ਮੇਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ ਨੇ 70 ਸਾਲ ਪੂਰੇ ਹੋਣ ਦੀ ਖੁਸ਼ੀ ਵਿੱਚ ਨਵੰਬਰ
ਮਹੀਨੇ ਵਿੱਚ ਵਿਸ਼ਾਲ ‘ਪਲੈਟੀਨਮ ਜੁਬਲੀ ਸਮਾਗਮ’ ਮਨਾਉਣ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ
ਹਨ, ਜਿਸ ਵਿੱਚ 1000 ਤੋਂ ਵੱਧ ਅਲੂਮਨੀ ਮੈਂਬਰ ਸ਼ਿਰਕਤ ਕਰਨਗੇ | ਡੀ.ਏ.ਵੀ. ਮੈਨੇਜਮੈਂਟ ਕਮੇਟੀ
ਦੇ ਪ੍ਰਧਾਨ ਪਦਮ ਸ੍ਰੀ ਡਾ: ਪੂਨਮ ਸੂਰੀ ਜੀ ਨੇ ਡੀ.ਏ.ਵੀ. ਦਫਤਰ ਦਿੱਲੀ ਵਿਖੇ ਮੇਹਰ ਚੰਦ
ਪੌਲੀਟੈਕਨਿਕ ਦੇ ਵਿਦਿਆਰਥੀਆਂ ਵੱਲੋਂ ਤਿਆਰ 'ਪਲੈਟੀਨਮ ਜੁਬਲੀ ਲੋਗੋ' ਰਿਲੀਜ਼ ਕੀਤਾ ਅਤੇ
ਕਾਲਜ ਨੂੰ ਵਧਾਈ ਦਿੱਤੀ | ਉਹਨਾਂ ਕਿਹਾ ਕਿ ਉਹ ਕਾਲਜ ਦੇ 60 ਸਾਲ ਪੂਰੇ ਹੋਣ ਤੇ ਡਾਇਮੰਡ
ਜੁਬਲੀ ਸਮਾਗਮ ਵਿੱਚ ਵੀ ਆਏ ਸੀ ਤੇ ਹੁਣ ਪਲੈਟੀਨਮ ਜੁਬਲੀ ਸਮਾਗਮ ਵਿੱਚ ਵੀ ਸ਼ਿਰਕਤ ਕਰਨਗੇ
| ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਇਸ ਮੌਕੇ ਉਹਨਾਂ ਨੂੰ ਕਾਲਜ ਦੀਆਂ ਗਤੀਵਿਧੀਆਂ ਅਤੇ ਹੋਰ
ਪ੍ਰਾਪਤੀਆਂ ਦੀ ਜਾਣਕਾਰੀ ਦਿੱਤੀ | ਡਾ. ਪੂਨਮ ਸੂਰੀ ਨੇ ਇਸ ਦੇ ਨਾਲ ਹੀ ਕਾਲਜ ਦਾ ਨਵਾਂ
ਪ੍ਰੋਸਪੈਕਟਸ ਵੀ ਰਿਲੀਜ਼ ਕੀਤਾ | ਇਸ ਮੌਕੇ ਉਪ ਪ੍ਰਧਾਨ ਜਸਟਿਸ ਪ੍ਰੀਤਮਪਾਲ, ਉਪ ਪ੍ਰਧਾਨ ਡਾ:
ਐਸ.ਕੇ. ਸਪੋਰੀ, ਜਨਰਲ ਸੈਕਟਰੀ ਸ੍ਰੀ ਅਜੇ ਸੂਰੀ , ਸਕੱਤਰ ਸ੍ਰੀ ਰਮੇਸ਼ ਲੀਖਾ, ਸਕੱਤਰ ਸ੍ਰੀ ਅਜੇ
ਗੋਸਵਾਮੀ, ਡਾਇਰੈਕਟਰ ਉੱਚ ਸਿਖਿਆ ਸ੍ਰੀ ਸ਼ਿਵ ਰਮਨ ਗੌੜ (ਰਿਟਾਇਰਡ ਆਈ.ਏ.ਐਸ) ਤੇ
ਡੇਵੀਏਟ ਪ੍ਰਿੰਸੀਪਲ ਡਾ: ਸੰਜੀਵ ਨਵਲ ਅਤੇ ਕਾਲਜ ਦੇ ਸਟਾਫ ਵਿੱਚੋਂ ਡਾ. ਸੰਜੇ ਬਾਂਸਲ , ਸ੍ਰੀ ਕਸ਼ਮੀਰ
ਕੁਮਾਰ, ਸ੍ਰੀ ਪ੍ਰਦੀਪ ਕੁਮਾਰ ਅਤੇ ਸ੍ਰੀ ਸੁਸ਼ੀਲ ਕੁਮਾਰ ਸ਼ਾਮਿਲ ਸਨ |