ਭਾਈ ਗੁਰਦਾਸ ਗਰੁੱਪ ਆਫ਼ ਇੰਸਟੀਚਿਊਸਨਜ ਸੰਗਰੂਰ ਵਿਖੇ ਹੋਈ 5ਵੀਂ ਅੰਤਰਰਾਸ਼ਟਰੀ ਕਾਨਫਰੰਸ ਹੋਈ| ਇਹ ਕਾਨਫਰੰਸ ਐਗਰੀ ਮੀਟ ਫਾਊਂਡੇਸ਼ਨ ਇੰਡੀਆ ਅਤੇ ਆਈਸੀਏਆਰ ਨਵੀਂ ਦਿੱਲੀ ਦੇ ਸਹਿਯੋਗ ਨਾਲ ਕਰਵਾਈ ਗਈ। ਕਾਨਫਰੰਸ ਵਿੱਚ ਵੱਖ-ਵੱਖ ਵਿਗਿਆਨੀਆਂ ਨੇ ਹਿੱਸਾ ਲਿਆ। ਡਾ. ਬੂਟਾ ਸਿੰਘ ਰੋਮਾਣਾ (ਡਾਇਰੈਕਟਰ ਅਕਾਲ ਸੀਡ ਫਾਰਮ ਗੁਰਸਾਗਰ ਮਸਤੂਆਣਾ ਸਾਹਿਬ) ਜੀ ਨੂੰ ਕਿਸਾਨੀ ਪ੍ਰਤੀ ਖੇਤੀਬਾੜੀ ਵਿੱਚ ਪਾਏ ਯੋਗਦਾਨ ਅਤੇ ਬਾਗਬਾਨੀ ਦੇ ਖੇਤਰ ਵਿੱਚ ਪਾਏ ਯੋਗਦਾਨ ਕਾਰਨ ਲਾਈਫ ਟਾਈਮ ਅਚੀਵਮੈਂਟ ਨਾਲ ਸਨਮਾਨਿਤ ਕੀਤਾ ਗਿਆ। ਡਾ. ਅਨਿਲ ਦਿਕਸਿਤ (ਜੁਆਇਟ ਡਾਇਰੈਕਟਰ- ਅਟਾਰੀ) ਜੀ ਨੇ ਵੀ ਅਵਾਰਡ ਮਿਲਣ ਤੇ ਸ਼ਲਾਘਾ ਕਰਦਿਆਂ ਵਧਾਈ ਦਿੱਤੀ। ਇਸ ਅੰਤਰਰਾਸ਼ਟਰੀ ਕਾਨਫਰੰਸ ਵਿੱਚ ਪ੍ਰੋ. ਜਸਪ੍ਰੀਤ ਸਿੰਘ ਦੁੱਗਾਂ (ਪ੍ਰੋ. ਅਕਾਲ ਡਿਗਰੀ ਕਾਲਜ ਮਸਤੂਆਣਾ ਸਾਹਿਬ) ਜੀ ਨੂੰ ਬਾਗਬਾਨੀ ਦੇ ਖੇਤਰ ਵਿੱਚ ਪਾਏ ਯੋਗਦਾਨ ਤੇ ਨੌਜਵਾਨ ਬਾਗਬਾਨੀ ਪੁਰਸਕਾਰ ਨਾਲ ਕੀਤਾ ਗਿਆ ਸਨਮਾਨਿਤ ਕੀਤਾ ਗਿਆ| ਇਹ ਅਵਾਰਡ, ਪੁਰਸਕਾਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਾਈਸ ਚਾਂਸਲਰ ਡਾ. ਸਤਵੀਰ ਸਿੰਘ ਗੋਸਲ ਵੱਲੋ ਭਾਈ ਗੁਰਦਾਸ ਕਾਲਜ ਵਿੱਚ ਐਗਰੀ ਮੀਟ ਫਾਊਂਡੇਸ਼ਨ ਇੰਡੀਆ ਅਤੇ ਆਈਸੀਏਆਰ ਨਵੀਂ ਦਿੱਲੀ ਦੇ ਸਹਿਯੋਗ ਨਾਲ ਕਰਵਾਈ ਅੰਤਰਰਾਸ਼ਟਰੀ ਕਾਨਫਰੰਸ ਤੇ ਦਿੱਤੇ ਗਏ| ਸ੍ਰ. ਜਸਵੰਤ ਸਿੰਘ ਖਹਿਰਾ (ਸਕੱਤਰ, ਅਕਾਲ ਕਾਲਜ ਕੌਂਸਲ) ਅਤੇ ਪ੍ਰਿੰਸੀਪਲ ਡਾ. ਅਮਨਦੀਪ ਕੌਰ (ਡਿਗਰੀ ਕਾਲਜ) ਜੀ ਵੱਲੋਂ ਇਸ ਅਵਾਰਡ ਮਿਲਣ ਤੇ ਡਾ. ਬੂਟਾ ਸਿੰਘ ਰੋਮਾਣਾ ਜੀ ਅਤੇ ਪ੍ਰੋ. ਜਸਪ੍ਰੀਤ ਸਿੰਘ ਨੂੰ ਵਧਾਈ ਦਿੱਤੀ| ਇਸ ਸਮੇਂ ਮੈਡਮ ਬਲਜਿੰਦਰ ਕੌਰ ਜਵੰਧਾ, ਸੈਕਟਰੀ, ਡਾ. ਤਨੂਜਾ ਸ੍ਰੀਵਾਸਤਵਾ, ਡਾਇਰੈਕਟਰ ਕੈਂਪਸ ਭਾਈ ਗੁਰਦਾਸ ਕਾਲਜ, ਡਾ. ਅੰਕੂਰ ਸ਼ਰਮਾ (ਐਗਰੀ ਮੀਟ ਫਾਊਂਡੇਸ਼ਨ ਇੰਡੀਆ), ਪ੍ਰੋ. ਗੁਰਪ੍ਰੀਤ ਸਿੰਘ (ਹੈੱਡ ਖੇਤੀਬਾੜੀ ਵਿਭਾਗ), ਪ੍ਰੋ. ਲਵਜੀਤ ਸਿੰਘ, ਪ੍ਰੋ. ਮਨਜੋਤ ਕੌਰ, ਪ੍ਰੋ. ਗੁਰਦੀਪ ਸਿੰਘ ਆਦਿ ਹਾਜਿਰ ਸਨ।

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।