ਅੱਜ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ਚ ਸਿੰਘ ਸਭਾਵਾਂ, ਧਾਰਮਿਕ ਜਥੇਬੰਦੀਆਂ ਅਤੇ ਪ੍ਰਬੰਧਕ ਕਮੇਟੀ ਗੁ ਦੀਵਾਨ ਅਸਥਾਨ ਸੈਂਟਰਲ ਟਾਊਨ ਜਲੰਧਰ ਵਲੋਂ 5 ਨਵੰਬਰ ਦਿਨ ਸ਼ਨੀਵਾਰ ਦੇ ਨਗਰ ਕੀਰਤਨ ਲਈ ਰਸਤੇ ਚ ਸਜਾਵਟ ਅਤੇ ਸੰਗਤਾਂ ਦੀ ਆਓ ਭਗਤ ਲਈ ਲੰਗਰ ਆਦਿਕ ਦੇ ਪ੍ਰਬੰਧਾਂ ਨੂੰ ਲੈ ਕੇ ਵਪਾਰਿਕ ਐਸੋਸੀਏਸ਼ਨਾਂ ਅਤੇ ਦੁਕਾਨਦਾਰਾਂ ਨਾਲ ਸੰਪਰਕ ਕੀਤਾ ਗਿਆ। ਜਿਸ ਨੂੰ ਲੈ ਕੇ ਵਪਾਰਿਕ ਜਥੇਬੰਦੀਆਂ ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ।ਇਸ ਮੌਕੇ ਜ਼ ਸਕੱਤਰ ਗੁਰਮੀਤ ਸਿੰਘ ਬਿੱਟੂ ਨੇ ਦਸਿਆ ਕੀ ਨਗਰ ਕੀਰਤਨ ਨੂੰ ਲੈਕੇ ਸੰਗਤਾਂ ਚ ਹਰ ਸਾਲਾਂ ਵਾਂਗ ਇਸ ਸਾਲ ਵੀ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਅਤੇ ਤਿਆਰੀਆ ਦਾ ਜਾਇਜਾ ਦੇਖਦੇ ਹੋਏ ਮਾਰਕਿਟ ਐਸੋਸੀਏਸ਼ਨਾਂ ਅਤੇ ਦੁਕਾਨਦਾਰਾਂ ਨੇ ਰਸਤੇ ਦੀ ਸਜਾਵਟ ਅਤੇ ਲੰਗਰਾਂ ਦਾ ਪ੍ਰਬੰਧ ਬਹੁਤ ਸੁੱਚਜੇ ਢੰਗ ਨਾਲ ਕਰਨ ਸ਼ੁਰੂ ਕਰ ਦਿੱਤਾ ਹੈ। ਇਸ ਮੌਕੇ ਸਿੰਘ ਸਭਾਵਾਂ ਵਲੋਂ ਪਰਮਿੰਦਰ ਸਿੰਘ ਦਸਮੇਸ਼ ਨਗਰ,ਗੁਰਿੰਦਰ ਸਿੰਘ ਮਝੈਲ, ਨਿਰਮਲ ਸਿੰਘ ਬੇਦੀ, ਗੁਰਮੀਤ ਸਿੰਘ ਬਿੱਟੂ, ਕੁਲਜੀਤ ਸਿੰਘ ਚਾਵਲਾ, ਦਿਲਬਾਗ ਸਿੰਘ, ਜੋਗਿੰਦਰ ਸਿੰਘ,ਜਤਿੰਦਰ ਮਝੈਲ, ਹਰਜਿੰਦਰ ਸਿੰਘ ਏਕਤਾ ਵਿਹਾਰ, ਮਨਜੀਤ ਸਿੰਘ ਕਰਤਾਰਪੁਰ, ਬਲਦੇਵ ਸਿੰਘ ਗਤਕਾ ਮਾਸਟਰ, ਅਮਨਦੀਪ ਸਿੰਘ ਅਹਲੂਵਾਲੀਆ,ਗੁਰਜੀਤ ਸਿੰਘ ਟੱਕਰ, ਹੀਰਾ ਸਿੰਘ, ਬਾਵਾ ਗਾਬਾ, ਪ੍ਰਭਜੋਤ ਸਿੰਘ, ਗੱਗੀ ਰੇਣੁ, ਦਿਨੇਸ਼ ਖੰਨਾ, ਜਸਵਿੰਦਰ ਸਿੰਘ, ਜਸਕੀਰਤ ਸਿੰਘ, ਨੀਤੀਸ਼ ਮਹਿਤਾ, ਸਾਜ਼ਨ ਚਾਵਲਾ, ਬਰਿੰਦਰਪਾਲ ਸਿੰਘ, ਚਰਨਪ੍ਰੀਤ ਚਸਕੀ, ਹਰਮਨ ਅਸੀਜਾ, ਹਰਮਨ ਸਚਦੇਵਾ, ਬਿਕਰਮਜੀਤ ਸਿੰਘ, ਅਨਮੋਲ ਸਿੰਘ, ਹਰਸ਼ਵਿੰਦਰ ਸਿੰਘ, ਰਣਵੀਰ ਸਿੰਘ, ਮਨਜੀਤ ਸਿੰਘ, ਜੈਜੋਤ ਸਿੰਘ ਆਦਿ ਸ਼ਾਮਿਲ ਸਨ।
Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।