ਉੱਗੀ (16 ਅਗਸਤ) : ਡਿਪਸ ਸੰਸਥਾ ਦੇ ਪ੍ਰਬੰਧਕਾਂ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਅੱਜ ਡਿਪਸ ਸਕੂਲ ਉਗੀ ਦੀ ਪਿ੍ੰਸੀਪਲ
ਸ਼੍ਰੀ ਜੋਤੀ ਥਾਪਰ ਦੀ ਅਗਵਾਈ ਹੇਠ ਵਿਸ਼ੇਸ਼ ਰੁੱਖ ਲਗਾਉਣ ਦਾ ਪ੍ਰੋਗਰਾਮ ਕਰਵਾਇਆ ਗਿਆ | ਇਸ ਪ੍ਰੋਗਰਾਮ ਵਿੱਚ ਉਗੀ
ਦੇ ਸਰਪੰਚ ਜਵਾਹਰ ਲਾਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਪ੍ਰੋਗਰਾਮ ਦਾ ਉਦੇਸ਼ ਵਾਤਾਵਰਣ ਦੀ ਸੁਰੱਖਿਆ ਅਤੇ
ਹਰਿਆਲੀ ਨੂੰ ਵਧਾਉਣ ਬਾਰੇ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨਾ ਸੀ। ਜਿਸ ਦੀ ਅਗਵਾਈ ਹੇਠ ਸਕੂਲੀ
ਵਿਦਿਆਰਥੀਆਂ ਨੇ ਰੁੱਖ ਲਗਾ ਕੇ ਲੋਕਾਂ ਨੂੰ ਵੱਧ ਰਹੇ ਪ੍ਰਦੂਸ਼ਣ ਅਤੇ ਘਟ ਰਹੇ ਰੁੱਖਾਂ ਬਾਰੇ ਜਾਗਰੂਕ ਕੀਤਾ। ਸਕੂਲ ਦੇ
ਵਿਦਿਆਰਥੀਆਂ ਨੇ ਇਕ-ਇਕ ਬੂਟਾ ਲਗਾ ਕੇ ਇਸ ਨੂੰ ਹਰਿਆ-ਭਰਿਆ ਕਰਨ ਦਾ ਪ੍ਰਣ ਲਿਆ ਅਤੇ ਸਮਾਜ ਦੇ ਲੋਕਾਂ ਨੂੰ
ਰੁੱਖ ਲਗਾਉਣ ਲਈ ਵੀ ਪ੍ਰੇਰਿਤ ਕੀਤਾ। ਸਾਰਿਆਂ ਨੇ ਮਿਲ ਕੇ ਵੱਖ-ਵੱਖ ਕਿਸਮਾਂ ਦੇ ਬੂਟੇ ਲਗਾਏ ਅਤੇ ਉਨ੍ਹਾਂ ਦੀ ਸੁਰੱਖਿਆ
ਦਾ ਪ੍ਰਣ ਲਿਆ।
ਇਸ ਮੌਕੇ ਸਰਪੰਚ ਸ਼੍ਰੀ ਜਵਾਹਰ ਲਾਲ ਨੇ ਕਿਹਾ, "ਰੁੱਖ ਸਾਡੇ ਜੀਵਨ ਦਾ ਆਧਾਰ ਹਨ। ਇਹ ਨਾ ਸਿਰਫ਼ ਸਾਨੂੰ
ਸ਼ੁੱਧ ਹਵਾ ਅਤੇ ਵਾਤਾਵਰਨ ਪ੍ਰਦਾਨ ਕਰਦੇ ਹਨ, ਸਗੋਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦਾ ਸੁਰੱਖਿਅਤ ਭਵਿੱਖ ਵੀ
ਯਕੀਨੀ ਬਣਾਉਂਦੇ ਹਨ। ਸਾਨੂੰ ਅਜਿਹੀਆਂ ਮੁਹਿੰਮਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ।"
ਬੱਚਿਆਂ ਦੀ ਇਸ ਮੁਹਿੰਮ ਦੀ ਸ਼ਲਾਘਾ ਕਰਦਿਆਂ ਡਿਪਸ ਸਕੂਲ ਉੱਗੀ ਦੀ ਪ੍ਰਿੰਸੀਪਲ ਸ੍ਰੀ ਜੋਤੀ ਥਾਪਰ ਨੇ
ਕਿਹਾ ਕਿ ਸਕੂਲ ਦੇ ਬੱਚਿਆਂ ਨੇ ਲਗਾਏ ਬੂਟਿਆਂ ਨੂੰ ਪ੍ਰਫੁੱਲਤ ਕਰਨ ਦਾ ਸੰਕਲਪ ਲਿਆ ਹੈ। ਅਸਲ ਵਿੱਚ ਇਹ ਬਹੁਤ ਹੀ
ਸ਼ਲਾਘਾਯੋਗ ਕਦਮ ਹੈ। ਉਨ੍ਹਾਂ ਰੁੱਖਾਂ ਦੀ ਸੁਰੱਖਿਆ ਅਤੇ ਸਾਂਭ-ਸੰਭਾਲ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਅੱਜ ਬਹੁਤ ਸਾਰੇ ਲੋਕ
ਰੁੱਖ ਲਗਾਉਂਦੇ ਹਨ ਪਰ ਬਦਕਿਸਮਤੀ ਨਾਲ ਇਹ ਬਿਨਾਂ ਕਿਸੇ ਸੁਰੱਖਿਆ ਦੇ ਸੁੱਕ ਜਾਂਦੇ ਹਨ। ਇਸ ਲਈ ਅੱਜ ਰੁੱਖਾਂ ਦੀ
ਸੰਭਾਲ ਦੀ ਲੋੜ ਹੈ। ਉਨ੍ਹਾਂ ਬੱਚਿਆਂ ਨੂੰ ਰੁੱਖਾਂ ਦੀ ਸੁਰੱਖਿਆ ਲਈ ਵੀ ਪ੍ਰੇਰਿਤ ਕੀਤਾ।
ਡਿਪਸ ਚੇਨ ਦੇ ਐਮਡੀ ਸਰਦਾਰ ਤਰਵਿੰਦਰ ਸਿੰਘ ਅਤੇ ਡਿਪਸ ਚੇਨ ਦੀ ਸੀਈਓ ਮੋਨਿਕਾ ਮੰਡੋਤਰਾ ਨੇ
ਪਲੀਤ ਹੋ ਰਹੇ ਵਾਤਾਵਰਣ ਦੇ ਖਤਰਿਆਂ ਬਾਰੇ ਸੁਚੇਤ ਕਰਦਿਆਂ ਰੁੱਖ ਲਗਾਉਣ ਲਈ ਪ੍ਰੇਰਿਤ ਕੀਤਾ ਅਤੇ ਕਿਹਾ ਕਿ
ਹਰੇਕ ਵਿਦਿਆਰਥੀ ਨੂੰ ਘੱਟੋ-ਘੱਟ ਇੱਕ ਰੁੱਖ ਲਗਾਉਣ ਦਾ ਸੰਕਲਪ ਲੈਣਾ ਚਾਹੀਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਰੁੱਖ
ਲਗਾ ਕੇ ਹੀ ਸਮਾਜ ਨੂੰ ਪ੍ਰਦੂਸ਼ਿਤ ਵਾਤਾਵਰਨ ਤੋਂ ਬਚਾਇਆ ਜਾ ਸਕਦਾ ਹੈ। ਅੱਜ ਲੋਕ ਆਪਣੀ ਭੌਤਿਕ ਖੁਸ਼ੀ ਅਤੇ ਥੋੜ੍ਹੇ
ਜਿਹੇ ਮੁਨਾਫ਼ੇ ਲਈ ਅੰਨ੍ਹੇਵਾਹ ਰੁੱਖਾਂ ਦੀ ਕਟਾਈ ਕਰ ਰਹੇ ਹਨ, ਜਿਸ ਦੇ ਭਿਆਨਕ ਨਤੀਜੇ ਅਸੀਂ ਸਾਰੇ ਦੇਖ ਰਹੇ ਹਾਂ। ਉਨ੍ਹਾਂ
ਅਪੀਲ ਕਰਦਿਆਂ ਕਿ ਸਾਨੂੰ ਅਗਲੀਆਂ ਪੀੜ੍ਹੀਆਂ ਨੂੰ ਸਾਫ-ਸੁਥਰਾ ਅਤੇ ਹਰਿਆ-ਭਰਿਆ ਵਾਤਾਵਰਨ ਦੇਣ ਲਈ ਵੱਧ ਤੋਂ
ਵੱਧ ਪੌਦੇ ਲਗਾਉਣੇ ਚਾਹੀਦੇ ਹਨ।

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।