ਫ਼ਗਵਾੜਾ 13 ਜਨਵਰੀ (ਸ਼ਿਵ ਕੌੜਾ) ਸਿਵਲ ਸਰਜਨ ਡਾ.ਰਿਚਾ ਭਾਟੀਆ ਦੀ ਯੋਗ ਅਗਵਾਈ ‘ਚ ਸਿਵਲ ਸਰਜਨ ਦਫਤਰ ਕਪੂਰਥਲਾ ਵਿਖੇ ਧੀਆਂ ਦੀ ਲੋਹੜੀ ਮਨਾਈ ਗਈ। ਇਸ ਮੌਕੇ ਸਿਵਲ ਸਰਜਨ ਡਾ.ਰਿਚਾ ਭਾਟੀਆ ਨੇ ਕਿਹਾ ਕਿ ਧੀਆਂ ਕਿਸੇ ਵੀ ਖੇਤਰ ਵਿਚ ਲੜਕਿਆਂ ਨਾਲ ਘੱਟ ਨਹੀਂ ਹਨ। ਇਨ੍ਹਾਂ ਬਿਨ੍ਹਾਂ ਸਮਾਜ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ। ਇਸ ਮੌਕੇ ‘ਤੇ 65 ਨਵਜੰਮੀਆਂ ਲੜਕੀਆਂ ਦੀ ਲੋਹੜੀ ਪਾਈ ਗਈ ਤੇ ਉਨ੍ਹਾਂ ਨੂੰ ਗਰਮ ਕਪੜੇ,ਮੂੰਗਫਲੀ ਅਤੇ ਰੇਹੜੀਆਂ ਆਦਿ ਵੀ ਵੰਡੀਆਂ ਗਈਆਂ। ਉਨ੍ਹਾਂ ਕਿਹਾ ਕਿ ਧੀਆਂ ਇਸ ਸਮਾਜ ਅਤੇ ਦੇਸ਼ ਦਾ ਸਰਮਾਇਆ ਹਨ ਤੇ ਅਜੋਕੇ ਯੁੱਗ ਵਿਚ ਵੀ ਜੇਕਰ ਇਨ੍ਹਾਂ ਨਾਲ ਕੋਈ ਭੇਦਭਾਵ ਹੁੰਦਾ ਹੈ ਤਾਂ ਉਹ ਚਿੰਤਾਜਨਕ ਹੈ। ਸਿਵਲ ਸਰਜਨ ਡਾ. ਰਿਚਾ ਭਾਟੀਆ ਨੇ ਜੋਰ ਦਿੱਤਾ ਕਿ ਪਰਿਵਾਰ ਅਤੇ ਸਮਾਜ ਵਿਚ ਧੀਆਂ ਨੂੰ ਸਮਾਨ ਅਧਿਕਾਰ ਮਿਲਣੇ ਚਾਹੀਦੇ ਹਨ। ਉਨ੍ਹਾਂ ਸਭਨਾਂ ਨੂੰ ਲੋਹੜੀ ਦੀ ਵਧਾਈ ਦਿੱਤੀ ਤੇ ਕਿਹਾ ਕਿ ਧੀਆਂ ਨੂੰ ਸਮਾਜ ਵਿਚ ਪੂਰਨ ਅਧਿਕਾਰ ਦੇਣ ਅਤੇ ਕੰਨਿਆਂ ਭਰੂਣ ਹੱਤਿਆ ‘ਤੇ ਨਕੇਲ ਕਸਣ ਲਈ ਸਾਰਿਆਂ ਨੂੰ ਰਲ ਕੇ ਕੰਮ ਕਰਨ ਦੀ ਲੋੜ ਹੈ। ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਅਸ਼ੋਕ ਕੁਮਾਰ ਨੇ ਕਿਹਾ ਕਿ ਧੀਆਂ ਘਰ ਦੀ ਰੌਣਕ ਹੁੰਦੀਆਂ ਹਨ ਤੇ ਉਹ ਘਰ ਅਤੇ ਸਮਾਜ ਪ੍ਰਤੀ ਹਰ ਜਿੰਮੇਵਾਰੀ ਬਾਖੂਬੀ ਨਿਭਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕੋਈ ਵੀ ਫੀਲਡ ਹੋਵੇ ਹਰ ਜਗ੍ਹਾ ‘ਤੇ ਲੜਕੀਆਂ ਨੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ ਹੈ। ਉਨ੍ਹਾਂ ਲੋਕਾਂ ਨੂੰ ਵੀ ਬੇਟੀਆਂ ਦੀ ਮਹੱਤਤਾ ਸਮਝਣ ਲਈ ਪ੍ਰੇਰਿਆ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਧੀਆਂ ਦੀ ਲੋਹੜੀ ਮਨਾਉਣ ਦਾ ਉਦੇਸ਼ ਲੋਕਾਂ ਨੂੰ ਧੀਆਂ ਦੀ ਮਹੱਤਤਾ ਪ੍ਰਤੀ ਜਾਗਰੂਕ ਕਰਨਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਪੀ.ਐਨ.ਡੀ.ਟੀ. ਐਕਟ ਦੇ ਤਹਿਤ ਸਿਹਤ ਵਿਭਾਗ ਵੱਲੋਂ ਸਮੇਂ-ਸਮੇਂ ਤੇ ਵੱਖ-ਵੱਖ ਗਤੀਵਿਧੀਆਂ ਵੀ ਕਰਵਾਈਆਂ ਜਾਂਦੀਆਂ ਹਨ। ਜ਼ਿਕਰਯੋਗ ਹੈ ਕਿ ਇਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਤਹਿਤ ਜਾਗਰੂਕਤਾ ਪ੍ਰਦਰਸ਼ਨੀ ਵੀ ਲਗਾਈ ਗਈ।ਇਸ ਮੌਕੇ ਵਧੀਆ ਕਾਰਗੁਜ਼ਾਰੀ ਕਰਨ ਵਾਲੀਆਂ ਆਸ਼ਾ ਵਰਕਰਾਂ ਅਤੇ ਸਟਾਫ ਮੈਂਬਰਾਂ ਨੂੰ ਸਿਵਲ ਸਰਜਨ ਵਲੋਂ ਸਨਮਾਨਿਤ ਵੀ ਕੀਤਾ ਗਿਆ।ਇਸ ਮੌਕੇ ‘ਤੇ ਏ.ਸੀ.ਐਸ.ਡਾ.ਅੰਨੂ ਸਰਮਾ,ਡੀ.ਡੀ.ਐਚ.ੳ.ਡਾ. ਕਪਿਲ ਡੋਗਰਾ,ਡੀ.ਐਫ.ਪੀ.ਓ.ਡਾ.ਅਸ਼ੋਕ ਕੁਮਾਰ,ਡੀ.ਐਚ.ੳ. ਡਾ.ਰਾਜੀਵ ਪਰਾਸ਼ਰ,ਡੀ.ਟੀ.ਓ.ਡਾ ਰਣਦੀਪ ਸਿੰਘ,ਐਸ.ਐਮ. ਓ.ਡਾ.ਇੰਦੂ ਬਾਲਾ,ਐਸ.ਐਮ.ਓ.ਡਾ.ਰਵਜੀਤ ਸਿੰਘ,ਐਸ.ਐਮ. ਓ.ਡਾ.ਪ੍ਰੇਮ ਕੁਮਾਰ,ਐਸ.ਐਮ.ਓ.ਡਾ.ਹਰਜਿੰਦਰ ਸਿੰਘ,ਐਸ. ਐਮ.ਓ.ਡਾ.ਸਰਵਜੀਤ ਸਿੰਘ ਸੇਠੀ,ਡਾ ਨਵਪ੍ਰੀਤ ਕੌਰ,ਡਾ. ਮੀਨਾਕਸ਼ੀ,ਸੁਪਰਡੈਂਟ ਰਾਮ ਅਵਤਾਰ,ਸੁਪਰਡੈਂਟ ਨਿਰਮਲ ਸਿੰਘ, ਸੁਪਰਡੈਂਟ ਹਰੀਦਤ ਸ਼ਰਮਾ,ਡਿਪਟੀ ਮਾਸ ਮੀਡੀਆ ਅਫਸਰ ਸ਼ਰਨਦੀਪ ਸਿੰਘ, ਡਿਪਟੀ ਮਾਸ ਮੀਡੀਆ ਅਫ਼ਸਰ ਸੁਖਦਿਆਲ ਸਿੰਘ,ਰਾਮ ਸਿੰਘ,ਬੀ.ਈ.ਈ.ਰਵਿੰਦਰ ਜੱਸਲ,ਪਵਨਦੀਪ ਸਿੰਘ, ਸੰਤੋਸ਼ ਕੁਮਾਰੀ,ਪ੍ਰਿਯੰਕਾ,ਨਿਤੀਨ ਸ਼ਰਮਾ,ਵਿਕਾਸ ਮਲਿਕ, ਐਲ.ਐਚ.ਵੀ.ਨਰਿੰਦਰ ਕੌਰ,ਸ਼ਰਨਜੀਤ ਕੌਰ,ਸਤਿੰਦਰ ਸਿੰਘ, ਸਟੇਨੋ ਅਮਰੀਕ ਸਿੰਘ ਸਮੇਤ ਵੱਡੀ ਗਿਣਤੀ ‘ਚ ਸਟਾਫ ਮੈਂਬਰ ਅਤੇ ਆਸ਼ਾ ਵਰਕਰ ਵੀ ਹਾਜ਼ਰ ਸਨ।
Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।