
ਸਥਾਨਕ ਟ੍ਰਿਨਿਟੀ ਕਾਲਜ ਜਲੰਧਰ ਵਿਖੇ ਸੈਸ਼ਨ 2025-26 ਲਈ ਅਕਾਦਮਿਕ ਕੋਰ ਕਮੇਟੀ ਅਤੇ ਆਈਕਿਊਏਸੀ ਦੇ ਯਤਨਾਂ ਦੀ ਸਦਕਾ ਨਵੇਂ ਆਏ ਗ੍ਰੈਜੂਏਸ਼ਨ ਅਤੇ ਪੋਸਟ ਗ੍ਰੈਜੂਏਸ਼ਨ ਵਿਦਿਆਰਥੀਆਂ ਲਈ ਕਰਵਾਏ ਗਏ ਦੋ ਦਿਨਾਂ ਵਿਦਿਆਰਥੀ ਇੰਡਕਸ਼ਨ ਪ੍ਰੋਗਰਾਮ – ਆਗਾਜ਼ 2025 ਸਫਲਤਾਪੂਰਵਕ ਸੰਪੰਨ ਹੋ ਗਿਆ। ਟ੍ਰਿਨਿਟੀ ਕਾਲਜ ਦੀ ਇਹ ਰੀਤ ਹੈ ਕਿ ਕਾਲਜ ਵਿਚ ਦਾਖਲਾ ਲੈ ਰਹੇ ਨਵੇਂ ਵਿਦਿਆਰਥੀਆਂ ਨੂੰ ਕਾਲਜ ਦੀ ਕਾਰਗੁਜ਼ਾਰੀ ਅਤੇ ਮਾਹੌਲ ਬਾਰੇ ਜਾਣਕਾਰੀ ਦੇਣ ਲਈ ਹਰ ਸਾਲ ਇੰਡਕਸ਼ਨ ਪ੍ਰੋਗਰਾਮ ਉਲੀਕਿਆ ਜਾਂਦਾ ਹੈ। ਪ੍ਰੋਗਰਾਮ ਵਿਚ ਟ੍ਰਿਨਿਟੀ ਗਰੁੱਪ ਆਫ਼ ਇੰਸਟੀਚਿਊਟਸ ਦੇ ਡਾਇਰੈਕਟਰ ਰੈਵ. ਫਾਦਰ ਪੀਟਰ ਕਾਵੁਮਪੁਰਮ ਵਿਸ਼ੇਸ਼ ਤੌਰ ਤੇ ਪਹੁੰਚੇ। ਪ੍ਰੋਗਰਾਮ ਦੀ ਸ਼ੁਰੂਆਤ ਭਗਤੀ ਸੰਗੀਤ ਨਾਲ ਹੋਈ। ਇਸ ਉਪਰੰਤ ਟ੍ਰਿਨਿਟੀ ਕਾਲਜ ਦੇ ਪ੍ਰਿੰਸੀਪਲ ਡਾ. ਅਜੈ ਪਰਾਸ਼ਰ ਨੇ ਆਪਣੇ ਭਾਸ਼ਣ ਰਾਹੀਂ ਸਾਰਿਆ ਦਾ ਇਸ ਪ੍ਰੋਗਰਾਮ ਵਿਚ ਪਹੁੰਚਣ ਲਈ ਸਵਾਗਤ ਕੀਤਾ। ਰੈਵ. ਫਾਦਰ ਪੀਟਰ ਕਾਵੁਮਪੁਰਮ ਜੀ ਨੇ ਇਸ ਪ੍ਰੋਗਰਾਮ ਨੂੰ ਉਲੀਕਣ ਲਈ ਵਧਾਈ ਦਿੰਦੇ ਹੋਏ ਆਪਣੇ ਵਿਦਿਆਰਥੀਆਂ ਨੂੰ ਜ਼ਿੰਦਗੀ ਵਿਚ ਸਰਵਪੱਖੀ ਵਿਕਾਸ ਕਰਨ ਪ੍ਰਤੀ ਪ੍ਰੇਰਿਤ ਕੀਤਾ। ਪ੍ਰੋਗਰਾਮ ਵਿੱਚ ਕਾਲਜ ਦੀ ਸਾਬਕਾ ਵਿਦਿਆਰਥਣ ਟੈਂਸੀ ਚੋਪੜਾ ਦੁਆਰਾ ਵੀ ਸ਼ਿਰਕਤ ਕੀਤੀ ਗਈ ਅਤੇ ਉਨਾਂ ਨੇ ਇੱਕ ਇੰਟਰਐਕਟਿਵ ਸੈਸ਼ਨ ਰਾਹੀਂ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ। ਇਸ ਦੋ ਦਿਨਾਂ ਇੰਡਕਸ਼ਨ ਪ੍ਰੋਗਰਾਮ ਵਿਚ ਵਿਦਿਆਰਥੀਆਂ ਲਈ ਆਈਸ ਬ੍ਰੇਕਿੰਗ ਸੈਸ਼ਨ, ਕਾਲਜ ਦੇ ਵਿਜ਼ਨ, ਮਿਸ਼ਨ, ਗੋਲ ਸੈਟਿੰਗ, ਕਲਾਤਮਕ ਦ੍ਰਿਸ਼ਟੀ, ਸ਼ਖ਼ਸੀਅਤ ਦੇ ਸਰਵਪੱਖੀ ਵਿਕਾਸ ਬਾਰੇ ਡਾ. ਨੀਤੂ ਖੰਨਾ, ਸਹਾਇਕ ਪ੍ਰੋਫੈਸਰ ਨਿਧੀ ਸ਼ਰਮਾਂ, ਸਹਾਇਕ ਪ੍ਰੋਫੈਸਰ ਜੈਸੀ ਜੂਲੀਅਨ, ਲੈਫਟੀਨੇਟ ਨਵੋਦਿਤਾ, ਡਾ. ਰੇਖਾ, ਡਾ. ਇੰਦਰਪ੍ਰੀਤ ਕੌਰ, ਸਹਾਇਕ ਪ੍ਰੋਫੈਸਰ ਸਿੰਪੀ, ਸਹਾਇਕ ਪ੍ਰੋਫੈਸਰ ਅੰਜੂ , ਸਹਾਇਕ ਪ੍ਰੋਫੈਸਰ ਕਰਨਵੀਰ, ਸਹਾਇਕ ਪ੍ਰੋਫੈਸਰ ਨੰਦਿਤਾ, ਸਹਾਇਕ ਪ੍ਰੋਫੈਸਰ ਜਸਵਿੰਦਰ , ਸਹਾਇਕ ਪ੍ਰੋਫੈਸਰ ਜਸਕਰਨ, ਸਹਾਇਕ ਪ੍ਰੋਫੈਸਰ ਤਾਨੀਆ ਨੇ ਵੱਖ ਵੱਖ ਸੈਸ਼ਨਾਂ ਰਾਹੀਂ ਜਾਣਕਾਰੀ ਦਿੱਤੀ। ਇਸ ਤੋਂ ਇਲਾਵਾਂ ਵਿਦਿਆਰੀਆਂ ਦੇ ਵਿਕਾਸ ਅਤੇ ਭਲਾਈ ਲਈ ਬਣਾਏ ਗਏ ਵੱਖ ਵੱਖ ਕਲੱਬਾਂ ਅਤੇ ਸੈੱਲਾਂ ਦੇ ਕੋਆਰਡੀਨੇਟਰਾਂ ਵਲੋਂ ਜਾਣਕਾਰੀ ਦਿੱਤੀ ਗਈ। ਅੰਤ ਵਿਚ ਬੀਏ ਦੇ ਵਿਦਿਆਰਥੀ ਨਿਤੀਸ਼ ਨੇ ਸਾਰਿਆ ਦਾ ਇਸ ਪ੍ਰੋਗਰਾਮ ਵਿਚ ਪਹੁੰਚਣ ਲਈ ਧੰਨਵਾਦ ਕੀਤਾ। ਇਸ ਪ੍ਰੋਗਰਾਮ ਵਿਚ ਟ੍ਰਿਨਿਟੀ ਗਰੁੱਪ ਆਫ਼ ਇੰਸਟੀਚਿਊਟਸ ਦੇ ਡਾਇਰੈਕਟਰ ਰੈਵ. ਫਾਦਰ ਪੀਟਰ ਕਾਵੁਮਪੁਰਮ, ਟ੍ਰਿਨਿਟੀ ਕਾਲਜ ਦੇ ਸਹਾਇਕ ਡਾਇਰੈਕਟਰ ਰੈਵ. ਫਾਦਰ ਐਂਥਨੀ ਜੋਸਫ, ਟ੍ਰਿਨਿਟੀ ਕਾਲਜ ਦੇ ਪ੍ਰਿੰਸੀਪਲ ਡਾ. ਅਜੈ ਪਰਾਸ਼ਰ, ਰੈਵ. ਸਿਸਟਰ ਰੀਟਾ, ਪ੍ਰੋਗਰਾਮ ਕੋਆਰਡੀਨੇਟਰ ਡਾ. ਨੀਤੂ ਖੰਨਾ, ਸਮੂਹ ਅਧਿਆਪਕ ਸਾਹਿਬਾਨ ਅਤੇ ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ।