ਫਗਵਾੜਾ 21 ਅਪ੍ਰੈਲ (ਸ਼ਿਵ ਕੋੜਾ) ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਅੱਜ ਫਗਵਾੜਾ ਸਬ ਡਵੀਜਨ ਦੀਆਂ ਵੱਖ ਵੱਖ ਮੰਡੀਆਂ ਦਾ ਦੌਰਾ ਕਰਦਿਆਂ ਕਣਕ ਦੀ ਖਰੀਦ ਦੇ ਚੱਲ ਰਹੇ ਕੰਮ ਦਾ ਜਾਇਜਾ ਲਿਆ। ਇਸ ਦੌਰਾਨ ਜਗਤਪੁਰ ਜੱਟਾਂਰਾਣੀਪੁਰ ਤੇ ਰਾਵਲਪਿੰਡੀ ਦੀਆਂ ਮੰਡੀਆਂ ਦੇ ਆੜ੍ਹਤੀਆਂ ਨੇ ਵਿਧਾਇਕ ਧਾਲੀਵਾਲ ਨੂੰ ਦੱਸਿਆ ਕਿ ਲਿਫਟਿੰਗ ਦੀ ਰਫਤਾਰ ਬਹੁਤ ਘੱਟ ਹੈ ਜਿਸ ਕਰਕੇ ਮੰਡੀ ਵਿਚ ਕਣਕ ਦੇ ਅੰਬਾਰ ਲੱਗੇ ਹੋਏ ਹਨ ਅਤੇ ਨਵੀਂ  ਰਹੀ ਕਣਕ ਨੂੰ ਢੇਰੀ ਕਰਨ ਵਿਚ ਮੁਸ਼ਕਲ ਹੋ ਰਹੀ ਹੈ। ਮੰਡੀਆਂ ਵਿਚ ਕਣਕ ਵੇਚਣ ਲਈ ਆਏ ਜਿਮੀਂਦਾਰਾਂ ਨੇ ਕਿਹਾ ਕਿ ਇਸ ਵਾਰ ਫਸਲ ਦਾ ਝਾੜ ਬਹੁਤ ਘੱਟ ਹੋਣ ਕਰਕੇ ਉਹਨਾਂ ਦਾ ਕਾਫੀ ਨੁਕਸਾਨ ਹੋਇਆ ਹੈ। ਵਿਧਾਇਕ ਧਾਲੀਵਾਲ ਨੇ ਉਹਨਾਂ ਦੀ ਸਮੱਸਿਆ ਨਾਲ ਸਹਿਮਤ ਹੁੰਦਿਆਂ ਸੂਬਾ ਸਰਕਾਰ ਤੋਂ ਮੰਗ ਕੀਤੀ ਕਿ ਝਾੜ ਘੱਟ ਹੋਣ ਕਰਕੇ ਕਿਸਾਨਾਂ ਦੇ ਹੋਏ ਨੁਕਸਾਨ ਦੀ ਪੂਰਤੀ ਲਈ ਬਣਦੇ ਮੁਆਵਜੇ ਦਾ ਐਲਾਨ ਕੀਤਾ ਜਾਵੇ। ਵਿਧਾਇਕ ਧਾਲੀਵਾਲ ਦੇ ਨਾਲ ਮੌਜੂਦ ਮਾਰਕਿਟ ਕਮੇਟੀ ਫਗਵਾੜਾ ਦੇ ਚੇਅਰਮੈਨ ਨਰੇਸ਼ ਭਾਰਦਵਾਜ ਨੇ ਦੱਸਿਆ ਕਿ ਜਗਤਪੁਰ ਜੱਟਾਂ ਮੰਡੀ ਵਿਚ ਹੁਣ ਤੱਕ 15965 ਕਵਿੰਟਲ ਕਣਕ ਦੀ ਖਰੀਦ ਹੋਈ ਹੈ ਜਦਕਿ ਲਿਫਟਿੰਗ ਸਿਰਫ 6600 ਕਵਿੰਟਲ ਦੀ ਹੋ ਸਕੀ ਹੈ। ਰਾਣੀਪੁਰ ਮੰਡੀ ਵਿਚ ਵੀ ਸੱਤ ਹਜਾਰ ਕਵਿੰਟਲ ਕਣਕ ਦੀ ਲਿਫਟਿੰਗ ਹੋਈ ਹੈ ਜਦਕਿ 19977 ਕਵਿੰਟਲ ਕਣਕ ਖਰੀਦੀ ਗਈ ਹੈ। ਇਸੇ ਤਰ੍ਹਾਂ ਰਾਵਲਪਿੰਡੀ ਮੰਡੀ ਵਿਚ 18857 ਕਵਿੰਟਲ ਕਣਕ ਖਰੀਦੇ ਜਾਣ ਦੇ ਬਾਵਜੂਦ ਸਿਰਫ 6675 ਕਵਿੰਟਲ ਕਣਕ ਦੀ ਲਿਫਟਿੰਗ ਹੋਈ ਹੈ। ਵਿਧਾਇਕ ਧਾਲੀਵਾਲ ਨੇ ਸਰਕਾਰ ਤੋਂ ਮੰਗ ਕੀਤੀ ਕਿ ਖਰੀਦ ਏਜੰਸੀਆਂ ਰਾਹੀਂ ਕਣਕ ਦੀ ਲਿਫਟਿੰਗ ਦਾ ਕੰਮ ਜੰਗੀ ਪੱਧਰ ਤੇ ਕਰਵਾਇਆ ਜਾਵੇ ਤਾਂ ਜੋ ਮੰਡੀਆਂ ਵਿੱਚ  ਰਹੀ ਕਣਕ ਨੂੰ ਢੇਰੀ ਕਰਨ ‘ ਹੋ ਰਹੀ ਪਰੇਸ਼ਾਨੀ ਦੂਰ ਹੋ ਸਕੇ। ਇਸ ਮੌਕੇ ਬਲਾਕ ਸੰਮਤੀ ਫਗਵਾੜਾ ਦੇ ਚੇਅਰਮੈਨ ਗੁਰਦਿਆਲ ਸਿੰਘ ਭੁੱਲਾਰਾਈਜਗਤਪੁਰ ਜੱਟਾਂ ਮੰਡੀ ਦੇ ਸੁਪਰਵਾਈਜਰ ਦਲਜਿੰਦਰ ਸਿੰਘਇੰਸਪੈਕਟਰ ਸ਼ਿਵਜੀਤ ਸਿੰਘਰਾਣੀਪੁਰ ਮੰਡੀ ਦੇ ਸੁਪਰਵਾਈਜਰ ਭੁਪਿੰਦਰ ਸਿੰਘਇੰਸਪੈਕਟਰ ਕਸ਼ਮੀਰ ਸਿੰਘਰਾਵਲਪਿੰਡੀ ਮੰਡੀ ਸੁਪਰਵਾਈਜਰ ਪਰਮ ਪ੍ਰਕਾਸ਼ਰਮਨਦੀਪ ਤੋਂ ਇਲਾਵਾ ਜਸਵੰਤ ਸਿੰਘ ਲੰਬੜਸਤੀਸ਼ ਕੁਮਾਰ ਸਰਪੰਚਬੋਬੀ ਠੱਕਰਕੀਰਵੀ ਸਰਪੰਚ ਰਾਵਲਪਿੰਡੀਮੰਗਲਜੀਤਸੁਰਿੰਦਰ ਸਿੰਘਵਿੱਕੀ ਵਾਲੀਆਰਿੰਕੂ ਵਾਲੀਆਪੰਮਾ ਪਹਿਲਵਾਨਤਰਲੋਚਨ ਸਿੰਘਜਸਵੰਤ ਸਿੰਘ ਨੀਟਾਰਾਜੂ ਭਗਤਪੁਰਾਵਿਸ਼ੰਭਰ ਰਾਣੀਪੁਰਰਾਮ ਮੂਰਤੀ ਭਾਣੋਕੀਪ੍ਰਕਾਸ਼ ਰਾਮਸਨੀ ਉੱਚਾ ਪਿੰਡਸੁਰਜੀਤ ਲਾਲ ਪੰਚਰੱਤੂ ਜਗਤਪੁਰ ਜੱਟਾਂਗਭਰੂ ਖੁਰਮਪੁਰਜੋਨੀ ਪਲਾਹੀਚੰਦੀ ਰਾਮ ਰਾਣੀਪੁਰਮੋਹਨ ਸਿੰਘਬਲਵੰਤ ਗਿੱਲਸਰਤੇਜ ਸਿੰਘਮਨਜੀਤ ਸਿੰਘ ਬਰਨਅਵਤਾਰ ਸਿੰਘਮਲਕੀਤ ਸਿੰਘਰਜਿੰਦਰ ਸਰਪੰਚਸੁਭਾਸ਼ ਕੋਆਰਡੀਨੇਟਰ ਐਸ.ਸੀਸੈਲ ਕਪੂਰਥਲਾਸੰਦੀਪ ਪੰਚਚੁੰਨੀ ਲਾਲ ਪੰਚਬਲਬੀਰ ਕੁਮਾਰ ਤੇ ਰੂਪ ਲਾਲ ਢੱਡੇ ਆਦਿ ਹਾਜਰ ਸਨ

ਤਸਵੀਰ 

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।