
ਹਵਨ ਨਾਲ ਨਵੇਂ ਸ਼ੈਸ਼ਨ 2024-2025 ਦੀ ਸ਼ੁਰੂਆਤ
ਸੰਸਕ੍ਰਿਤੀ ਕੇ. ਐਮ. ਵੀ .ਸਕੂਲ ਦੇ ਵਿਹੜੇ ਵਿੱਚ ਹਵਨ ਕਰਵਾਇਆ ਗਿਆ ਜਿਸ ਨਾਲ ਨਵੇਂ ਸ਼ੈਸ਼ਨ 2024-2025 ਦੀ ਸ਼ੁਰੂਆਤ ਕੀਤੀ ਗਈ। ਹਵਨ ਵਿੱਚ ਪਰਮਾਤਮਾ ਦੀ ਉਸਤਤ ਕਰਦੇ ਹੋਏ ਸਲੋਕ ਪੜੇ ਗਏ ਅਤੇ ਸ਼ਬਦ ਗਾਇਨ ਕੀਤੇ ਗਏ। ਸਕੂਲ ਪ੍ਰਿੰਸੀਪਲ ਸ਼੍ਰੀਮਤੀ ਰਚਨਾ ਮੋਂਗਾ ਜੀ ਨੇ ਆਰੀਆ ਸਿੱਖਿਆ ਮੰਡਲ ਦੇ ਪ੍ਰਧਾਨ ਸ਼੍ਰੀ ਚੰਦਰ ਮੋਹਨ ਜੀ, ਸ਼੍ਰੀ ਮਤੀ ਨੀਰਜਾ ਚੰਦਰ ਮੋਹਨ ਜੀ ਅਤੇ ਸ਼੍ਰੀਮਤੀ ਮਿੱਤਲ ਜੀ ਦਾ ਨਿੱਘਾ ਸਵਾਗਤ ਕੀਤਾ । ਆਰੀਆ ਸਿੱਖਿਆ ਮੰਡਲ ਦੇ ਪ੍ਰਧਾਨ ਸ਼੍ਰੀ ਚੰਦਰ ਮੋਹਨ ਜੀ ਨੇ ਵਿਦਿਆਰਥੀਆਂ ਨੂੰ ਅਸ਼ੀਰਵਾਦ ਦਿੰਦੇ ਹੋਏ ਸਭ ਨੂੰ ਵਧਾਈ ਦਿੱਤੀ ਅਤੇ ਵਿਦਿਆਰਥੀਆਂ ਨੂੰ ਗਿਆਨ ਵਿੱਚ ਵਾਧਾ ਕਰਨ, ਸਫ਼ਾਈ ਦੇ ਮਹੱਤਵ ਤੋਂ ਜਾਣੂ ਹੋਣ, ਦੂਜਿਆਂ ਨਾਲ ਮਿਲਵਰਤਨ ਕਰਨ ਆਦਿ ਨੈਤਿਕ ਕਦਰਾਂ- ਕੀਮਤਾਂ ਨੂੰ ਅਪਣਾਉਣ ਬਾਰੇ ਕਿਹਾ । ਸ਼੍ਰੀ ਚੰਦਰ ਮੋਹਨ ਜੀ ਨੇ ਸਭ ਨੂੰ ਨਵੇਂ ਸ਼ੈਸ਼ਨ ਦੀ ਸ਼ੁਰੂਆਤ ਕਰਨ ਲਈ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਸਕੂਲ ਪ੍ਰਿੰਸੀਪਲ ਸ਼੍ਰੀਮਤੀ ਰਚਨਾ ਮੋਂਗਾ ਜੀ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਆਪਣੀ ਸਖ਼ਤ ਮਿਹਨਤ ਨਾਲ ਸਕੂਲ ਨੂੰ ਉਚਾਈਆਂ ਤੱਕ ਪਹੁੰਚਾਇਆ ਹੈ, ਜਿਸ ਕਰਕੇ ਸੰਸਕ੍ਰਿਤੀ ਕੇ .ਐਮ. ਵੀ. ਸਕੂਲ ਨੇ ਹਰ ਖੇਤਰ ਵਿੱਚ ਆਪਣਾ ਵੱਖਰਾ ਨਾਮਣਾ ਖੱਟਿਆ ਹੈ। ਸੰਸਕ੍ਰਿਤੀ ਕੇ .ਐਮ .ਵੀ ਸਕੂਲ ਨੇ ਸਿੱਖਿਆ ਦੇ ਖੇਤਰ ਦੇ ਨਾਲ -ਨਾਲ ਖੇਡਾਂ ਵਿੱਚ ਵੀ ਕਾਫ਼ੀ ਸਫਲਤਾ ਪ੍ਰਾਪਤ ਕੀਤੀ ਹੈ। ਸਕੂਲ ਪ੍ਰਿੰਸੀਪਲ ਸ਼੍ਰੀਮਤੀ ਰਚਨਾ ਮੋਂਗਾ ਜੀ ਨੇ ਆਰੀਆ ਸਿੱਖਿਆ ਮੰਡਲ ਦੇ ਪ੍ਰਧਾਨ ਸ਼੍ਰੀ ਚੰਦਰ ਮੋਹਨ ਜੀ , ਸ਼੍ਰੀ ਮਤੀ ਨੀਰਜਾ ਚੰਦਰ ਮੋਹਨ ਜੀ , ਸ਼੍ਰੀ ਮਤੀ ਮਿੱਤਲ ਜੀ ਦਾ ਬਹੁਤ -ਬਹੁਤ ਧੰਨਵਾਦ ਕੀਤਾ , ਵਿਦਿਆਰਥੀਆਂ ਨੂੰ ਇਹਨਾਂ ਨੈਤਿਕ -ਗੁਣਾਂ ਨੂੰ ਭਵਿੱਖ ਵਿੱਚ ਅਪਣਾਉਣ ਲਈ ਕਿਹਾ ਅਤੇ ਸਾਰੇ ਅਧਿਆਪਕਾ ਨੂੰ ਨਵੇਂ ਸ਼ੈਸ਼ਨ ਦੀ ਸ਼ੁਰੂਆਤ ਲਈ ਸ਼ੁੱਭਕਾਮਨਾਵਾਂ ਦਿੱਤੀਆਂ।