ਜੰਮੂ ਦੀ ਸੰਗਤ ਵਲੋਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਨੂੰ ਅਗਨ ਭੇਟ ਕਰਨ ਵਾਲੇ ਦੇ ਘਰ ਨੂੰ ਬੁਲਡੋਜ਼ਰ ਨਾਲ ਢਹਿ ਢੇਰੀ ਕਰਨ ਦਾ ਸਿੱਖ ਤਾਲਮੇਲ ਕਮੇਟੀ ਵੱਲੋਂ ਸਵਾਗਤ ਜੰਮੂ ਸਾਂਬਾ ਦੇ ਕੋਲਪੁਰ ਪਿੰਡ ਵਿੱਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਨੂੰ ਤੇਲ ਪਾ ਕੇ ਅਗਣ ਭੇਟ ਕਰਨ ਵਾਲੇ ਦੋਸ਼ੀ ਮਨਜੀਤ ਸਿੰਘ ਦੀ ਗਿਰਫਤਾਰੀ ਹੋ ਚੁੱਕੀ ਹੈ। ਉਸ ਤੋਂ ਬਾਅਦ ਸਮੁੱਚੀ ਸੰਗਤ ਵੱਲੋਂ ਦੁਸ਼ਟ ਦੇ ਘਰ ਨੂੰ ਬੁਲਡੋਜਰ ਨਾਲ ਢਹਿ ਢੇਰੀ ਕਰਨ ਦਾ ਸਿੱਖ ਤਾਲਮੇਲ ਕਮੇਟੀ ਜੋਰਦਾਰ ਸਵਾਗਤ ਕੀਤਾ ਹੈ। ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪਰਦੇਸੀ ਹਰਪਾਲ ਸਿੰਘ ਚੱਡਾ ਹਰਪ੍ਰੀਤ ਸਿੰਘ ਨੀਟੂ ਸਤਪਾਲ ਸਿੰਘ ਸਿਦਕੀ ਅਤੇ ਹਰਜੋਤ ਸਿੰਘ ਲੱਕੀ ਨੇ ਇਕ ਸਾਂਝੇ ਬਿਆਨ ਵਿੱਚ ਕਿਹਾ ਹੈ ਕਿ ਇਸ ਦੁਸ਼ਟ ਨੇ ਸਰੂਪਾਂ ਨੂੰ ਅਗਨ ਭੇਟ ਤੋਂ ਪਹਿਲਾਂ ਪ੍ਰਬੰਧਕਾਂ ਨੂੰ ਧਮਕੀ ਵੀ ਦਿੱਤੀ ਸੀ ਅਜਿਹੇ ਪਾਪੀ ਨੂੰ ਸਰੇਆਮ ਚੌਰਾਹੇ ਵਿਚ ਫਾਂਸੀ ਤੇ ਲਟਕਾ ਦੇਣਾ ਚਾਹੀਦਾ ਤਾਂ ਕਿ ਕੋਈ ਦੋਸ਼ੀ ਅਜਿਹੀ ਹਰਕਤ ਕਰਨ ਦਾ ਸੋਚ ਵੀ ਨਾ ਸਕੇ ਦੋਸ਼ੀ ਦੇ ਘਰ ਦਾ ਮਲੀਆਮੇਟ ਕਰਕੇ ਸੰਗਤ ਨੇ ਜਿੱਥੇ ਆਪਣੇ ਗੁੱਸੇ ਦਾ ਪ੍ਰਗਟਾਵਾ ਕੀਤਾਹੈ ਉੱਥੇ ਇਹੋ ਜਿਹੇ ਕੁਕਰਮ ਕਰਨ ਵਾਲਿਆਂ ਨੂੰ ਇਕ ਸਬਕ ਵੀ ਦਿਤਾ ਹੈ ਜੰਮੂ ਦੀ ਸੰਗਤ ਧੰਨਤਾ ਜੋਗ ਹੈ ਦੋਸ਼ੀ ਕਿਸੇ ਤਰ੍ਹਾਂ ਦੇ ਤਰਸ ਹੱਕਦਾਰ ਨਹੀਂ ਹੈ ਅਸੀਂ ਜੰਮੂ ਦੀ ਸੰਗਤ ਨਾਲ ਚਟਾਣ ਵਾਂਗ ਖੜੇ ਆਂ ਅਸੀਂ ਉਥੋਂ ਦੀ ਸਰਕਾਰ ਨੂੰ ਕਹਿਣਾ ਚਾਹੁੰਦੇ ਹਾਂ ਕਿ ਮਕਾਨ ਢਾਉਣ ਵਾਲੀ ਸੰਗਤ ਦੇ ਕੋਈ ਕਾਰਵਾਈ ਕਰਨ ਦੀ ਗਲਤੀ ਨਾ ਕਰ ਬੈਠਣ ਸਿੱਖ ਸੰਗਤਾਂ ਲਈ ਗੁਰੂ ਗ੍ਰੰਥ ਸਾਹਿਬ ਤੋਂ ਉੱਪਰ ਕੁਛ ਵੀ ਨਹੀਂ ਹੈ ਜੇ ਡਰੱਗ ਵੇਚਣ ਵਾਲਿਆਂ ਦੇ ਘਰਾਂ ਨੂੰ ਬੁਲਡੋਜ਼ਰ ਨਾਲ ਢਾਹਿਆ ਜਾ ਸਕਦਾ ਹਨ ਤਾ ਗੁਰੂ ਗ੍ਰੰਥ ਸਾਹਿਬ ਸਾਡੇ ਗੁਰੂ ਸਾਹਿਬਾਨ ਹਨ ਅਸੀਂ ਸ੍ਰੀ ਅਕਾਲ ਸਾਹਿਬ ਜੀ ਦੇ ਜਥੇਦਾਰ ਜਥੇਦਾਰ ਕੁਲਦੀਪ ਸਿੰਘ ਗੜਗੱਜ ਜੀ ਦੁਆਰਾ ਲਏ ਦ੍ਰਿੜਤਾ ਵਾਲੇ ਸਟੈਂਡ ਦੀ ਵੀ ਸ਼ਲਾਂਘਾ ਕਰਦੇ ਹਾ ਓਹਨਾ ਵਲੋ ਪ੍ਰਸ਼ਾਸਨ ਨੂੰ ਸੰਗਤ ਤੇ ਕਿਸੇ ਤਰ੍ਹਾਂ ਦੀ ਕਾਰਵਾਈ ਨਾ ਕਰਨ ਦੀ ਚਿਤਾਵਨੀ ਦਿੱਤੀ ਹੈ ਅਸੀਂ ਵੱਖ-ਵੱਖ ਸਿੱਖ ਜਥੇਬੰਦੀਆਂ ਜਿਨਾਂ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਿੱਲੀ ਕਮੇਟੀ ਹਰਿਆਣਾ ਕਮੇਟੀ ਅਤੇ ਵੱਖ ਵੱਖ ਅਕਾਲੀ ਦਲਾਂ ਨੂੰ ਦੇ ਆਗੂਆਂ ਨੂੰ ਬੇਨਤੀ ਕਰਦੇ ਹਾਂ ਕਿ ਉਹ ਜੰਮੂ ਦੀ ਸੰਗਤ ਦਾ ਡੱਟ ਕੇ ਸਾਥ ਦੇਣ ਜੰਮੂ ਦੀ ਸੰਗਤ ਸਮੁੱਚੀ ਸਿੱਖ ਸੰਗਤਾਂ ਦੇ ਜਜ਼ਬਾਤਾਂ ਦੀ ਤਰਜਮਾਨੀ ਕੀਤੀ ਹੈ ਸਾਨੂੰ ਸਾਰਿਆਂ ਨੂੰਪੁਰੀ ਦ੍ਰਿੜਤਾ ਨਾਲ ਜਮੂੰ ਦੀ ਸਿੱਖ ਸੰਗਤ ਦਾ ਸਾਥ ਦੇਣਾ ਚਾਹੀਦਾ ਹੈ ਇਸ ਮੌਕੇ ਤੇ ਤਜਿੰਦਰ ਸਿੰਘ ਸੰਤ ਨਗਰ ਪਰਬਜੋਤ ਸਿੰਘ ਖਾਲਸਾ ਨਰੇੰਦਰ ਸਿੰਘ ਰਾਜ ਨਗਰ ਰਣਜੀਤ ਸਿੰਘ ਨੋਨੀ ਅਤੇ ਜਸਪਾਲ ਸਿੰਘ ਹੈਪੀ ਹਾਜਰ ਸਨ

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।