ਜਲੰਧਰ (29.05.2025): ਨਰਸ ਪ੍ਰੈਕਟੀਸ਼ਨਰ ਇਨ ਮਿਡਵਾਇਫਰੀ (ਐਨ.ਪੀ.ਐਮ.) ਪ੍ਰੋਗਰਾਮ ਅਧੀਨ ਸਿਹਤ ਵਿਭਾਗ ਵੱਲੋਂ ਸ਼ਹੀਦ ਬਾਬੂ ਲਾਭ ਸਿੰਘ ਯਾਦਗਾਰੀ ਨਰਸਿੰਗ ਸਕੂਲ ਸਿਵਲ ਹਸਪਤਾਲ ਜਲੰਧਰ ਵਿਖੇ ਓਰਿਏਂਟੇਸ਼ਨ ਵਰਕਸ਼ਾਪ ਫਾਰ ਮਿਡਵਾਇਫ਼ਰੀ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਵਿਸ਼ੇਸ਼ ਤੌਰ ‘ਤੇ ਸਿਵਲ ਸਰਜਨ ਡਾ. ਗੁਰਮੀਤ ਲਾਲ ਅਤੇ ਮੈਡੀਕਲ ਸੁਪਰਡੈਂਟ ਡਾ. ਸਤਿੰਦਰ ਬਜਾਜ ਹਾਜਰ ਹੋਏ। ਉਨ੍ਹਾਂ ਨਾਲ ਜਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਰਮਨ ਗੁਪਤਾ, ਜਿਲ੍ਹਾ ਟੀਕਾਕਰਨ ਅਫ਼ਸਰ ਡਾ. ਰਾਕੇਸ਼ ਚੋਪੜਾ ਅਤੇ ਮੈਡੀਕਲ ਅਫ਼ਸਰ, ਐਮ.ਸੀ.ਐਚ. ਡੀ.ਐਚ.ਐਸ. ਆਫਿਸ ਚੰਡੀਗੜ੍ਹ ਡਾ. ਹਰਸਿਮਰਤ ਕੌਰ ਵੀ ਸਨ। ਵਰਕਸ਼ਾਪ ਵਿੱਚ ਜਿਲ੍ਹੇ ਦੇ ਸਮੂਹ ਐਸ.ਐਮ.ਓਜ਼, ਪੈਰਾ ਮੈਡੀਕਲ ਸਟਾਫ ਨੇ ਭਾਗ ਲਿਆ। ਵਰਕਸ਼ਾਪ ਦੌਰਾਨ ਸਮੂਹ ਸਟਾਫ ਲਈ ਵੱਖ-ਵੱਖ ਸੈਸ਼ਨਾਂ ‘ਚ ਪੀ.ਪੀ.ਟੀ. ਰਾਹੀਂ ਓਰਿਏਂਟੇਸ਼ਨ ਵਰਕਸ਼ਾਪ ਫਾਰ ਮਿਡਵਾਇਫਰੀ ਬਾਰੇ ਜਾਣਕਾਰੀ ਦਿੱਤੀ ਗਈ।
ਸਿਵਲ ਸਰਜਨ ਡਾ. ਗੁਰਮੀਤ ਲਾਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਐਨ.ਪੀ.ਐਮ. ਪ੍ਰੋਗਰਾਮ ਸੁਰੱਖਿਅਤ ਮਾਤ੍ਰਿਤਵ, ਸਿਜੇਰੀਅਨ ਡਿਲੀਵਰੀ ਨੂੰ ਘੱਟ ਕਰਨ ਤੇ ਨਾਰਮਲ ਡਿਲੀਵਰੀ ਨੂੰ ਵਧਾਵਾ ਦੇਣ ਅਤੇ ਪ੍ਰਸਵ ਦੌਰਾਨ ਮਾਂ ਅਤੇ ਨਵਜਨਮੇ ਬੱਚੇ ਦੀ ਦੇਖਭਾਲ ਨੂੰ ਸੁਨਿਸ਼ਚਿਤ ਕਰਦਾ ਹੈ ਤਾਂ ਜੋ ਜੱਚਾ-ਬੱਚਾ ਮੌਤ ਦਰ ਨੂੰ ਘੱਟ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਨਰਸ ਪ੍ਰੈਕਟੀਸ਼ਨਰ ਔਰਤਾਂ ਲਈ ਜਣੇਪਾ ਦੇਖਭਾਲ ਨੂੰ ਇੱਕ ਸਕਾਰਾਤਮਕ ਅਨੁਭਵ ਬਣਾਉਂਦੀਆਂ ਹਨ। ਇਸਦੇ ਮੱਦੇਨਜਰ ਹੀ ਸਿਹਤ ਵਿਭਾਗ ਅਤੇ ਜਪਾਇਗੋ ਦੇ ਸਾਂਝੇ ਉਪਰਾਲੇ ਨਾਲ ਓਰਿਏਂਟੇਸ਼ਨ ਵਰਕਸ਼ਾਪ ਫਾਰ ਮਿਡਵਾਇਫਰੀ ਦਾ ਆਯੋਜਨ ਕੀਤਾ ਗਿਆ ਹੈ। ਵਰਕਸ਼ਾਪ ਦੌਰਾਨ ਸਿਵਲ ਸਰਜਨ ਨੇ ਹਾਜ਼ਰੀਨ ਨੂੰ ਗਰਭਵਤੀ ਔਰਤਾਂ ਦੀ ਜਣੇਪੇ ਤੋਂ ਪਹਿਲਾਂ, ਜਣੇਪੇ ਦੌਰਾਨ ਅਤੇ ਜਣੇਪੇ ਤੋਂ ਬਾਅਦ ਦੀ ਦੇਖਭਾਲ ਬਾਰੇ ਜਾਣਕਾਰੀ ਦਿੱਤੀ।
ਮੈਡੀਕਲ ਸੁਪਰਡੈਂਟ ਡਾ. ਸਤਿੰਦਰ ਬਜਾਜ ਨੇ ਗਰਭਵਤੀ ਔਰਤ ਅਤੇ ਨਵਜਨਮੇ ਬੱਚੇ ਦੀ ਸਾਂਭ-ਸੰਭਾਲ ਲਈ ਮਿਡਵਾਇਫਰੀ ਦੀ ਭੂਮਿਕਾ ਅਤੇ ਜਿੰਮੇਵਾਰੀ ਬਾਰੇ ਦੱਸਿਆ। ਉਨ੍ਹਾਂ ਕਿਹਾ ਕਿ ਮਿਡਵਾਈਫ ਲੈਡ ਕੇਅਰ ਯੂਨਿਟ ਨਰਸ ਪ੍ਰੈਕਟੀਸ਼ਨਰਾਂ ਦੁਆਰਾ ਜਣੇਪਾ ਅਤੇ ਨਵਜੰਮੇ ਬੱਚਿਆਂ ਦੀਆਂ ਸਿਹਤ ਸੇਵਾਵਾਂ ਨੂੰ ਮਜ਼ਬੂਤ ਕਰਨ ਵਿੱਚ ਸਹਾਇਕ ਹੋਣਗੇ। ਜਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਰਮਨ ਗੁਪਤਾ ਵੱਲੋਂ ਵਰਕਸ਼ਾਪ ਦੇ ਉਦੇਸ਼ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਔਰਤਾਂ ਅਤੇ ਨਵਜੰਮੇ ਬੱਚਿਆਂ ਨੂੰ ਉੱਚ-ਗੁਣਵੱਤਾ ਵਾਲੀ, ਸਤਿਕਾਰਯੋਗ ਦੇਖਭਾਲ ਪ੍ਰਦਾਨ ਕਰਨ ਲਈ ਇਸ ਨਵੇਂ ਸਮੂਹ ਦੀ ਅਗਵਾਈ ਕਰਨ ਲਈ ਸਿੱਖਿਅਕਾਂ ਨੂੰ ਤਿਆਰ ਕਰਨਾ ਹੀ ਵਰਕਸਾਪ ਦਾ ਮਕਸਦ ਹੈ। ਇਸ ਦੌਰਾਨ ਵੀ.ਸੀ. ਰਾਹੀਂ ਡਾ. ਸਾਸਵਤੀ ਦਾਸ ਐਸ.ਆਰ.ਐਚ.ਆਰ. ਸਪੈਸ਼ਲਿਸਟ, ਯੂ.ਐਨ.ਐਫ.ਪੀ.ਏ. ਵੱਲੋਂ ਵੀ.ਸੀ. ਰਾਹੀਂ ਸਮੂਹ ਸਟਾਫ ਨਾਲ ਮਹੱਤਵਪੂਰਨ ਜਾਣਕਾਰੀ ਸਾਂਝਾ ਕੀਤੀ ਗਈ।
ਮੈਡਮ ਛਵੀ ਮਦਾਨ ਪ੍ਰੋਗਰਾਮ ਆਫਿਸਰ ਜਪਾਇਗੋ ਵੱਲੋਂ ਇਸ ਵਰਕਸ਼ਾਪ ਦਾ ਪੂਰਾ ਪ੍ਰਬੰਧ ਕੀਤਾ ਗਿਆ। ਬਲਜੀਤ ਕੌਰ ਅਤੇ ਰਾਜਵਿੰਦਰ ਮਿਡਵਾਇਫਰੀ ਐਜੁਕੇਟਰ ਐਸ.ਐਮ.ਟੀ.ਆਈ. ਵੱਲੋਂ ਨਰਸ ਪ੍ਰੈਕਟੀਸ਼ਨਰ ਦੀ ਭੂਮਿਕਾ ਅਤੇ ਜ਼ਿੰਮੇਵਾਰੀਆਂ ਬਾਰੇ ਦੱਸਿਆ ਗਿਆ। ਵਰਕਸ਼ਾਪ ਦੌਰਾਨ ਮੈਡੀਕਲ ਅਫ਼ਸਰ ਡਾ. ਅਨਾਮਿਕਾ ਅਤੇ ਮੈਡੀਕਲ ਅਫ਼ਸਰ ਡਾ. ਹਰਸਿਮਰਤ ਵੱਲੋਂ ਵੀ ਟ੍ਰੇਨਿੰਗ ਸੈਸ਼ਨ ਵਿੱਚ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ ਗਈ। ਉਨ੍ਹਾਂ ਨੇ “ਨਰਸ ਪ੍ਰੈਕਟੀਸ਼ਨਰ ਦੀ ਅਗਵਾਈ ਵਾਲੀ ਦੇਖਭਾਲ ਲਈ ਜਾਂਚ, ਸਹਿਯੋਗੀ ਅਭਿਆਸ – ਸਹਿਯੋਗੀ ਦੇਖਭਾਲ ‘ਤੇ ਅਭਿਆਸ” ਬਾਰੇ ਜਾਣਕਾਰੀ ਦਿੱਤੀ।

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।