ਕੁਦਰਤ ਪੱਖੀ ਤੇ ਹੰਢਣਸਾਰ ਖੇਤੀ ਹੀ ਵਾਤਾਵਰਨ ਤੇ ਸੇਹਤ ਨੂੰ ਬਚਾ ਸਕਦੀ ਹੈ
ਨੂਰਮਹਿਲ 14 ਸਤੰਬਰ ( )ਅੱਜ ਕਿਰਤੀ ਕਿਸਾਨ ਯੂਨੀਅਨ ਵੱਲੋਂ ਸਾਥੀ ਸੰਤੋਖ ਸਿੰਘ ਤੱਗੜ ਦੀ ਯਾਦ ਨੂੰ ਸਮਰਪਿਤ ਵਿਸ਼ਾਲ ਕਾਨਫਰੰਸ ਕੀਤੀ ਗਈ।ਜਿਸ ਵਿੱਚ ਵੱਡੀ ਗਿਣਤੀ ਵਿੱਚ ਕਿਸਾਨਾਂ ,ਮਜ਼ਦੂਰਾਂ, ਮੁਲਾਜ਼ਮਾਂ ਔਰਤਾਂ ਨੇ ਸ਼ਮੂਲੀਅਤ ਕੀਤੀ। ਕਾਨਫਰੰਸ ਦੇ ਸ਼ੁਰੂ ਵਿੱਚ ਸਾਥੀ ਸੰਤੋਖ ਸਿੰਘ ਤੱਗੜ ਅਤੇ ਦਿੱਲੀ ਅੰਦੋਲਨ ਦੇ ਸ਼ਹੀਦਾਂ ਦੀ ਯਾਦ ਵਿੱਚ ਦੋ ਮਿੰਟ ਦਾ ਮੌਨ ਧਾਰਨ ਕਰਕੇ ਸ਼ਰਧਾਂਜਲੀ ਭੇਂਟ ਕੀਤੀ ਗਈ।ਵਿਸ਼ੇਸ ਤੌਰ ਤੇ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ ਬੋਲਦਿਆਂ ਕਿਹਾ ਕਿ ਹਰੀ ਕਰਾਂਤੀ ਨੇ ਸਾਡੇ ਤੋਂ ਪਾਣੀ ਮਿੱਟੀ ਹਵਾ ਸਾਡੀ ਸੇਹਤ ਸਾਡੇ ਤੋਂ ਖੋਹ ਲਈ। ਜਹਿਰੀਲੀਆਂ ਸਪਰੇਆਂ ਦਵਾਈਆਂ ਨਾਲ ਸਾਡਾ ਸਾਰਾ ਵਾਤਾਵਰਣ ਪ੍ਰਦੂਸ਼ਤ ਕਰ ਦਿੱਤਾ ਹੈ। ਇਸਦੇ ਹੱਲ ਲਈ ਜ਼ਰੂਰੀ ਹੈ ਕੁਦਰਤ ਪੱਖੀ ਤੇ ਹੰਢਣਸਾਰ ਖੇਤੀ ਮਾਡਲ ਬਣਾਇਆ ਜਾਵੇ।
ਉਨ੍ਹਾਂ ਕਿਹਾ ਕਿ ਪਾਣੀਆਂ ਦਾ ਮਸਲਾ ਰਿਪੇਰੀਅਨ ਸਿਧਾਂਤ ਅਨੁਸਾਰ ਹੱਲ ਕਰਨ ਦੀ ਗੱਲ ਕੀਤੀ ਅਤੇ ਆ ਰਹੇ ਪਾਣੀ ਦੇ ਸੰਕਟ ਨੂੰ ਹੱਲ ਕਰਨ,ਪਾਣੀ ਨੂੰ ਪ੍ਰਦੂਸ਼ਣ ਤੋਂ ਬਚਾਉਣ ਦੀ ਗੱਲ ਕੀਤੀ।ਪਾਣੀ ਸੰਕਟ ਤੋਂ ਬਚਣ ਲਈ ਪੰਜਾਬ ਦੇ ਪਾਣੀਆਂ ਤੇ ਕੰਟਰੋਲ ਪੰਜਾਬ ਦਾ ਹੋਵੇ, ਹਰ ਖੇਤ ਤੱਕ ਨਹਿਰੀ ਪਾਣੀ ਪਹੁੰਚਦਾ ਕਰਨ ਅਤੇ ਰੀਚਾਰਜ ਪੁਆਇੰਟ ਵੱਧ ਤੋਂ ਵੱਧ ਲਗਾਉਣ ਦੀ ਗੱਲ ਕਹੀ,ਹਰ ਫ਼ਸਲ ਤੇ ਐਮ.ਐੱਸ.ਪੀ ਦੀ ਮੰਗ ਕੀਤੀ ਅਤੇ ਵਾਹਗਾ ਅਤੇ ਹੁਸੈਨੀਵਾਲਾ ਬਾਰਡਰ ਖੋਲਕੇ ਦੇਸ਼ ਦੀ ਕਿਸਾਨੀ ਨੂੰ ਆਰਥਿਕ ਸੰਕਟ ਤੋਂ ਕੱਢਣ,ਵਪਾਰੀ ਵਰਗ ਨੂੰ ਫਾਇਦਾ ਦੇਣ ਅਤੇ ਮਜ਼ਦੂਰਾਂ ਅਤੇ ਟਰੱਕ ਅਪਰੇਟਰਾਂ ਲਈ ਕੰਮ ਵਿੱਚ ਵਾਧਾ ਕਰਨ ਦੀ ਮੰਗ ਕੀਤੀ। ਹਰੇ ਇਨਕਲਾਬ ਦਾ ਖੇਤੀ ਮਾਡਲ ਬਦਲ ਕੇ ਕੁਦਰਤ ਪੱਖੀ ਤੇ ਹੰਢਣਸਾਰ ਖੇਤੀ ਮਾਡਲ ਬਣਾਉਣ ਦੀ ਮੰਗ ਕੀਤੀ।ਨਾਟਕ ਮੰਡਲੀ ਮਾਲਵਾ ਗਰੁੱਪ ਵੱਲੋਂ “ਗੋਦੀ ਮੀਡੀਆ ਝੂਠ ਬੋਲਦਾ ਹੈ”ਨਾਟਕ ਖੇਡਿਆ ਗਿਆ ਜਿਸ ਨੇ ਨੇ ਦਿੱਲੀ ਅੰਦੋਲਨ ਦੀ ਯਾਦ ਨੂੰ ਤਾਜ਼ਾ ਕੀਤਾ ਅਤੇ ਸਰੋਤਿਆਂ ਨੂੰ ਸਾਹ ਰੋਕ ਕੇ ਨਾਟਕ ਦੇਖਿਆ। ਕਾਨਫਰੰਸ ਦੀ ਸ਼ੁਰੂਆਤ ਜ਼ਿਲਾ ਪ੍ਰਧਾਨ ਸੰਤੋਖ ਸਿੰਘ ਸੰਧੂ ਜੀ ਨੇ ਆਪਣੇ ਵਿਛੜੇ ਸਾਥੀ ਨੂੰ ਯਾਦ ਕਰਦਿਆਂ ਕੀਤੀ।ਸਟੇਜ ਸਕੱਤਰ ਦੀ ਜ਼ਿੰਮੇਵਾਰੀ ਜ਼ਿਲਾ ਸਕੱਤਰ ਗੁਰਕਮਲ ਸਿੰਘ ਨੇ ਨਿਭਾਈ। ਸਾਥੀ ਸੰਤੋਖ ਤੱਗੜ ਦੀ ਪਤਨੀ ਨੂੰ ਸੂਬਾ ਪ੍ਰਧਾਨ ਵਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੁਰਿੰਦਰ ਸਿੰਘ ਕੰਦੋਲਾ, ਮੱਖਣ ਸਿੰਘ ਕੰਦੋਲਾ,ਹਰਦੀਪ ਸਿੰਘ, ਸੁਰਜੀਤ ਸਿੰਘ ਸਮਰਾ, ਗੁਰਨਾਮ ਤੱਗੜ ਰਜਿੰਦਰ ਸਿੰਘ ਮੰਡ,ਤਰਪ੍ਰੀਤ ਸਿੰਘ ਉੱਪਲ ਤਰਸੇਮ ਕੰਡਿਆਣਾ, ਅਵਤਾਰ ਸਿੰਘ ਸੰਧੂ ਅਤੇ ਬਲਿਹਾਰ ਕੌਰ ਸੈਦੋਵਾਲ ਆਦਿ ਨੇ ਸੰਬੋਧਨ ਕੀਤਾ।