
ਜਲੰਧਰ() ਪਿਛਲੇ ਦਿਨੀ ਇੱਕ ਭਾਈਚਾਰੇ ਵੱਲੋਂ ਸ਼ਾਂਤਮਈ ਤਰੀਕੇ ਨਾਲ ਡਿਪਟੀ ਕਮਿਸ਼ਨਰ ਦਫਤਰ ਦੇ ਬਾਹਰ ਧਰਨਾ ਦਿੱਤਾ ਜਾ ਰਿਹਾ ਸੀ। ਇਸ ਦੌਰਾਨ ਉੱਥੇ ਨਿਕਲ ਰਹੇ ਦੂਸਰੇ ਭਾਈਚਾਰੇ ਦੇ ਵਿਅਕਤੀ ਵੱਲੋਂ ਜਾਣ ਬੁਝ ਕੇ ਆਪਣੇ ਧਰਮ ਦੇ ਨਾਰੇ ਲਗਾ ਕੇ ਦੂਸਰੇ ਭਾਈਚਾਰੇ ਵਿੱਚ ਭੜਕਾਹਟ ਪੈਦਾ ਕੀਤੀ ਗਈ। ਜਿਸ ਦੇ ਨਤੀਜੇ ਵਜੋਂ ਦੋਨਾਂ ਭਾਈਚਾਰਿਆਂ ਵਿੱਚ ਵੱਲੋਂ ਮਾਹੌਲ ਤਨਾਅ ਪੂਰਨ ਹੋ ਗਿਆ। ਪਰ ਕੁਝ ਸਮੇਂ ਬਾਅਦ ਮਾਹੌਲ ਸ਼ਾਂਤ ਹੋ ਗਿਆ। ਪਰ ਇਸ ਮੁੱਦੇ ਨੂੰ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਜਾਣ ਬੁਝ ਕੇ ਧਾਰਮਿਕ ਰੰਗਤ ਦੇ ਕੇ ਜਲੰਧਰ ਦਾ ਮਾਹੌਲ ਖਰਾਬ ਕਰਨ ਦੀ ਕੋਜੀ ਕੋਸ਼ਿਸ਼ ਕੀਤੀ ਗਈ। ਅਤੇ ਦੋ ਭਾਈਚਾਰਿਆਂ ਵਿੱਚ ਦੁਫਾੜਾ ਪੈਦਾ ਕਰਨ ਵਾਲੀਆਂ ਬਿਆਨਬਾਜ਼ੀਆਂ ਕੀਤੀਆਂ ਗਈਆਂ ।ਜਿਨਾਂ ਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀਆਂ ਹਨ। ਇੱਥੇ ਹੀ ਬੱਸ ਨਹੀਂ ਇਹ ਵੀ ਕਿਹਾ ਗਿਆ ਕਿ “ਪੰਜਾਬ ਮੇ ਰਹਿਣਾ ਹੈ ਤੋ ਜੈ ਸ਼੍ਰੀ ਰਾਮ ਕਹਿਣਾ ਹੈ” ਜੋ ਕਿ ਸਰਾਸਰ ਗਲਤ ਹੈ। ਅੱਜ ਇਸ ਸਬੰਧ ਵਿੱਚ ਜਲੰਧਰ ਦੀ ਸਿਰਮੋਰ ਸੰਸਥਾ ਸਿੱਖ ਤਾਲਮੇਲ ਕਮੇਟੀ ਦਾ ਵਫਦ ਜਿਸ ਦੀ ਅਗਵਾਈ ਤਜਿੰਦਰ ਸਿੰਘ ਪਰਦੇਸੀ, ਹਰਪਾਲ ਸਿੰਘ ਚੱਡਾ, ਹਰਪ੍ਰੀਤ ਸਿੰਘ ਨੀਟੂ, ਤਜਿੰਦਰ ਸਿੰਘ ਸੰਤ ਨਗਰ ਹਰਵਿੰਦਰ ਸਿੰਘ ਚਿੱਟਕਾਰਾ, ਹਰਜੋਤ ਸਿੰਘ ਲੱਕੀ, ਸਤਪਾਲ ਸਿੰਘ ਸਿਦਕੀ,ਆਦੀ ਕਰ ਰਹੇ ਸਨ, ਨੇ ਇੱਕ ਮੰਗ ਪੱਤਰ ਜਲੰਧਰ ਦੇ ਪੁਲਿਸ ਕਮਿਸ਼ਨਰ ਦੇ ਨਾਮ ਤੇ ਡੀਸੀਪੀ ਨਰੇਸ਼ ਡੋਗਰਾ ਅਤੇ ਅਕਿਰਤੀ ਜੈਨ ਏਡੀਸੀਪੀ ਨੂੰ ਸੌਂਪਿਆ। ਜਿਸ ਵਿੱਚ ਉਹਨਾਂ ਨੇ ਮੰਗ ਕੀਤੀ ਕਿ ਜਲੰਧਰ ਵਿੱਚ ਜੋ ਪਿਛਲੇ ਦਿਨੀ ਭਾਈਚਾਰਿਆਂ ਵਿੱਚ ਵਾਦ ਵਿਵਾਦ ਹੋਇਆ ਹੈ ।ਇਸ ਵਾਦ ਵਿਵਾਦ ਦੀ ਜੜ ਤੱਕ ਪਹੁੰਚ ਕੇ ਜਾਂਚ ਕੀਤੀ ਜਾਣੀ ਚਾਹੀਦੀ ਹੈ। ਜਿਸ ਵਿੱਚ ਜੋ ਸ਼ਰਾਰਤੀ ਅਨਸਰ ਪਹਿਲਾਂ ਜਾਣ ਬੁਝ ਕੇ ਨਾਰੇ ਲਾ ਕੇ ਦੂਸਰੇ ਭਾਈਚਾਰੇ ਦੇ ਲੋਕਾਂ ਨੂੰ ਭੜਕਾ ਰਿਹਾ ਹੈ। ਉਸ ਉੱਤੇ ਅਤੇ ਬਾਕੀ ਵੀ ਜੋ ਇਹ ਕਹਿ ਰਹੇ ਹਨ ਕਿ “ਪੰਜਾਬ ਮੇ ਰਹਿਣਾ ਹੈ ਤੋ ਜੈ ਸ਼੍ਰੀ ਰਾਮ ਕਹਿਣਾ ਹੈ” ਉੱਤੇ ਬਣਦੀ ਸਖਤ ਤੋਂ ਸਖਤ ਕਾਨੂਨੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਕਿਓਂਕਿ ਪੰਜਾਬ ਸਭ ਦਾ ਸਾਂਝਾ ਹੈ ਕੋਈ ਰਾਮ ਕਹੇ ਵਾਹੇਗੁਰੂ ਕਹੇ ਅੱਲਾ ਕਹੇ ਪਰ ਕੁਝ ਸ਼ਰਾਰਤੀ ਅਨਸਰ ਜਾਂ ਬੁੱਝ ਕੇ ਮਾਹੌਲ ਵਿਗਾੜਨ ਚਾਹੁੰਦੇ ਇਸ ਲਈ ਸਿੱਖ ਤਾਲਮੇਲ ਕਮੇਟੀ ਵੱਲੋਂ ਇਹ ਤਾੜਨਾ ਕੀਤੀ ਕਿ ਜੇਕਰ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਨਾ ਕੀਤੀ ਗਈ, ਤਾਂ ਉਹ ਜਲੰਧਰ ਦੀਆਂ ਸਮੂਹ ਸਿੱਖ ਜਥੇਬੰਦੀਆਂ ਨੂੰ ਇਕੱਠਾ ਕਰਕੇ ਅਗਲੀ ਰਣਨੀਤੀ ਤੈਅ ਕਰਨਗੇ।ਇਸ ਉਪਰੰਤ ਡੀਸੀਪੀ ਨਰੇਸ਼ ਡੋਗਰਾ ਵੱਲੋਂ ਵਫਦ ਨੂੰ ਭਰੋਸਾ ਦਵਾਇਆ ਗਿਆ। ਕਿ ਇਸ ਮੁੱਦੇ ਵਿੱਚ ਪੂਰਨ ਤੌਰ ਤੇ ਗਹਿਰਾਈ ਚ ਜਾ ਕੇ ਜਾਂਚ ਕੀਤੀ ਜਾਵੇਗੀ । ਅਤੇ ਸ਼ਰਾਰਤੀ ਅਨਸਰਾਂ ਉੱਤੇ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ । ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰੀਤਮ ਸਿੰਘ ,ਗੁਰਵਿੰਦਰ ਸਿੰਘ ਨਾਗੀ, ਗੁਰਦੇਵ ਸਿੰਘ ਹੈਪੀ, ਮੰਗਲ ਸਿੰਘ, ਸੁਖਦੇਵ ਸਿੰਘ, ਦਲਜੀਤ ਸਿੰਘ ਚਾਹਲ, ਹਰਜੋਤ ਸਿੰਘ ਲੱਕੀ, ਜਗਤਾਰ ਸਿੰਘ, ਲਖਵੀਰ ਸਿੰਘ, ਗੁਰਿੰਦਰ ਸਿੰਘ, ਗੁਰਪ੍ਰੀਤ ਸਿੰਘ, ਗੁਰਸਿਮਰਨ ਸਿੰਘ, ਜਸਮੀਤ ਸਿੰਘ ,ਲੱਕੀ ਧਿਮਾਨ, ਪਰਮਿੰਦਰ ਸਿੰਘ ,ਹਰਵਿੰਦਰ ਸਿੰਘ ਚਟਕਾਰਾ, ਯੁਵਰਾਜ ਸਿੰਘ, ਰਜਿੰਦਰ ਪਾਲ ਸਿੰਘ ,ਅਰਵਿੰਦਰ ਸਿੰਘ ਬਬਲੂ, ਗਗਨਦੀਪ ਸਿੰਘ, ਅਨਮੋਲ ਸਿੰਘ, ਹਰਪ੍ਰੀਤ ਸਿੰਘ ਰੋਬਿਨ ਆਦੀ ਹਾਜਰ ਸਨ