ਜਲੰਧਰ 4 ਫਰਵਰੀ (ਰਾਜ ਕੁਮਾਰ ਅਰੋੜਾ) ਸਮੂਹ ਗ੍ਰਾਮ ਪੰਚਾਇਤ ਜੈਤੇਵਾਲੀ ਵੱਲੋਂ ਅੱਖਾਂ ਦੀਆਂ ਬਿਮਾਰੀਆਂ ਲਈ ਵਿਸ਼ੇਸ਼ ਤੌਰ ਤੇ ਸ਼ਿਵਸੈਨਾ ਸਟਾਰ ਫੋਰਸ ਅਤੇ ਨੈਸ਼ਨਲ ਆਈ ਕੇਅਰ ਹਸਪਤਾਲ ਦੇ ਸਹਿਯੋਗ ਨਾਲ ਮੁਫਤ ਕੈਂਪ ਲਗਵਾਇਆ ਗਿਆ।
ਇਸ ਮੋਕੇ ਨਗਰ ਨਿਵਾਸੀਆਂ ਦੀ ਭਲਾਈ ਲਈ ਲਗਵਾਏ ਗਏ ਅੱਖਾਂ ਦੇ ਇਸ ਮੁਫ਼ਤ ਕੈਂਪ ਦੀ ਪੁਰਜ਼ੋਰ ਸ਼ਬਦਾਂ ਵਿੱਚ ਸ਼ਲਾਘਾ ਕਰਦੇ ਹੋਏ ਸ਼ਿਵਸੈਨਾ ਸਟਾਰ ਫੋਰਸ ਦੇ ਪੰਜਾਬ ਚੇਅਰਮੈਨ ਰਾਜ ਕੁਮਾਰ ਅਰੋੜਾ ਨੇ ਕਿਹਾ ਕਿ ਅੱਖਾਂ ਗਈਆਂ ਸਮਝੋਂ ਜਹਾਨ ਗਿਆ। ਇਸ ਨੂੰ ਦੇਖਦੇ -ਸਮਝਦੇ ਹੋਏ ਹੀ ਜੋ ਉਪਰਾਲਾ ਸਮੂਹ ਗ੍ਰਾਮ ਪੰਚਾਇਤ ਵਲੋਂ ਕੀਤਾ ਗਿਆ ਹੈ ਉਸ ਦੇ ਲਈ ਸਾਬਕਾ ਸਰਪੰਚ ਤਰਸੇਮ ਲਾਲ ਪਵਾਰ, ਸਰਪੰਚ ਸਮਿੱਤਰੀ ਦੇਵੀ, ਪੰਚ ਮੀਨਾ ਕੁਮਾਰੀ,ਪੰਚ ਊਸ਼ਾ ਰਾਣੀ, ਪੰਚ ਵਿਨੋਦ ਕੁਮਾਰ, ਪੰਚ ਅਮਿਤ ਪਵਾਰ, ਪੰਚ ਰੇਸ਼ਮ ਲਾਲ, ਪੰਚ ਸੁਖਵਿੰਦਰ ਕੁਮਾਰ, ਪੰਚ ਅਮਨਦੀਪ ਕੌਰ,ਤਾਨ ਪੰਚ ਜਸਵਿੰਦਰ ਸਿੰਘ ਅਤੇ ਉਨ੍ਹਾਂ ਦੇ ਵਿਸ਼ੇਸ਼ ਸਹਿਯੋਗੀ ਸਾਬਕਾ ਸਰਪੰਚ ਕਰਨੈਲ ਸਿੰਘ, ਬਾਬਾ ਜੀਵਨ ਦਾਸ ਸਪੋਰਟਸ ਕਲੱਬ ਦੇ ਪ੍ਰਧਾਨ ਮਨਜੀਤ ਸਿੰਘ ਔਜਲਾ, ਚੇਅਰਮੈਨ ਗੁਰਨਾਮ ਸਿੰਘ ਔਜਲਾ, ਤਰਲੋਚਨ ਸਿੰਘ ਔਜਲਾ, ਹੁਸਨ ਲਾਲ ਹਲਵਾਈ, ਸਾਬਕਾ ਪੰਚ ਅਸ਼ੋਕ ਕੁਮਾਰ, ਉੱਘੇ ਕਾਂਗਰਸੀ ਆਗੂ ਬਲਵੀਰ ਚੰਦ ਮੈਹਿੰਮੀ, ਸਾਬਕਾ ਪੰਚ ਬੂਟਾ ਰਾਮ, ਡਾ. ਬੀ.ਆਰ. ਅੰਬੇਡਕਰ ਨੌਜਵਾਨ ਸਭਾ ਦੇ ਪ੍ਰਧਾਨ ਬੰਤ ਚੰਦੜ, ਸਕੱਤਰ ਰਾਮ ਰਤਨ, ਸ਼ਿਵਸੈਨਾ ਸਟਾਰ ਫੋਰਸ ਦੇ ਪੰਜਾਬ ਯੁਵਾ ਪ੍ਰਧਾਨ ਮਨੀ ਕੁਮਾਰ ਅਰੋੜਾ, ਨੌਜਵਾਨ ਆਗੂ ਗੌਰਵ ਕੁਮਾਰ ਅਰੋੜਾ ਆਦਿ ਵਧਾਈ ਦੇ ਪਾਤਰ ਹਨ । ਉਨ੍ਹਾਂ ਕਿਹਾ ਕਿ ਉਮੀਦ ਹੈ ਕਿ ਇਹ ਅੱਗੇ ਵੀ ਸਮੁੱਚੇ ਨਗਰ ਦੀ ਸੇਵਾ-ਭਲਾਈ ਲਈ ਅਜਿਹੇ ਉਪਰਾਲੇ ਕਰਦੇ ਰਹਿਣਗੇ।
ਇਸ ਮੋਕੇ ਪੰਚ ਅਮਿਤ ਪਵਾਰ ਨੇ ਕਿਹਾ ਕਿ ਅੱਗੇ ਤੋਂ ਵੀ ਜਿੱਥੇ ਪਿੰਡ ਵਾਸੀਆਂ ਦੀਆਂ ਮੁੱਖ ਮੁਸ਼ਕਲਾ ਦਾ ਧਿਆਨ ਰੱਖਿਆ ਜਾਵੇਗਾ ਉੱਥੇ ਸਾਡੀ ਸਮੂਹ ਗ੍ਰਾਮ ਪੰਚਾਇਤ ਵਲੋਂ ਹੀ ਸਰਪੰਚ ਸਮਿੱਤਰੀ ਦੇਵੀ ਦੀ ਅਗਵਾਈ ਹੇਠ ਵਿਕਾਸ ਕੰਮਾਂ ਨੂੰ ਵੀ ਆਪਸੀ ਭਾਈਚਾਰੇ ਅਤੇ ਪਾਰਟੀਬਾਜੀ ਤੋਂ ਉੱਪਰ ਉੱਠ ਕੇ ਕਰਵਾਇਆ ਜਾਵੇਗਾ।

ਫੋਟੋ ਰਾਜ ਕੁਮਾਰ ਅਰੋੜਾ ਦੀਆਂ ਅੱਖਾਂ ਦਾ ਚੈੱਕਅੱਪ ਕਰਦੇ ਹੋਏ ਡਾਕਟਰ ਸਾਹਿਬ ਤੇ ਉਨ੍ਹਾਂ ਨਾਲ ਸਮੂਹ ਗ੍ਰਾਮ ਪੰਚਾਇਤ ਅਤੇ ਸਹਿਯੋਗੀ ਦਿਖਾਈ ਦੇ ਰਹੇ ਹਨ-(ਮਹੇਸ)

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।