ਜਲੰਧਰ। ਅਸੀਂ ਸਾਰੇ ਮੀਡਿਆ ਦੇ ਧਿਆਨ ਵਿੱਚ ਪਿੰਡ ਧਾਲੀਵਾਲ ਕਾਦੀਆਂ ਵਿੱਚ ਸੱਤਾਧਾਰੀ ਧਿਰ ਵਲੋਂ ਪੁਲਿਸ ਰਾਹੀ ਕੀਤੀ ਜਾ ਰਹੀ ਧੱਕੇਸ਼ਾਹੀ ਦਾ ਮਾਮਲਾ ਧਿਆਨ ਵਿੱਚ ਲਿਆਉਣਾ ਚਾਹੁੰਦੇ ਹਾਂ। ਪਿੰਡ ਧਾਲੀਵਾਲ ਕਾਦੀਆਂ ਦੇ ਗੁਰੂ ਰਵਿਦਾਸ ਗੁਰੂ ਘਰ ਦੇ ਪ੍ਰਧਾਨ ਧਰਮਪਾਲ ਹਨ ਪਰ ਸੱਤਾਧਾਰੀ ਧਿਰ ਦੇ ਬੰਦਿਆ ਵਲੋਂ ਬਿਨਾ ਪਿੰਡ ਦੀ ਸੰਗਤ ਦੀ ਸਹਿਮਤੀ ਤੋਂ ਉਨ੍ਹਾ ਨੂੰ ਧੱਕੇ ਨਾਲ ਲਾਹੁਣ ਦੀ ਕੋਸ਼ਿਸ਼ ਕੀਤੂ ਗਈ। ਇਸ ਨੂੰ ਲੈ ਕਿ ਉਥੇ ਤਕਰਾਰ ਹੋ ਗਿਆ ਤੇ ਪਿੰਡ ਦੇ ਮੌਜੂਦਾ ਸਰਪੰਚ ਮਨਦੀਪ ਕੁਮਾਰ ਦੇ ਵੀ ਸੱਟਾ ਵੱਜੀਆ ਪਰ ਥਾਣਾ ਲਾਂਬੜਾ ਪੁਲਿਸ ਨੇ ਪਹਿਲਾ ਇਕਤਰਫਾ ਕਾਰਵਾਈ ਕਰਦਿਆਂ ਪਿੰਡ ਦੀ ਸਰਪੰਚ ਜਿਹੜੇ ਲਗਾਤਾਰ ਦੂਜੀ ਵਾਰ ਸਰਪੰਚ ਬਣੇ ਹਨ ਤੇ ਪਹਿਲਾਂ ਉਹ ਪੰਚਾਇਤ ਮੈਂਬਰ ਰਹੇ ਹਨ ਉਨ੍ਹਾਂ ਤੇ ਅਤੇ ਉਨ੍ਹਾਂ ਨਾਲ ਗੁਰੂ ਘਰ ਦੇ ਪ੍ਰਧਾਨ ਧਰਮਪਾਲ ਸਮੇਤ 9 ਬੰਦਿਆ ਤੇ ਨਾਮ ਸਹਿਤ ਤੇ ਹੋਰ ਅਣਪਛਾਤੇ ਲੋਕਾਂ ਤੇ ਝੂਠਾ ਚੋਰੀ ਦਾ ਪਰਚਾ ਐਫਆਈਆਰ ਨੰਬਰ 38/25 ਧਾਰਾ 303 (2), 351(2), 190 ਬੀਐਨਐਸ ਤਹਿਤ ਦਰਜ਼ ਕਰ ਦਿੱਤਾ। ਇਸ ਸਬੰਧੀ ਜਦੋਂ ਐਸਐਸਪੀ ਦੇਹਾਤੀ ਨੂੰ ਮਿਲੇ ਤਾਂ ਪੁਲੀਸ ਨੇ ਜਾਂਚ ਕਰ ਚੋਰੀ ਦੀ ਧਾਰਾ 303 ਨੂੰ ਹਟਾ ਦਿੱਤਾ ਪਰ ਸੱਤਾਧਾਰੀ ਧਿਰ ਦੇ ਪ੍ਰਭਾਵ ਹੇਠ ਥਾਣਾ ਲਾਂਬੜਾ ਬਲਬੀਰ ਸਿੰਘ ਤੇ ਡੀਐਸਪੀ ਕਰਤਾਰਪੁਰ ਵਿਜੈ ਕੁੰਵਰ ਨੇ ਮੁੜ ਉਸ ਧਾਰਾ ਨੂੰ ਲਗਾ ਕੇ ਨਜਾਇਜ ਤੌਰ ਤੇ ਐਸਐਚਓ ਲਾਂਬੜਾ ਨੇ ਇਸ ਮਾਮਲੇ ਵਿਚ ਨਾਮਜ਼ਦ ਐਂਜਲ ਨਾਂ ਦੇ ਨੌਜਵਾਨ ਨੂੰ ਗ੍ਰਿਫਤਾਰ ਕਰਕੇ ਉਸਨੂੰ ਜੇਲ ਵਿੱਚ ਭੇਜ ਦਿੱਤਾ ਜਿਹੜਾ ਅਜੇ ਤੱਕ ਜੇਲ ਵਿਚ ਹੀ ਹੈ। ਉਸਨੂੰ ਜੇਲ੍ਹ ਭੇਜਣ ਤੋਂ ਬਾਅਦ ਜਿਲਾ ਦੇਹਾਤੀ ਪੁਲਿਸ ਵੱਲੋਂ ਲਗਾਤਾਰ ਪਿੰਡ ਦੇ ਸਰਪੰਚ ਤੇ ਗੁਰੂ ਘਰ ਦੇ ਪ੍ਰਧਾਨ ਧਰਮਪਾਲ ਤੇ ਲਗਾਤਾਰ ਦੁਆਬ ਬਣਾਇਆ ਜਾ ਰਿਹਾ ਹੈ ਕਿ ਉਹ ਪ੍ਰਧਾਨਗੀ ਛੱਡ ਦੇਣ ਨਹੀਂ ਤਾਂ ਉਨ੍ਹਾਂ ਨੂੰ ਵੀ ਇਸ ਤਰ੍ਹਾਂ ਹੀ ਜੇਲ ਭੇਜਿਆ ਜਾਵੇਗਾ। ਇਸ ਤਰ੍ਹਾਂ ਪੁਲਿਸ ਵਲੋ ਲਗਾਤਾਰ ਧੱਕੇਸ਼ਾਹੀ ਕੀਤੀ ਜਾ ਰਹੀ ਹੈ। ਦੂਜੀ ਧਿਰ ਵਲੋਂ ਧਰਮਪਾਲ ਦੇ ਘਰ ਆ ਕੇ 22 ਮਈ ਨੂੰ ਹਮਲਾ ਵੀ ਕੀਤਾ ਗਿਆ ਸੀ ਤੇ ਇਸ ਸੰਬੰਧ ਵਿੱਚ 23 ਮਈ ਨੂੰ ਧਰਮਪਾਲ ਦੀ ਪਤਨੀ ਬਲਜੀਤ ਕੌਰ ਵਲੋਂ ਦਰਖਾਸਤ ਵੀ ਥਾਣਾ ਲਾਂਬੜਾ ਦਿੱਤੀ ਗਈ ਸੀ ਪਰ ਪੁਲਿਸ ਨੇ ਕੋਈ ਨੋਟਿਸ ਨਹੀਂ ਲਿਆ ਉਲਟਾ ਸਰਪੰਚ, ਧਰਮਪਾਲ ਤੇ ਉਸਦੇ ਸਾਥੀਆਂ ਨੂੰ ਹੀ ਦਵਾਉਣ ਵਿਚ ਲੱਗੀ ਹੋਈ ਹੈ ਕਿਉਂਕਿ ਇਹ ਸੱਤਾਧਾਰੀ ਧਿਰ ਆਪ ਨਾਲ ਸੰਬਧਿਤ ਨਹੀਂ ਹਨ। ਇਸ ਮਾਮਲੇ ਥਾਣਾ ਲਾਂਬੜਾ ਮੁਖੀ ਬਲਬੀਰ ਸਿੰਘ ਵਲੋਂ ਲਗਾਤਾਰ ਇਕ ਤਰਫਾ ਚਲ ਕੇ ਧੱਕੇਸ਼ਾਹੀ ਕੀਤੀ ਜਾ ਰਹੀ ਹੈ। ਇਸ ਕਰਕੇ ਅਸੀਂ ਮੀਡਿਆ ਰਾਹੀਂ ਡੀਜੀਪੀ ਪੰਜਾਬ ਦੇ ਧਿਆਨ ਵਿਚ ਲਿਆਉਣਾ ਚਾਹੁੰਦੇ ਹਾਂ ਕਿ ਇਸ ਮਾਮਲੇ ਵਿੱਚ ਇਨਸਾਫ਼ ਕੀਤਾ ਜਾਵੇ ਤੇ ਚੋਰੀ ਦਾ ਝੂਠਾ ਪਰਚਾ ਰੱਦ ਕੀਤਾ ਜਾਵੇ। ਇਸ ਮੌਕੇ ਤੇ ਗੁਰੂ ਘਰ ਦੇ ਪ੍ਰਧਾਨ ਧਰਮਪਾਲ, ਸਰਪੰਚ ਤੇ ਹੋਰਾਂ ਨੇ ਕਿਹਾ ਕਿ ਉਹ ਬਿਲਕੁਲ ਬੇ ਗੁਨਾਹ ਹਨ। ਉਨ੍ਹਾ ਕੋਈ ਵੀ ਚੋਰੀ ਨਹੀਂ ਕੀਤੀ ਫੇਰ ਵੀ ਜੇਕਰ ਸਰਕਾਰ ਤੇ ਪ੍ਰਸ਼ਾਸਨ ਉਨਾ ਨੂੰ ਚੋਰੀ ਦੇ ਮਾਮਲੇ ਵਿਚ ਧੱਕੇ ਨਾਲ ਜੇਲ੍ਹ ਭੇਜਣਾ ਚਾਹੁੰਦਾ ਹੈ ਤਾਂ ਉਹ ਉਸ ਲਈ ਵੀ ਤਿਆਰ ਹਨ। ਪਰ ਉਹ ਬੇ ਗੁਨਾਹ ਹਨ। ਗੱਦੋਵਾਲੀ ਦੇ ਮਾਮਲੇ ਵਿੱਚ ਲਾਂਬੜਾ ਪੁਲਿਸ ਐਫਆਈਆਰ 17/25 ਦਰਜ ਕੀਤਾ ਗਿਆ ਉਸ ਵਿਚ ਧਾਰਾ 452 ਨਜਾਇਜ ਲਗਾਈ ਤੇ

ਇਸ ਮੌਕੇ ਤੇ ਬਸਪਾ ਆਗੂ ਐਡਵੋਕੇਟ ਬਲਵਿੰਦਰ ਕੁਮਾਰ, ਬਲਾਕ ਸੰਮਤੀ ਦੇ ਸਾਬਕਾ ਚੇਅਰਮੈਨ ਜਸਵੰਤ ਸਿੰਘ ਪੱਪੂ ਗਾਖਲ, ਬਸਪਾ ਆਗੂ ਗੁਰਮੇਲ ਚੁੰਬਰ, ਕਮਲ ਬਾਦਸ਼ਾਹਪੁਰ ਤੇ ਹੋਰ ਸਾਥੀ ਵੀ ਹਾਜ਼ਰ ਸਨ।

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।