
ਪੰਜਾਬ ਤਕਨੀਕੀ ਸਿੱਖਿਆ ਵਿਭਾਗ ਦੇ ਡਾਇਰੈਕਟਰ ਸ਼੍ਰੀ ਮੁਨੀਸ਼ ਕੁਮਾਰ ਆਈ.ਏ.ਐਸ ਵਲੋਂ ਨੈਸ਼ਨਲ ਐਵਾਰਡ ਮਿਲਣ ਤੇ ਮੇਹਰਚੰਦ ਪੋਲੀਟੈਕਟਿਕ ਕਾਲਜ ਜਲੰਧਰ ਦੇ ਪ੍ਰਿੰਸੀਪਲ ਡਾ. ਜਗਰੂਪ ਸਿੰਘ , ਉਹਨਾਂ ਦੇ ਸਟਾਫ ਅਤੇ ਵਿਦਿਆਰਥੀਆਂ ਦੀ ਸ਼ਲਾਘਾ ਕੀਤੀ ਗਈ। ਉਹਨਾਂ ਕਿਹਾ ਕਿ ਇਹ ਤਕਨੀਕੀ ਸਿੱਖਿਆ ਵਿਭਾਗ ਅਤੇ ਪੰਜਾਬ ਲਈ ਵੀ ਮਾਣ ਵਾਲੀ ਗੱਲ ਹੈ। ਉਹਨਾਂ ਨੇ ਪ੍ਰਿੰਸੀਪਲ ਡਾ. ਜਗਰੂਪ ਸਿੰਘ ਤੋਂ ਐਵਾਰਡ ਮਿਲਣ ਦੀ ਸਮੁੱਚੀ ਪ੍ਰਕਿਰਿਆ ਦੀ ਜਾਣਕਾਰੀ ਲਈ ਅਤੇ ਉਹਨਾਂ ਮਾਪਦੰਡਾ ਦੀ ਵੀ ਚਰਚਾ ਕੀਤੀ, ਜਿਹਨਾਂ ਨੂੰ ਕੇਂਦਰ ਬਿੰਦੂ ਮੰਨਕੇ ਨਿੱਟਰ ਵਲੋਂ ਇਸ ਵੱਕਾਰੀ ਐਵਾਰਡ ਲਈ ਕਿਸੇ ਬਹੁਤਕਨੀਕੀ ਕਾਲਜ ਦੀ ਚੋਣ ਕੀਤੀ ਜਾਂਦੀ ਹੈ। ਡਾ. ਜਗਰੂਪ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਕਾਲਜ ਨੂੰ ਪਹਿਲਾ ਵੀ ਪੰਜ ਵਾਰ ਉੱਤਰ ਭਾਰਤ ਦੇ ਸਰਵਉਤਮ ਕਾਲਜ ਵਲੋਂ ਨਿੱਟਰ ਚਲੋਂ ਚੋਣ ਕੀਤੀ ਸੀ ਤੇ ਇਸ ਵਾਰ ਨੈਸ਼ਨਲ ਐਵਾਰਡ ਪਹਿਲੀ ਵਾਰ ਮਿਲਿਆ ਹੈ ਤੇ ਇਸ ਲਈ ਦੋ ਪ੍ਰੋਗਾਮਾਂ ਵਿੱਚ ਐਨ.ਬੀ.ਏ ਐਕਰੀਡੀਟੇਸ਼ਨ ਦੀ ਮਾਨਤਾ ਮਿਲਣੀ ਵੀ ਇੱਕ ਬਹੁਤ ਵੱਡਾ ਕਾਰਣ ਮੰਨਿਆ ਹੈ।ਪ੍ਰਿੰਸੀਪਲ ਡਾ. ਜਗਰੂਪ ਸਿੰਘ ਦੀ ਬੇਨਤੀ ਤੇ ਡਾਇਰੈਕਟਰ ਸਾਹਿਬ ਨੇ ਇਹ ਵੀ ਯਕੀਨ ਦੁਆਇਆ ਕਿ ਉਹ ਜਲਦ ਹੀ ਮੇਹਰਚੰਦ ਪੋਲੀਟੈਕਟਿਕ ਦਾ ਦੌਰਾ ਕਰਨਗੇ। ਉਹਨਾਂ ਦੇ ਨਾਲ ਇਸ ਸੰਖੇਪ ਮੀਟਿੰਗ ਵਿੱਚ ਅਡੀਸ਼ਨਲ ਡਾਇਰੈਕਟਰ ਸ਼੍ਰੀ ਰਵਿੰਦਰ ਹੁੰਦਲ ਵੀ ਹਾਜਿਰ ਸਨ।