ਸਰਕਾਰੀ ਅਮਲੇ ਦਾ ਕੀਤਾ ਜਾ ਰਿਹਾ ਦੁਰਉਪਯੋਗ , ਚਾਹੇ ਨਗਰ ਨਿਗਮ ਹੋਵੇ, ਚਾਹੇ ਪੁਲਿਸ ਪ੍ਰਸ਼ਾਸ਼ਨ ਹੋਵੇ, ਚਾਹੇ ਜੀ ਐਸ ਟੀ ਵਿਭਾਗ, ਚਾਹੇ ਬਿਲਡਿੰਗ ਬ੍ਰਾਂਚ ਹੋਵੇ ਇਹ ਸਭ ਆਪ ਦੇ ਵਲੰਟੀਅਰ ਬਣ ਕੇ ਕਰ ਰਹੇ ਹਨ । ਸਾਬਕਾ ਮੰਤਰੀ ਪਰਗਟ ਸਿੰਘ, ਅਵਤਾਰ ਸਿੰਘ ਜੂਨੀਅਰ ਵਿਧਾਇਕ, ਰਜਿੰਦਰ ਬੇਰੀ ਪ੍ਰਧਾਨ ਜਿਲਾ ਕਾਂਗਰਸ ਕਮੇਟੀ ਸ਼ਹਿਰੀ ਨੇ ਕਿਹਾ ਕਿ ਪੰਜਾਬ ਦੀ ਮੌਜੂਦਾ ਸਰਕਾਰ ਨਗਰ ਨਿਗਮ ਚੋਣਾਂ ਵਿੱਚ ਧੱਕਾ ਕਰ ਰਹੀ ਹੈ । ਸਾਰੇ ਸਰਕਾਰੀ ਅਮਲੇ ਸਰਕਾਰ ਦੇ ਵਲੰਟਰੀਆਂ ਵਾਂਗੂ ਕੰਮ ਕਰ ਰਹੇ ਹਨ । ਕਾਂਗਰਸੀ ਵਰਕਰਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ । ਪੁਲਿਸ ਪ੍ਰਸ਼ਾਸਨ ਦਾ ਦੁਰਉਪਯੋਗ ਕੀਤਾ ਜਾ ਰਿਹਾ ਹੈ । ਸਰਕਾਰ ਨੂੰ ਸਾਫ਼ ਸੁਥਰੇ ਤਰੀਕੇ ਨਾਲ ਚੋਣ ਲੜਨੀ ਚਾਹੀਦੀ ਹੈ । ਵੋਟਾਂ ਲੋਕਾਂ ਨੇ ਪਾਉਣੀਆਂ ਹਨ ਡਰਾਉਣ ਧਮਕਾਉਣ ਨਾ ਕੁਝ ਨਹੀ ਹੋਣਾਂ ਜੇ 3 ਸਾਲ ਕੰਮ ਚੰਗੇ ਕੀਤੇ ਹੁੰਦੇ ਤਾਂ ਇਹੋ ਜਿਹੀਆਂ ਧੱਕੇਸ਼ਾਹੀਆਂ ਦੀ ਲੋੜ ਨਾ ਪੈਂਦੀ ਹੈ ।
Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।