
ਚੰਡੀਗੜ੍ਹ ()13/08/2025
ਪੰਜਾਬ ਅਤੇ ਦੇਸ਼ ਦੇ ਪ੍ਰਸਿੱਧ ਸਪਾਈਨ ਸਰਜਨ ਡਾ. ਰਾਜ ਬਹਾਦੁਰ, ਜਿਨ੍ਹਾਂ ਨੇ ਸੈਂਕੜਿਆਂ ਲੋਕਾਂ ਨੂੰ ਦੁਬਾਰਾ ਆਪਣੇ ਪੈਰਾਂ ‘ਤੇ ਖੜ੍ਹਾ ਕੀਤਾ, ਨੂੰ ਭਾਰਤ ਸਰਕਾਰ ਵੱਲੋਂ AIIMS ਰਿਸ਼ਿਕੇਸ਼ ਦਾ ਪ੍ਰਧਾਨ ਨਿਯੁਕਤ ਕਰਨਾ ਪੰਜਾਬ ਵਾਸੀਆਂ ਲਈ ਮਾਣ ਦੀ ਗੱਲ ਹੈ।ਇਹਨਾ ਗੱਲਾ ਦਾ ਪ੍ਰਗਟਾਵਾ ਪੰਜਾਬ ਭਾਜਪਾ ਦੇ ਜਨਰਲ ਸਕੱਤਰ ਪਰਮਿੰਦਰ ਸਿੰਘ ਬਰਾੜ ਨੇ ਕੀਤਾ।
ਉਹਨਾ ਕਿਹਾ ਕਿ
ਜੁਲਾਈ 2022 ਵਿੱਚ, ਪੰਜਾਬ ਸਰਕਾਰ ਦੇ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਵੱਲੋਂ ਹੰਕਾਰ ਵਿੱਚ, ਹਸਪਤਾਲ ਇੰਸਪੈਕਸ਼ਨ ਦੌਰਾਨ, ਡਾ. ਰਾਜ ਬਹਾਦੁਰ ਦੀ ਮੀਡੀਆ ਸਾਹਮਣੇ ਬੇਇਜ਼ਤੀ ਕੀਤੀ ਗਈ ਸੀ। ਗੰਦੇ ਬੈੱਡ ਸਰਕਾਰ ਦੇ ਪ੍ਰਬੰਧਨ ਦੀ ਨਾਕਾਮੀ ਦਾ ਸਬੂਤ ਸਨ, ਪਰ ਹੰਕਾਰੀ ਮੰਤਰੀ ਨੇ ਇਸ ਦਾ ਦੋਸ਼ ਉਸ ਵਿਅਕਤੀ ‘ਤੇ ਮੜ੍ਹਿਆ, ਜਿਹੜਾ ਆਪਣੀ ਸਾਰੀ ਜ਼ਿੰਦਗੀ ਲੋਕ ਸੇਵਾ ਨੂੰ ਸਮਰਪਿਤ ਕਰ ਚੁੱਕਾ ਸੀ।
ਡਾ. ਰਾਜ ਬਹਾਦੁਰ ਨੇ ਕਈ ਮੈਡੀਕਲ ਸੰਸਥਾਵਾਂ ਨੂੰ ਸਫਲਤਾ ਦੇ ਰਸਤੇ ‘ਤੇ ਲਿਆਇਆ ਅਤੇ ਨਵੇਂ ਡਾਕਟਰਾਂ ਦੀਆਂ ਪੀੜ੍ਹੀਆਂ ਤਿਆਰ ਕੀਤੀਆਂ। ਪਰ ਆਮ ਆਦਮੀ ਪਾਰਟੀ ਸਰਕਾਰ ਨੇ ਨਾ ਕੋਈ ਕਾਰਵਾਈ ਕੀਤੀ, ਨਾ ਹੀ ਮਾਫ਼ੀ ਮੰਗੀ।
ਅੱਜ, ਰੱਬ ਦਾ ਇਨਸਾਫ਼ ਦੇਖੋ ਜੋੜਾਮਾਜਰੇ ਦੀ ਕੁਰਸੀ ਚਲੀ ਗਈ ਤੇ ਦੂਜੇ ਪਾਸੇ, ਡਾ. ਰਾਜ ਬਹਾਦੁਰ ਵਰਗੇ ਹੀਰੇ ਨੂੰ ਭਾਜਪਾ ਦੀ ਅਗਵਾਈ ਹੇਠ ਭਾਰਤ ਸਰਕਾਰ ਨੇ ਦੇਸ਼ ਦੇ ਸਭ ਤੋਂ ਵੱਡੇ ਸੰਸਥਾਨਾਂ ਵਿੱਚੋਂ ਇੱਕ ਦਾ ਪ੍ਰਧਾਨ ਬਣਾਕੇ ਸਨਮਾਨ ਦਿੱਤਾ ਹੈ।
ਜਿਵੇਂ ਕਹਾਵਤ ਹੈ — ਹੀਰੇ ਦੀ ਪਹਿਚਾਣ ਸਿਰਫ਼ ਜੌਹਰੀ ਨੂੰ ਹੁੰਦੀ ਹੈ; ਮੂਰਖ ਲਈ ਉਹ ਪੱਥਰ ਦਾ ਟੁਕੜਾ ਹੁੰਦਾ ਹੈ।
ਭਾਰਤੀ ਜਨਤਾ ਪਾਰਟੀ ਵਿੱਚ, ਅਹੁਦੇ ਚਾਪਲੂਸੀ ਨਾਲ ਨਹੀਂ, ਕਾਬਲੀਅਤ ਨਾਲ ਮਿਲਦੇ ਹਨ।
ਪੰਜਾਬ ਵਾਸਿਓ, ਸੋਚੋ—
ਜਿਹੜੀ ਸਰਕਾਰ ਆਪਣੇ ਹੀਰਿਆਂ ਦੀ ਤੌਹੀਨ ਕਰਦੀ ਹੈ, ਉਹ ਲੋਕਾਂ ਦਾ ਮਾਣ ਕਿਵੇਂ ਰੱਖੇਗੀ?
ਜਿਹੜੀ ਸਰਕਾਰ ਕਾਬਲ ਲੋਕਾਂ ਨੂੰ ਸਨਮਾਨ ਦੇਂਦੀ ਹੈ, ਉਹੀ ਅਸਲੀ ਤਰੱਕੀ ਕਰ ਸਕਦੀ ਹੈ।