‘ਬੈਸਟ ਪੋਲੀਟੈਕਨਿਕ ਕਾਲਜ’ ਦਾ ਨੈਸ਼ਨਲ ਐਵਾਰਡ ਜਿੱਤਣ ਤੋਂ ਬਾਅਦ ਮੇਹਰਚੰਦ ਪੋਲੀਟੈਕਟਿਕ ਕਾਲਜ ਜਲੰਧਰ ਦੇ ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਜਲੰਧਰ ਦੇ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨਾਲ ਮੁਲਾਕਾਤ ਕੀਤੀ ਤੇ ਐਵਾਰਡ ਪ੍ਰਕਿਰਿਆ ਦੇ ਸਫਰ ਦੇ ਤਜਰਬੇ ਵੀ ਉਹਨਾਂ ਨਾਲ ਸਾਂਝੇ ਕੀਤੇ। ਉਹਨਾਂ ਦੇ ਨਾਲ ਵਰਕਸ਼ਾਪ ਦੇ ਸੀਨੀਅਰ ਇੰਸਟਰਕਟਰ ਸ਼੍ਰੀ ਦੁਰਗੇਸ਼ ਜੰਡੀ ਵੀ ਸਨ । ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਦੱਸਿਆ ਕਿ ਮੇਹਰਚੰਦ ਪੋਲੀਟੈਕਟਿਕ ਕਾਲਜ ਤੇ ਇਲਾਵਾ ਸਿਰਫ਼ ਨਾਚੀਮੁਥੂ ਪੋਲੀਟੈਕਨਿਕ ਕਾਲਜ ਪੋਲਾਚੀ (ਤਾਮਿਲਨਾਡੂ) ਅਤੇ ਜੇ. ਜੇ. ਪੋਲੀਟੈਕਨਿਕ ਮੈਸੂਰ ਦੀ ਹੀ ਸਮੁੱਚੇ ਹਿੰਦੋਸਤਾਨ ਵਿਚੋਂ ਚੋਣ ਕੀਤੀ ਗਈ, ਤੇ ਇਹ ਜਲੰਧਰ ਸ਼ਹਿਰ ਲਈ ਤੇ ਪੰਜਾਬ ਲਈ ਮਾਣ ਵਾਲੀ ਗੱਲ ਹੈ। ਮਾਨਯੋਗ ਡਿਪਟੀ ਕਮਿਸ਼ਨਰ ਸ਼੍ਰੀ ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ਉਹਨਾਂ ਨੂੰ ਕਾਲਜ ਦੀਆਂ ਗਤਿਵਿਧੀਆਂ ਤੇ ਹੋਰ ਪ੍ਰਾਪਤੀਆਂ ਦੀ ਜਾਣਕਾਰੀ ਮਿਲਦੀ ਰਹਿੰਦੀ ਹੈ ਤੇ ਉਹਨਾਂ ਨੂੰ ਮੇਹਰਚੰਦ ਪੋਲੀਟੈਕਟਿਕ ਦੀ ਇਸ ਪ੍ਰਾਪਤੀ ਤੇ ਫ਼ਕਰ ਹੈ। ਉਹਨਾਂ ਨੇ ਪਲੈਟੀਨਮ ਜੂਬਲੀ ਸਮਾਗਮ ਮੌਕੇ ਕਾਲਜ ਦਾ ਦੌਰਾ ਵੀ ਕੀਤਾ ਸੀ ਤੇ ਕਾਲਜ ਤੇ ਇਸ ਦੀ ਸਰਗਰਮੀਆਂ, ਦਿੱਖ ਤੇ ਇਨਫਰਾਸਟਰਕਚਰ ਦੇਖ ਕੇ ਇਸਦੀ ਸਰਾਹਨਾ ਕੀਤੀ ਸੀ। ਉਹਨਾਂ ਕਿਹਾ ਕਿ ਜਿਲ੍ਹਾਂ ਪ੍ਰਸ਼ਾਸਨ ਵਲੋਂ ਜਲਦ ਹੀ ਕਾਲਜ ਦਾ ਇਸ ਪ੍ਰਾਪਤੀ ਲਈ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ।

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।