇਤ ਵਲੋਂ ਸ਼ਿਵਸੈਨਾ ਸਟਾਰ ਫੋਰਸ, ਡਾਂ. ਬੀ.ਆਰ. ਅੰਬੇਡਕਰ ਨੌਜਵਾਨ ਸਭਾ, ਸਾਬਕਾ ਸਰਪੰਚ ਤਰਸੇਮ ਲਾਲ ਪਵਾਰ, ਸਾਬਕਾ ਸਰਪੰਚ ਕਰਨੈਲ ਸਿੰਘ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਵਿਸ਼ੇਸ਼ ਕੈਪ ਲਗਾਇਆ ਗਿਆ।
ਇਸ ਸਬੰਧੀ ਸ਼ਿਵਸੈਨਾ ਸਟਾਰ ਫੋਰਸ ਦੇ ਪੰਜਾਬ ਚੇਅਰਮੈਨ ਰਾਜ ਕੁਮਾਰ ਅਰੋੜਾ ਨੇ ਦੱਸਿਆ ਕਿ ਪਿੰਡ ਦੇ ਲੋਕਾਂ ਨੂੰ ਵਿਸ਼ੇਸ਼ ਤੌਰ ਤੇ ਅਧਾਰ ਕਾਰਡ ਅਤੇ ਵੋਟਰ ਕਾਰਡਾਂ ਸਬੰਧੀ ਆਉਣ ਵਾਲਿਆਂ ਮੁੱਖ ਮੁਸ਼ਕਲਾਂ ਨੂੰ ਦੇਖਦੇ ਹੋਏ ਹੀ ਇਹ ਵਿਸ਼ੇਸ਼ ਕੈਪ ਲਗਾਇਆ ਗਿਆ। ਜਿੱਥੇ 150 ਤੋਂ ਵੱਧ ਪਿੰਡ ਜੈਤੇਵਾਲੀ ਦੇ ਵਾਸੀਆਂ ਨੇ ਆਪਣੀਆਂ ਤਰੁੱਟੀਆਂ ਦਾ ਹੱਲ ਕਰਵਾਇਆ।
ਇਸ ਮੌਕੇ ਸਰਪੰਚ ਸਮਿੱਤਰੀ ਦੇਵੀ ਨੇ ਦੱਸਿਆ ਕਿ ਚੌਣਾਂ ਸਮੇਂ ਜੋ ਵਾਅਦੇ ਅਸੀਂ ਕੀਤੇ ਸੀ ਉਸ ਅਨੁਸਾਰ ਹੀ ਜਿੱਥੇ ਪਿੰਡ ਦੇ ਵਿਕਾਸ ਕੰਮ ਸੁਰੂ ਕੀਤੇ ਹਨ, ਉੱਥੇ ਨਾਲ ਹੀ ਮੁਸ਼ਕਲਾਂ ਦੇ ਸਮਾਧਾਨ ਪਾਰਟੀਬਾਜੀ ਤੇ ਆਪਸੀ ਭੇਦਭਾਵ ਤੋਂ ਉੱਪਰ ਉੱਠਕੇ ਕੀਤੇ ਜਾ ਰਹੇ ਹਨ।
ਇਸ ਮੌਕੇ ਪੰਚ ਰੇਸ਼ਮ ਲਾਲ ਮੈਹਿਮੀ ਨੇ ਵਿਸ਼ੇਸ਼ ਤੌਰ ਤੇ ਸਿਰਕਤ ਕਰਨ ਵਾਲੇ ਹੋਰਨਾਂ ਦੇ ਨਾਲ-ਨਾਲ ਪੰਚ ਅਮਿਤ ਪਵਾਰ, ਪੰਚ ਮੀਨਾ ਕੁਮਾਰੀ, ਪੰਚ ਊਸ਼ਾ ਰਾਣੀ, ਪੰਚ ਵਿਨੋਦ ਕੁਮਾਰ, ਪੰਚ ਜਸਵਿੰਦਰ ਸਿੰਘ, ਪੰਚ ਅਮਨਦੀਪ ਕੋਰ, ਪੰਚ ਸੁਖਵਿੰਦਰ ਕੁਮਾਰ, ਬੰਤ ਚੰਦੜ, ਰਾਮ ਰਤਨ ਮੈਹਿਮੀ, ਐਨ.ਆਰ.ਆਈ. ਜੀਤ ਰਾਮ, ਮੰਗਤ ਰਾਮ, ਜੋਗਿੰਦਰ ਪਾਲ, ਸਾਬਕਾ ਪੰਚ ਬੂਟਾ ਰਾਮ, ਸਾਬਕਾ ਪੰਚ ਅਸ਼ੇਕ ਕੁਮਾਰ, ਸਾਬਕਾ ਪੰਚ ਅਮਰਜੀਤ ਚੰਦੜ, ਹੁਸਨ ਲਾਲ ਹਲਵਾਈ, ਜੌਨੀ ਬਾਊਸਰ, ਮਨੀ ਕੁਮਾਰ ਅਰੋੜਾ, ਸੁਰਿੰਦਰ ਸਿੰਘ ਜਿੰਦੂ ਆਦਿ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਿਆਂ ਕਿਹਾ ਕਿ ਇਸ ਵਿਸ਼ੇਸ਼ ਕੈਪ ਦੀ ਸ਼ੁਰੂਆਤ ਗੁਰਦਵਾਰਾ ਸ਼ੀ੍ਗੁਰੂ ਰਵਿਦਾਸ ਜੀ ਮਹਾਰਾਜ ਦੇ ਮੁੱਖ ਗ੍ਰੰਥੀ ਭਾਈ ਮੰਗਤ ਰਾਮ ਜੀ ਮੈਹਿਮੀ ਨੇ ਅਰਦਾਸ ਕਰਕੇ ਕੀਤੀ।
ਇਸ ਮੌਕੇ ਜਠੇਰੇ ਪਵਾਰ ਦੇ ਸੇਵਾਦਾਰ ਰਾਜ ਕੁਮਾਰ ਨੇ ਚਾਹ-ਬਿਸਕੁਟਾ ਦਾ ਲੰਗਰ ਵਰਤਾ ਕੇ ਸੇਵਾ ਕੀਤੀ।