ਧੰਨ-ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ ਨਿਕਲੇ ਨਗਰ ਕੀਰਤਨ ਵਿੱਚ ਸਿੱਖ ਤਾਲਮੇਲ ਕਮੇਟੀ ਵੱਲੋਂ ਸੰਗਤਾ ਲਈ ਕੜੀ ਚਾਵਲ,ਖੀਰ ਅਤੇ ਕੌਫੀ ਦੇ ਲੰਗਰ ਲਗਾਏ ਗਏ,
ਇਸ ਮੌਕੇ ਤੇ ਤਜਿੰਦਰ ਸਿੰਘ ਪਰਦੇਸੀ,ਹਰਪਾਲ ਸਿੰਘ ਚੱਢਾ,ਹਰਪ੍ਰੀਤ ਸਿੰਘ ਨੀਟੂ, ਮਨਜੀਤ ਸਿੰਘ ਜੌਲੀ,ਗੁਰਦੀਪ ਸਿੰਘ ਲੱਕੀ ਅਤੇ ਵਿੱਕੀ ਸਿੰਘ ਖਾਲਸਾ ਨੇ ਕਿਹਾ,ਕਿ ਦਸਮੇਸ਼ ਪਿਤਾ ਦੇ ਪੁਰਬ ਮਨਾਏ ਤਾਹੀਂ ਸਫਲ ਨੇ, ਸ਼ਬਣਾ ਨੂੰ ਗੁਰੂ ਸਾਹਿਬ ਵਲੋਂ ਦਰਸਾਏ ਮਾਰਗ ਤੇ ਚੱਲਣਾ ਚਾਹੀਦਾ ਹੈ, ਲੋੜਵੰਦ ਪਰਿਵਾਰਾਂ ਨਾਲ਼ ਖੜਨਾ ਚਾਹੀਦਾ ਹੈ, ਜਦੋਂ ਕਦੇ ਸਿੱਖ ਕੌਮ ਤੇ ਭੀੜ ਪਵੇ ਤਾਂ ਸਭਨਾਂ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ ਜੂਝਣਾ ਚਾਹੀਦਾ ਹੈ
ਏਡੀਸੀਪੀ ਸੁਖਜਿੰਦਰ ਸਿੰਘ ਲੰਗਰ ਵਰਤਾਉਣ ਦੀ ਸੇਵਾ ਵਿੱਚ ਉਚੇਚੇ ਤੌਰ ਤੇ ਪਹੁੰਚੇ, ਕਮੇਟੀ ਮੈਂਬਰਾਂ ਨੇ ਬਹੁਤ ਹੀ ਪਿਆਰ ਅਤੇ ਸਤਿਕਾਰ ਨਾਲ ਸੰਗਤ ਨੂੰ ਲੰਗਰ ਛਕਾਇਆ, ਲੰਗਰ ਵਰਤਾਉਣ ਦੀ ਸੇਵਾ ਵਿੱਚ ਹਰਪ੍ਰੀਤ ਸਿੰਘ ਸੋਨੂ,ਹਰਜਿੰਦਰ ਸਿੰਘ ਪੁਰਥੀ,ਰਜਿੰਦਰ ਸਿੰਘ ਮਿਗਲਾਨੀ,ਹਰਜੀਤ ਸਿੰਘ ਕਾਲੜਾ, ਜਰਨੈਲ ਸਿੰਘ ਜੈਲਾ,ਸ਼ੈਪੀਪਰਮਾਰ,ਪਾਰਸ ਸਿੰਘ ਮਗਲਾਨੀ,ਅਮਨਦੀਪ ਸਿੰਘ ਬੱਗਾ, ਹਰਪਾਲ ਸਿੰਘ ਪਾਲੀ ਚੱਢਾ, ਰੀਪੂਦਮਨ ਸਿੰਘ ਜੌਲੀ ਹਰਮਨਜੋਤ ਸਿੰਘ ਬੱਠਲਾ, ਜਪਨੂਰ ਸਿੰਘ, ਹਰਪ੍ਰੀਤ ਸਿੰਘ ਰੋਬਿਨ, ਭੁਪਿੰਦਰ ਸਿੰਘ ਰਾਜ ਨਗਰ, ਮਨਜਿੰਦਰ ਸਿੰਘ,ਹਰਿਸਿਮਰਨ ਸਿੰਘ ਪ੍ਰਿੰਸ, ਹਰਪ੍ਰੀਤ ਸਿੰਘ ਖਾਲਸਾ, ਕੁਲਬੀਰ ਸਿੰਘ ਹਾਜ਼ਿਰ ਸਨ।

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।